ਨਵੀਂ ਦਿੱਲੀ—ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 461.42 ਅੰਕ ਭਾਵ 1.35 ਫੀਸਦੀ ਵਧ ਕੇ 34,760.89 'ਤੇ ਅਤੇ ਨਿਫਟੀ 159.05 ਅੰਕ ਭਾਵ 1.54 ਫੀਸਦੀ ਵਧ ਕੇ 10,460.10 'ਤੇ ਬੰਦ ਹੋਇਆ ਹੈ। ਕਾਰੋਬਾਰ ਦੇ ਦੌਰਾਨ ਅੱਜ ਸੈਂਸੈਕਸ 34858 ਦੇ ਪੱਧਰ 'ਤੇ ਨਿਫਟੀ 10482 ਦੇ ਪੱਧਰ 'ਤੇ ਪਹੁੰਚ ਗਿਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ ਦਿੱਸਿਆ ਹੈ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 4.06 ਫੀਸਦੀ ਵਧ ਕੇ ਅਤੇ ਸਮਾਲਕੈਪ ਇੰਡੈਕਸ 'ਚ 3.63 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 4.01 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਵਾਧਾ
ਬੈਂਕਿੰਗ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਬੈਂਕ ਨਿਫਟੀ ਇੰਡੈਕਸ 768 ਅੰਕ ਵਧ ਕੇ 25295 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਮੈਟਲ 'ਚ 1.88 ਫੀਸਦੀ, ਨਿਫਟੀ ਆਟੋ 'ਚ 2.58 ਫੀਸਦ, ਨਿਫਟੀ ਫਾਰਮਾ 'ਚ 1.34 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਟਾਪ ਗੇਨਰਸ
ਬਜਾਜ ਫਾਈਨੈਂਸ, ਆਈਸ਼ਰ ਮੋਟਰਸ, ਐਕਸਿਸ ਬੈਂਕ, ਐੱਸ.ਬੀ.ਆਈ, ਮਾਰੂਤੀ ਸੁਜ਼ੂਕੀ, ਯੈੱਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ
ਟਾਪ ਲੂਜ਼ਰਸ
ਭਾਰਤੀ ਇੰਫਰਾਟੈੱਲ, ਟੀ.ਸੀ.ਐੱਸ., ਇੰਫੋਸਿਸ, ਵਿਪਰੋ, ਐੱਚ.ਸੀ.ਐੱਲ. ਟੈੱਕ, ਸਨ ਫਾਰਮਾ, ਕੋਲ ਇੰਡੀਆ।
ਸੋਨੇ 'ਚ 200 ਰੁਪਏ ਦਾ ਉਛਾਲ, ਦੀਵਾਲੀ 'ਤੇ ਹੋਰ ਹੋ ਸਕਦੈ ਮਹਿੰਗਾ, ਜਾਣੋ ਰੇਟ
NEXT STORY