ਬਿਜ਼ਨਸ ਡੈਸਕ : ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਅੱਜ ਯਾਨੀ ਸ਼ੁੱਕਰਵਾਰ 30 ਮਈ ਨੂੰ ਸੈਂਸੈਕਸ ਲਗਭਗ 182 ਅੰਕ ਡਿੱਗ ਕੇ 81,451 'ਤੇ ਕਾਰੋਬਾਰ ਕਰ ਰਿਹਾ ਹੈ। । ਨਿਫਟੀ ਵੀ 82 ਅੰਕ ਡਿੱਗ ਕੇ 24,750 ਦੇ ਪੱਧਰ 'ਤੇ ਹੈ। ਏਸ਼ੀਅਨ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ ਲਗਭਗ 550 ਅੰਕ (1.45%) ਡਿੱਗ ਕੇ 37,885 'ਤੇ ਤੇ ਕੋਰੀਆ ਦਾ ਕੋਸਪੀ 20 ਅੰਕ ਡਿੱਗ ਕੇ 2,700 'ਤੇ ਕਾਰੋਬਾਰ ਕਰ ਰਿਹਾ ਹੈ।
ਹਾਂਗ ਕਾਂਗ ਦਾ ਹੈਂਗ ਸੇਂਗ ਇੰਡੈਕਸ 350 ਅੰਕ (1.50%) ਡਿੱਗ ਕੇ 23,224 'ਤੇ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 10 ਅੰਕ (0.30%) ਡਿੱਗ ਕੇ 3,353 'ਤੇ ਕਾਰੋਬਾਰ ਕਰ ਰਿਹਾ ਹੈ। 29 ਮਈ ਨੂੰ, ਅਮਰੀਕਾ ਦਾ ਡਾਓ ਜੋਨਸ 117 ਅੰਕ ਵਧ ਕੇ 42,216 'ਤੇ ਬੰਦ ਹੋਇਆ, ਨੈਸਡੈਕ ਕੰਪੋਜ਼ਿਟ 75 ਅੰਕ ਵਧ ਕੇ 19,176 'ਤੇ ਅਤੇ ਐਸ ਐਂਡ ਪੀ 500 ਵੀ 24 ਅੰਕ ਵਧ ਕੇ 5,912 'ਤੇ ਬੰਦ ਹੋਇਆ। 29 ਮਈ ਨੂੰ, ਸੈਂਸੈਕਸ 321 ਅੰਕ ਵਧ ਕੇ 81,633 'ਤੇ ਬੰਦ ਹੋਇਆ ਸੀ। ਨਿਫਟੀ ਵੀ 81 ਅੰਕ ਵਧ ਕੇ 24,834 'ਤੇ ਬੰਦ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿੱਤੀ ਸਾਲ 25 ’ਚ Digital payments ’ਚ UPI ਦਾ ਹਿੱਸਾ ਵਧ ਕੇ 83.7% ਹੋਇਆ
NEXT STORY