ਮੁੰਬਈ (ਭਾਸ਼ਾ) - ਵਿਕਸਤ ਅਰਥਵਿਵਸਥਾਵਾਂ 'ਚ ਵਿਆਜ ਦਰਾਂ 'ਚ ਵਾਧੇ ਦੀਆਂ ਚਿੰਤਾਵਾਂ ਵਿਚਾਲੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸਥਾਨਕ ਸ਼ੇਅਰ ਬਾਜ਼ਾਰਾਂ 'ਚ ਗਿਰਾਵਟ ਆਈ। ਵਿਦੇਸ਼ੀ ਫੰਡਾਂ ਦੀ ਨਿਕਾਸੀ ਅਤੇ ਆਈਟੀ ਸਟਾਕਾਂ ਵਿੱਚ ਵਿਕਰੀ ਨੇ ਵੀ ਨਿਵੇਸ਼ਕਾਂ ਦੀ ਧਾਰਨਾ ਨੂੰ ਪ੍ਰਭਾਵਿਤ ਕੀਤਾ।
ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 354.81 ਅੰਕ ਡਿੱਗ ਕੇ 59,109.12 ਅੰਕਾਂ 'ਤੇ ਆ ਗਿਆ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 107.4 ਅੰਕਾਂ ਦੀ ਗਿਰਾਵਟ ਨਾਲ 17,358.40 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਭਾਰਤ, ਬ੍ਰਿਟੇਨ ਦੇ ਵਿੱਤ ਮੰਤਰੀ FTF 'ਤੇ ਅੱਗੇ ਵਧਣ ਲਈ ਹੋਏ ਸਹਿਮਤ
ਟਾਪ ਲੂਜ਼ਰਜ਼
ਇੰਫੋਸਿਸ, ਟਾਟਾ ਮੋਟਰਜ਼, ਟੈਕ ਮਹਿੰਦਰਾ, ਐਚਸੀਐਲ ਟੈਕਨਾਲੋਜੀਜ਼, ਵਿਪਰੋ, ਟੀਸੀਐਸ, ਟਾਟਾ ਸਟੀਲ, ਮਾਰੂਤੀ
ਟਾਪ ਗੇਨਰਜ਼
ਐਨਟੀਪੀਸੀ, ਨੇਸਲੇ, ਆਈਸੀਆਈਸੀਆਈ ਬੈਂਕ ,ਸਟੇਟ ਬੈਂਕ ਆਫ਼ ਇੰਡੀਆ
ਗਲੋਬਲ ਬਾਜ਼ਾਰਾਂ ਦਾ ਹਾਲ
ਹੋਰ ਏਸ਼ੀਆਈ ਬਾਜ਼ਾਰ ਲਾਲ ਰੰਗ 'ਚ ਸਨ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਵੀ ਘਾਟੇ ਨਾਲ ਬੰਦ ਹੋਏ।
ਇਹ ਵੀ ਪੜ੍ਹੋ : ਅਮਰੀਕੀ ਡਾਲਰ ਮੁਕਾਬਲੇ ਰੁਪਿਆ 19 ਪੈਸੇ ਟੁੱਟ ਕੇ ਖੁੱਲ੍ਹਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਰੀਕੀ ਡਾਲਰ ਮੁਕਾਬਲੇ ਰੁਪਿਆ 19 ਪੈਸੇ ਟੁੱਟ ਕੇ ਖੁੱਲ੍ਹਿਆ
NEXT STORY