ਮੁੰਬਈ - ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਹਫਤੇ ਦੇ ਆਖਰੀ ਵਪਾਰਕ ਦਿਨ ਸ਼ੁੱਕਰਵਾਰ ਨੂੰ ਸ਼ੁਰੂਆਤੀ ਲਾਭ ਨੂੰ ਬਰਕਰਾਰ ਨਹੀਂ ਰੱਖ ਸਕਿਆ ਅਤੇ ਵਪਾਰ ਦੇ ਅੰਤ ਵਿੱਚ ਡਿੱਗ ਗਿਆ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 764.83 ਅੰਕ ਜਾਂ 1.31 ਫੀਸਦੀ ਫਿਸਲ ਕੇ 58 ਹਜ਼ਾਰ ਤੋਂ ਹੇਠਾਂ 57,696.46 'ਤੇ ਬੰਦ ਹੋਇਆ। ਐਨਐਸਈ ਦੇ ਨਿਫਟੀ ਦਾ ਵੀ ਬੁਰਾ ਹਾਲ ਰਿਹਾ ਅਤੇ ਇਹ ਇੱਕ ਵਾਰ ਫਿਰ 204.95 ਅੰਕ ਜਾਂ 1.18 ਫੀਸਦੀ ਡਿੱਗ ਕੇ 17,200 ਦੇ ਪੱਧਰ ਤੋਂ ਹੇਠਾਂ ਆ ਗਿਆ। ਕਾਰੋਬਾਰ ਦੇ ਅੰਤ 'ਚ ਨਿਫਟੀ 17,196.70 ਦੇ ਪੱਧਰ 'ਤੇ ਬੰਦ ਹੋਇਆ।
ਵਾਧੇ ਨਾਲ ਹੋਈ ਸੀ ਸ਼ੁਰੂਆਤ
ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਅੱਜ 215.12 ਅੰਕ ਜਾਂ 0.37 ਫੀਸਦੀ ਦੇ ਵਾਧੇ ਨਾਲ 58,676.41 'ਤੇ ਖੁੱਲ੍ਹਿਆ, ਜਦੋਂ ਕਿ ਐਨਐਸਈ ਦਾ ਨਿਫਟੀ 68 ਅੰਕ ਜਾਂ 0.39 ਫੀਸਦੀ ਦੇ ਵਾਧੇ ਨਾਲ 17,469.65 'ਤੇ ਖੁੱਲ੍ਹਿਆ। ਲਾਰਸਨ ਐਂਡ ਟਰੂਬੋ ਦੇ ਸ਼ੇਅਰਾਂ ਵਿੱਚ ਸ਼ੁਰੂਆਤੀ ਵਪਾਰ ਵਿੱਚ ਚੰਗਾ ਲਾਭ ਦੇਖਣ ਨੂੰ ਮਿਲਿਆ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਤਰੱਕੀ ਮਿਲਣ ਮਗਰੋਂ ਨਵੀਂ ਭੂਮਿਕਾ 'ਚ ਨਜ਼ਰ ਆਵੇਗੀ ਗੀਤਾ ਗੋਪੀਨਾਥ, ਸੰਭਾਲੇਗੀ IMF ਦਾ ਇਹ ਅਹੁਦਾ
NEXT STORY