ਮੁੰਬਈ — ਅੱਜ ਹਫਤੇ ਦੇ ਆਖ਼ਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁੱਲ੍ਹਲਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 36.41 ਅੰਕ ਭਾਵ 0.08 ਪ੍ਰਤੀਸ਼ਤ ਦੀ ਤੇਜ਼ੀ ਨਾਲ 46926.75 ਦੇ ਪੱਧਰ ’ਤੇ ਖੁੱਲ੍ਹਲਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 0.09 ਪ੍ਰਤੀਸ਼ਤ ਭਾਵ 12.30 ਅੰਕ ਦੇ ਵਾਧੇ ਦੀ ਸ਼ੁਰੂਆਤ ਨਾਲ 13753 ਦੇ ਪੱਧਰ ’ਤੇ ਖੁੱਲਿ੍ਹਆ।
ਸੈਂਸੈਕਸ ’ਚ ਸ਼ਾਮਲ ਸ਼ੇਅਰਾਂ ਵਿਚ ਓ.ਐੱਨ.ਜੀ.ਸੀ. ਵਿਚ ਤਿੰਨ ਪ੍ਰਤੀਸ਼ਤ ਦੀ ਗਿਰਾਵਟ ਆਈ। ਇਸ ਤੋਂ ਬਾਅਦ ਇੰਡਸਇੰਡ ਬੈਂਕ, ਐਚ.ਡੀ.ਐਫ.ਸੀ. ਬੈਂਕ ਅਤੇ ਐਚ.ਡੀ.ਐਫ.ਸੀ., ਬਜਾਜ ਫਾਈਨੈਂਸ ਅਤੇ ਕੋਟਕ ਬੈਂਕ ਦੇ ਸ਼ੇਅਰਾਂ ਵਿਚ ਵੀ ਗਿਰਾਵਟ ਆਈ। ਇਸ ਦੇ ਉਲਟ, ਇਨਫੋਸਿਸ, ਐਚਸੀਐਲ ਟੈਕ, ਟੀਸੀਐਸ, ਨੇਸਟਲ ਇੰਡੀਆ ਅਤੇ ਬਜਾਜ ਆਟੋ ਦੇ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ। ਬੀ.ਐਸ.ਸੀ. ਸੈਂਸੈਕਸ ਵੀਰਵਾਰ ਨੂੰ 223.88 ਅੰਕ ਭਾਵ 0.48 ਪ੍ਰਤੀਸ਼ਤ ਦੇ ਵਾਧੇ ਨਾਲ 46,890.34 ’ਤੇ ਬੰਦ ਹੋਇਆ। ਨਿਫਟੀ ਵੀ 58 ਅੰਕ ਭਾਵ 0.42 ਫੀਸਦੀ ਦੀ ਤੇਜ਼ੀ ਨਾਲ 13,740.70 ਦੇ ਪੱਧਰ ’ਤੇ ਬੰਦ ਹੋਇਆ ਹੈ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ ਵੀਰਵਾਰ ਨੂੰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ ਪੀ ਆਈ) ਨੇ ਬਾਜ਼ਾਰ ਵਿਚ 2,355.25 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦ ਕੀਤੀ। ਮਾਰਕੀਟ ਦੇ ਸੂਤਰਾਂ ਨੇ ਦੱਸਿਆ ਕਿ ਮਾਰਕੀਟ ਵਿਚ ਵਿਕਰੀ ਦਾ ਦਬਾਅ ਵਧੇਰੇ ਰਿਹਾ। ਇਸ ਦੌਰਾਨ ਗਲੋਬਲ ਬਾਜ਼ਾਰ ਵਿਚ ਕੱਚੇ ਤੇਲ ਦੇ ਬ੍ਰੈਂਟ ਫਿੳੂਚਰਜ਼ ਦੀਆਂ ਕੀਮਤਾਂ 0.23% ਦੀ ਗਿਰਾਵਟ ਦੇ ਨਾਲ 51.38 ਡਾਲਰ ਪ੍ਰਤੀ ਬੈਰਲ ਰਹਿ ਗਈਆਂ।
ਟਾਪ ਗੇਨਰਜ਼
ਹਿੰਡਾਲਕੋ, ਵਿਪਰੋ, ਐਚ.ਸੀ.ਐਲ. ਟੈਕ, ਇਨਫੋਸਿਸ, ਨੇਸਲ ਇੰਡੀਆ
ਟਾਪ ਲੂਜ਼ਰਜ਼
ਐਚ.ਡੀ.ਐਫ.ਸੀ., ਟਾਟਾ ਮੋਟਰਜ਼, ਈਚਰ ਮੋਟਰਜ਼, ਐਚ.ਡੀ.ਐਫ.ਸੀ. ,ਐਮ.ਐਂਡ.ਐਮ.
ਸੈਕਟਰਲ ਇੰਡੈਕਸ ਟਰੈਕਿੰਗ
ਅੱਜ, ਫਾਰਮਾ, ਆਈ.ਟੀ., ਐਫ.ਐਮ.ਸੀ.ਜੀ. ਅਤੇ ਧਾਤ ਤੋਂ ਇਲਾਵਾ, ਸਾਰੇ ਸੈਕਟਰ ਲਾਲ ਨਿਸ਼ਾਨ ’ਤੇ ਖੁੱਲ੍ਹੇ। ਇਨ੍ਹਾਂ ਵਿਚ ਵਿੱਤ ਸੇਵਾਵਾਂ, ਪੀਐਸਯੂ ਬੈਂਕ, ਬੈਂਕ, ਪ੍ਰਾਈਵੇਟ ਬੈਂਕ, ਰੀਅਲਟੀ ਆਟੋ ਅਤੇ ਮੀਡੀਆ ਸ਼ਾਮਲ ਹਨ।
ਬਿਟਕੁਆਈਨ ਦੀ ਕੀਮਤ ’ਚ ਆਇਆ ਰਿਕਾਰਡ ਤੋੜ ਉਛਾਲ
NEXT STORY