ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਵੀਰਵਾਰ ਨੂੰ ਭਾਰਤੀ ਬਾਜ਼ਾਰ ਲਗਾਤਾਰ ਦੂਜੇ ਦਿਨ ਤੇਜ਼ੀ 'ਤੇ ਸ਼ੁਰੂ ਹੋਏ ਹਨ। ਹਾਲਾਂਕਿ, ਤੇਜ਼ੀ ਦਾ ਰੁਖ਼ ਹੌਲੀ ਹੈ। ਬੀ. ਐੱਸ. ਈ. ਸੈਂਸੈਕਸ 171.76 ਅੰਕ ਯਾਨੀ 0.35 ਫ਼ੀਸਦੀ ਦੀ ਚੜ੍ਹ ਕੇ 48,849.31 'ਤੇ ਖੁੱਲ੍ਹਾ ਹੈ। ਉੱਥੇ ਹੀ, ਐੱਨ. ਐੱਸ. ਈ. ਨਿਫਟੀ ਨੇ 42.85 ਅੰਕ ਯਾਨੀ 0.29 ਫ਼ੀਸਦੀ ਦੀ ਮਜਬੂਤੀ ਨਾਲ 14,660.70 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ।
ਗਲੋਬਲ ਬਾਜ਼ਾਰ-
ਅਮਰੀਕਾ ਦੇ ਸ਼ੇਅਰ ਬਾਜ਼ਾਰ ਮਿਲੇ-ਜੁਲੇ ਬੰਦ ਹੋਏ ਹਨ। ਡਾਓ ਜੋਂਸ 97 ਅੰਕ ਯਾਨੀ 0.3 ਫ਼ੀਸਦੀ ਦੀ ਮਜਬੂਤੀ ਨਾਲ 34,230 ਦੇ ਰਿਕਾਰਡ ਪੱਧਰ 'ਤੇ ਬੰਦ ਹੋਇਆ ਹੈ, ਐੱਸ. ਐੱਡ ਪੀ.-500 ਇੰਡੈਕਸ 4,167 'ਤੇ ਲਗਭਗ ਸਥਿਰ, ਜਦੋਂ ਕਿ ਨੈਸਡੈਕ 0.4 ਫ਼ੀਸਦੀ ਡਿੱਗ ਕੇ 13,582 'ਤੇ ਬੰਦ ਹੋਇਆ ਹੈ।
ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਸਿੰਗਾਪੁਰ ਐਕਸਚੇਂਜ 'ਤੇ ਨਿਫਟੀ ਫਿਊਚਰਜ਼ 17 ਅੰਕ ਯਾਨੀ 0.12 ਫ਼ੀਸਦੀ ਦੀ ਮਜਬੂਤੀ ਨਾਲ 14,710 'ਤੇ ਕਾਰੋਬਾਰ ਕਰ ਰਿਹਾ ਸੀ। ਜਾਪਾਨ ਦਾ ਬਾਜ਼ਾਰ 500 ਅੰਕ ਯਾਨੀ 1.8 ਫ਼ੀਸਦੀ ਦੀ ਤੇਜ਼ੀ ਨਾਲ 29,300 ਤੋਂ ਪਾਰ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਸ਼ੰਘਾਈ 0.22 ਫ਼ੀਸਦੀ ਡਿੱਗਾ ਹੈ, ਜਦੋਂ ਕਿ ਹਾਂਗਕਾਂਗ ਦਾ ਹੈਂਗ ਸੇਘ 0.13 ਫ਼ੀਸਦੀ ਦੀ ਮਜਬੂਤੀ ਨਾਲ ਚੱਲ ਰਿਹਾ ਹੈ। ਕੋਸਪੀ ਵੀ 0.3 ਫ਼ੀਸਦੀ ਦੀ ਮਜਬੂਤੀ ਨਾਲ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ ਹੈ।
ਪੈਟਰੋਲ, ਡੀਜ਼ਲ ਕੀਮਤਾਂ 'ਚ ਉਛਾਲ, ਗੱਡੀ ਦੀ ਟੈਂਕੀ ਫੁਲ ਕਰਾਉਣੀ ਹੋਈ ਭਾਰੀ
NEXT STORY