ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਸਕਾਰਾਤਮਕ ਸੰਕੇਤਾਂ ਵਿਚਕਾਰ ਮੰਗਲਵਾਰ ਨੂੰ ਵੀ ਭਾਰਤੀ ਬਾਜ਼ਾਰ ਹਰੇ ਨਿਸ਼ਾਨ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 551.55 ਅੰਕ ਯਾਨੀ 1.11 ਫ਼ੀਸਦੀ ਦੀ ਸ਼ਾਨਦਾਰ ਮਜਬੂਤੀ ਨਾਲ 50,132.28 ਦੇ ਪੱਧਰ 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦੇ ਨਿਫਟੀ ਨੇ 158.45 ਅੰਕ ਯਾਨੀ 1.06 ਫ਼ੀਸਦੀ ਦੀ ਬੜ੍ਹਤ ਨਾਲ 15 ਹਜ਼ਾਰ ਤੋਂ ਪਾਰ ਯਾਨੀ 15,081.60 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਨਿਵੇਸ਼ਕ ਗਲੋਬਲ ਰੁਝਾਨਾਂ, ਭਾਰਤ ਵਿਚ ਕੋਰੋਨਾ ਦੀ ਸਥਿਤੀ ਅਤੇ ਪ੍ਰਮੁੱਖ ਕੰਪਨੀਆਂ ਦੇ ਵਿੱਤੀ ਨਤੀਜਿਆਂ 'ਤੇ ਨਜ਼ਰ ਰੱਖ ਰਹੇ ਹਨ।
ਉੱਥੇ ਹੀ, ਕੀਮਤਾਂ ਵਿਚ ਨਿਰੰਤਰ ਵਾਧਾ ਹੋਣ ਦੇ ਮੱਦੇਨਜ਼ਰ ਅਪ੍ਰੈਲ ਅੰਤ ਤੱਕ ਮਿਊਚੁਅਲ ਫੰਡਜ਼ ਦੇ ਪੋਰਟਫੋਲੀਓ ਵਿਚ ਸਟੀਲ ਸਟਾਕਸ ਦੀ ਖ਼ਰੀਦਦਾਰੀ ਵੱਧ ਕੇ 3.2 ਫ਼ੀਸਦੀ 'ਤੇ ਪਹੁੰਚ ਗਈ। ਇਸ ਵਿਚਕਾਰ ਐੱਚ. ਸੀ. ਐੱਲ. ਤਕਨਾਲੋਜੀ ਨੇ ਯੂ. ਕੇ. ਵਿਚ ਨਿਵੇਸ਼ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਉੱਥੇ 1,000 ਤਕਨੀਕੀ ਪੇਸ਼ੇਵਰ ਵੀ ਰੱਖ ਰਹੀ ਹੈ। ਕਾਰੋਬਾਰ ਦੇ ਸ਼ੁਰੂ ਵਿਚ ਬੀ. ਐੱਸ. ਈ. 30 ਵਿਚ ਏਅਰਟੈੱਲ ਨੂੰ ਛੱਡ ਕੇ ਬਾਕੀ ਸਾਰੇ ਹਰੇ ਨਿਸ਼ਾਨ 'ਤੇ ਸਨ।
ਇਸ ਤੋਂ ਇਲਾਵਾ ਟਾਟਾ ਮੋਟਰਜ਼, ਟੋਰੈਂਟ ਫਾਰਮਾ, ਜੀ. ਐੱਸ. ਕੇ. ਫਾਰਮਾ, ਪੀ. ਆਈ. ਇੰਡਸਟਰੀਜ਼, ਮਿੰਡਾ ਕਾਰਪੋਰੇਸ਼ਨ, ਕੇਨਰਾ ਬੈਂਕ, ਐਬਟ ਇੰਡੀਆ, ਐਸਟ੍ਰਲ, ਆਰਤੀ ਇੰਡਸਟਰੀਜ਼, ਆਈ. ਆਈ. ਐੱਫ. ਐੱਲ. ਵੈਲਥ ਮੈਨੇਜਮੈਂਟ, ਰੂਟ ਮੋਬਾਈਲ, ਜਯੋਥੀ ਲੈਬੋਰੇਟਰੀਜ਼, ਬ੍ਰਿਗੇਡ ਇੰਟਰਪ੍ਰਾਈਜਜ਼, ਚੈਲੇਟ ਹੋਟਲਜ਼ ਅੱਜ ਮਾਰਚ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰਨਗੀਆਂ।
ਗਲੋਬਲ ਬਾਜ਼ਾਰ-
ਮਾਈਕ੍ਰੋਸਾਫਟ, ਐਪਲ, ਟੈਸਲਾ ਤੇ ਨੈੱਟਫਲਿਕਸ ਵਰਗੇ ਟੈੱਕ ਸਟਾਕਸ ਵਿਚ ਵਿਕਵਾਲੀ ਹਾਵੀ ਰਹਿਣ ਨਾਲ ਅਮਰੀਕੀ ਬਾਜ਼ਾਰ ਬੀਤੀ ਰਾਤ ਗਿਰਾਵਟ ਵਿਚ ਬੰਦ ਹੋਏ ਹਨ। ਡਾਓ ਜੋਂਸ 54.34 ਅੰਕ ਯਾਨੀ 0.2 ਫ਼ੀਸਦੀ ਟੁੱਟ ਕੇ 34,327.79 'ਤੇ ਬੰਦ ਹੋਇਆ। ਐੱਸ. ਐਂਡ ਪੀ.-500 ਇੰਡੈਕਸ 0.3 ਫ਼ੀਸਦੀ ਡਿੱਗ ਕੇ 4,163.29 'ਤੇ ਅਤੇ ਨੈਸਡੇਕ ਕੰਪੋਜ਼ਿਟ ਨੇ 0.4 ਫ਼ੀਸਦੀ ਦੀ ਗਿਰਾਵਟ ਨਾਲ 13,379.05 'ਤੇ ਸਮਾਪਤੀ ਕੀਤੀ।
ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ 100 ਰੁ: ਦੇ ਨਜ਼ਦੀਕ, ਕੀਮਤਾਂ 'ਚ 10ਵੀਂ ਵਾਰ ਇੰਨਾ ਉਛਾਲ
ਉੱਥੇ ਹੀ, ਤਾਈਵਾਨ ਦੇ ਬਾਜ਼ਾਰ ਤਾਈਕਸ ਵਿਚ ਸਵੇਰ ਦੇ ਕਾਰੋਬਾਰ ਵਿਚ 3.28 ਫ਼ੀਸਦੀ ਦੀ ਤੇਜ਼ੀ ਨਾਲ ਏਸ਼ੀਆਈ ਬਾਜ਼ਾਰ ਮਜਬੂਤੀ ਵਿਚ ਵਾਪਸੀ ਕਰ ਗਏ। ਸਿੰਗਾਪੁਰ ਐਕਸਚੇਂਜ ਵਿਚ ਐੱਸ. ਜੀ. ਐਕਸ. ਨਿਫਟੀ 155.85 ਅੰਕ ਯਾਨੀ 1.04 ਫ਼ੀਸਦੀ ਦੀ ਬੜ੍ਹਤ ਨਾਲ 15,111.20 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ- ਬੁਰੀ ਖ਼ਬਰ! 15 ਦਿਨਾਂ ਅੰਦਰ 7 ਬਾਈਕਸ ਤੇ ਕਾਰਾਂ ਦੀ ਕੀਮਤ 'ਚ ਭਾਰੀ ਵਾਧਾ
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 0.06 ਫ਼ੀਸਦੀ ਦੀ ਹਲਕੀ ਤੇਜ਼ੀ ਨਾਲ 3,442 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੇਂਗ 360 ਅੰਕ ਯਾਨੀ 1.29 ਫ਼ੀਸਦੀ ਦੀ ਮਜਬੂਤੀ ਨਾਲ 28,553 'ਤੇ ਸੀ। ਉੱਥੇ ਹੀ, ਜਾਪਾਨ ਦਾ ਬਾਜ਼ਾਰ ਨਿੱਕੇਈ 617 ਅੰਕ ਯਾਨੀ 2.22 ਫ਼ੀਸਦੀ ਦੀ ਛਲਾਂਗ ਨਾਲ 28,439 'ਤੇ ਕਾਰੋਬਾਰ ਕਰ ਰਿਹਾ ਸੀ। ਕੋਰੀਆ ਦਾ ਕੋਸਪੀ 38 ਅੰਕ ਯਾਨੀ 1.23 ਫੀਸਦੀ ਦੀ ਮਜਬੂਤੀ ਨਾਲ 3,173 'ਤੇ ਕਾਰੋਬਾਰ ਕਰ ਰਿਹਾ ਸੀ।
ਪੰਜਾਬ 'ਚ ਪੈਟਰੋਲ 100 ਰੁ: ਦੇ ਨਜ਼ਦੀਕ, ਕੀਮਤਾਂ 'ਚ 10ਵੀਂ ਵਾਰ ਇੰਨਾ ਉਛਾਲ
NEXT STORY