ਮੁੰਬਈ (ਭਾਸ਼ਾ) - ਸ਼ੁੱਕਰਵਾਰ ਨੂੰ ਘਰੇਲੂ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 306.34 ਅੰਕ ਵਧਿਆ ਅਤੇ ਨਿਫਟੀ 81.05 ਅੰਕ ਚੜ੍ਹਿਆ। BSE ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 306.34 ਅੰਕ ਭਾਵ 0.43 ਫ਼ੀਸਦੀ ਵਧ ਕੇ 72,356.72 ਅੰਕ 'ਤੇ ਰਿਹਾ। ਜਦੋਂ ਕਿ 50 ਸ਼ੇਅਰਾਂ ਵਾਲਾ ਨਿਫਟੀ 81.05 ਅੰਕ ਭਾਵ 0.37 ਫ਼ੀਸਦੀ ਵਧ ਕੇ 21,991.80 ਅੰਕ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ - Gold Price Today: ਮੁੜ ਸਸਤਾ ਹੋਇਆ ਸੋਨਾ, ਜਾਣੋ 22 ਕੈਰੇਟ ਸੋਨੇ ਦਾ ਅੱਜ ਦਾ ਰੇਟ
ਸੈਂਸੈਕਸ 'ਚ ਸੂਚੀਬੱਧ ਕਰੀਬ 22 ਕੰਪਨੀਆਂ ਦੇ ਸ਼ੇਅਰਾਂ ਵਿਚ ਵਾਧਾ ਹੋਇਆ। ਮਹਿੰਦਰਾ ਐਂਡ ਮਹਿੰਦਰਾ ਅਤੇ ਟਾਟਾ ਮੋਟਰਜ਼ ਦੇ ਸ਼ੇਅਰਾਂ ਵਿਚ ਦੋ ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ। ਸਥਾਨਕ ਸ਼ੇਅਰ ਬਾਜ਼ਾਰਾਂ 'ਚ ਵੀਰਵਾਰ ਨੂੰ ਲਗਾਤਾਰ ਤੀਜੇ ਕਾਰੋਬਾਰੀ ਸੈਸ਼ਨ 'ਚ ਤੇਜ਼ੀ ਦਰਜ ਕੀਤੀ ਗਈ। ਸੈਂਸੈਕਸ 227.55 ਅੰਕ ਜਾਂ 0.32 ਫ਼ੀਸਦੀ ਦੇ ਵਾਧੇ ਨਾਲ 72,050.38 ਅੰਕਾਂ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 70.70 ਅੰਕ ਜਾਂ 0.32 ਫ਼ੀਸਦੀ ਦੇ ਵਾਧੇ ਨਾਲ 21,910.75 ਅੰਕ 'ਤੇ ਬੰਦ ਹੋਇਆ ਸੀ।
ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
15 ਦਿਨਾਂ 'ਚ ਦੂਜੀ ਵਾਰ ਸਰਕਾਰ ਨੇ ਕੱਚੇ ਤੇਲ ਤੇ ਡੀਜ਼ਲ ’ਤੇ ਵਿੰਡਫਾਲ ਟੈਕਸ 'ਚ ਕੀਤਾ ਵਾਧਾ
NEXT STORY