ਨਵੀਂ ਦਿੱਲੀ(ਇੰਟ.) – ਦੁਨੀਆ ਭਰ ’ਚ ਕ੍ਰਿਪਟੋਕਰੰਸੀ ਬਿਟਕੁਆਈਨ ਦਾ ਕ੍ਰੇਜ਼ ਤੇਜ਼ੀ ਨਾਲ ਵਧ ਰਿਹਾ ਹੈ। ਤੁਰੰਤ ਮੁਨਾਫੇ ਲਈ ਵੱਡੇ ਨਿਵੇਸ਼ਕ ਇਸ ਦਾ ਰੁਖ ਕਰ ਰਹੇ ਹਨ, ਜਿਸ ਕਾਰਣ ਇਸ ਦੀ ਕੀਮਤ ’ਚ ਤੇਜ਼ੀ ਨਾਲ ਉਛਾਲ ਆ ਰਿਹਾ ਹੈ। ਬੁੱਧਵਾਰ ਨੂੰ ਬਿਟਕੁਆਈਨ ਦੀ ਕੀਮਤ ’ਚ 4.5 ਫੀਸਦੀ ਦੀ ਰਿਕਾਰਡ ਤੋੜ ਤੇਜ਼ੀ ਦਰਜ ਕੀਤੀ ਗਈ, ਜਿਸ ਨਾਲ ਇਸ ਦੀ ਕੀਮਤ 20,440 ਡਾਲਰ (ਕਰੀਬ 15.02 ਲੱਖ ਰੁਪਏ) ’ਤੇ ਪਹੁੰਚ ਗਈ। ਦੱਸ ਦਈਏ ਕਿ ਨਵੰਬਰ ਮਹੀਨੇ ’ਚ ਬਿਟਕੁਆਈਨ ਦਾ ਰੇਟ 18,000 ਡਾਲਰ ਦੇ ਪੱਧਰ ਨੂੰ ਪਾਰ ਕਰ ਚੁੱਕਾ ਸੀ।
ਦੱਸ ਦਈਏ ਕਿ ਕ੍ਰਿਪਟੋਕਰੰਸੀ ਇਕ ਡਿਜ਼ੀਟਲ ਕਰੰਸੀ ਹੁੰਦੀ ਹੈ, ਜੋ ਬਲਾਕਚੇਨ ਤਕਨੀਕ ’ਤੇ ਆਧਾਰਿਤ ਹੈ। ਇਸ ਕਰੰਸੀ ’ਚ ਐੱਨਕੋਡਿੰਗ ਤਕਨੀਕ ਦੀ ਵਰਤੋਂ ਹੁੰਦੀ ਹੈ। ਇਸ ਤਕਨੀਕ ਰਾਹੀਂ ਕਰੰਸੀ ਦੇ ਟ੍ਰਾਂਜੈਕਸ਼ਨ ਦਾ ਪੂਰਾ ਲੇਖਾ-ਜੋਖਾ ਹੁੰਦਾ ਹੈ, ਜਿਸ ਨਾਲ ਇਸ ਨੂੰ ਹੈਕ ਕਰਨਾ ਬਹੁਤ ਮੁਸ਼ਕਲ ਹੈ। ਇਹੀ ਕਾਰਣ ਹੈ ਕਿ ਕ੍ਰਿਪਟੋਕਰੰਸੀ ’ਚ ਧੋਖਾਦੇਹੀ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਕ੍ਰਿਪਟੋਕਰੰਸੀ ਦੀ ਆਪ੍ਰੇਟਿੰਗ ਕੇਂਦਰੀ ਬੈਂਕ ਤੋਂ ਸੁਤੰਤਰ ਹੁੰਦੀ ਹੈ, ਜੋ ਇਸ ਦੀ ਸਭ ਤੋਂ ਵੱਡੀ ਖਾਮੀ ਹੈ।
ਇਹ ਵੀ ਵੇਖੋ - ਨਿਵੇਕਲੀ ਬੀਮਾ ਪਾਲਸੀ: ਹੁਣ ਜਿੰਨੀ ਗੱਡੀ ਚੱਲੇਗੀ ਉਸੇ ਆਧਾਰ 'ਤੇ ਕਰ ਸਕੋਗੇ ਪ੍ਰੀਮੀਅਮ ਦਾ ਭੁਗਤਾਨ
ਬਿਟਕੁਆਈਨ ਦੀ ਮੰਗ ਨੇ ਘਟਾਈ ਸੋਨੇ ਦੀ ਕੀਮਤ
ਅਮਰੀਕੀ ਬੈਂਕ ਜੇ. ਪੀ. ਚੈੱਸ ਮਾਰਗਨ ਐਂਡ ਕੰਪਨੀ ਮੁਤਾਬਕ ਸੋਨੇ ਦੀ ਕੀਮਤ ’ਚ ਹਾਲ ਹੀ ’ਚ ਆਈ ਗਿਰਾਵਟ ਲਈ ਨਿਵੇਸ਼ਕਾਂ ਦੀ ਕ੍ਰਿਪਟੋਕਰੰਸੀਜ਼ ਪ੍ਰਤੀ ਦੀਵਾਨਗੀ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਅਗਸਤ ਤੋਂ ਹੁਣ ਤੱਕ ਸੋਨੇ ਦੀ ਕੀਮਤ ’ਚ ਕਰੀਬ 7000 ਰੁਪਏ ਦੀ ਗਿਰਾਵਟ ਆ ਚੁੱਕੀ ਹੈ। ਦੱਸ ਦਈਏ ਕਿ ਅਗਸਤ ’ਚ ਸੋਨੇ ਦਾ ਰੇਟ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਸੀ। ਬੈਂਕ ਦੇ ਸਟ੍ਰੈਟਜਿਸਟਸ ਦਾ ਕਹਿਣਾ ਹੈ ਕਿ ਅਕਤੂਬਰ ਤੋਂ ਬਿਟਕੁਆਈਨ ਫੰਡਸ ’ਚ ਕਾਫੀ ਪੈਸਾ ਨਿਵੇਸ਼ ਹੋਇਆ ਹੈ ਜਦੋਂ ਕਿ ਨਿਵੇਸ਼ਕਾਂ ਨੇ ਸੋਨੇ ਤੋਂ ਦੂਰੀ ਬਣਾਈ ਹੈ।
ਇਹ ਵੀ ਵੇਖੋ - OLA ਦੇਸ਼ 'ਚ ਲਗਾਏਗੀ ਦੁਨੀਆ ਦੀ ਸਭ ਤੋਂ ਵੱਡੀ ਈ-ਸਕੂਟਰ ਫੈਕਟਰੀ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਨੋਟ - ਕ੍ਰਿਪਟੋਕਰੰਸੀਜ਼ ਪ੍ਰਤੀ ਦੀਵਾਨਗੀ ਕਾਰਨ ਘੱਟ ਹੋ ਰਹੀ ਸੋਨੇ ਦੀ ਕੀਮਤ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕੋਵਿਡ-19 ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਸਭ ਤੋਂ ਜ਼ਿਆਦਾ ਨੌਕਰੀਆਂ ਗਈਆਂ, 81 ਮਿਲੀਅਨ ਲੋਕ ਹੋਏ ਬੇਰੋਜ਼ਗਾਰ
NEXT STORY