ਨਵੀਂ ਦਿੱਲੀ—ਭਾਰਤੀ ਸ਼ੇਅਰ ਬਾਜ਼ਾਰ ਅੱਜ ਵਾਧੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 337.35 ਅੰਕ ਭਾਵ 0.92 ਫੀਸਦੀ ਦੇ ਵਾਧੇ ਨਾਲ 36,981.77 ਦੇ ਪੱਧਰ 'ਤੇ ਅਤੇ ਨਿਫਟੀ 93 ਅੰਕ ਭਾਵ 0.86 ਫੀਸਦੀ ਦੇ ਵਾਧੇ ਨਾਲ 10,940 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਬਾਜ਼ਾਰ ਦਾ ਵਾਧਾ 'ਚ ਵਧ-ਚੜ੍ਹ ਕੇ ਹਿੱਸੇਦਾਰੀ ਲਈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 1.01 ਫੀਸਦੀ ਵਧ ਕੇ 13461 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.84 ਫੀਸਦੀ ਦੇ ਵਾਧੇ ਨਾਲ 12534 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 122 ਅੰਕਾਂ ਦੇ ਵਾਧੇ ਨਾਲ 27427 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਟੋ, ਮੈਟਲ, ਰਿਐਲਟੀ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਟੋ ਇੰਡੈਕਸ 0.56 ਫੀਸਦੀ, ਮੈਟਲ ਇੰਡੈਕਸ 1.58 ਫੀਸਦੀ ਅਤੇ ਰਿਐਲਟੀ ਇੰਡੈਕਸ 1.29 ਫੀਸਦੀ ਦੇ ਵਾਧੇ ਨਾਲ ਬੰਦ ਹੋਏ ਹਨ।
ਟਾਪ ਗੇਨਰਸ
ਆਇਸ਼ਰ ਮੋਟਰਸ, ਟੈੱਕ ਮਹਿੰਦਰਾ, ਐਕਸਿਸ ਬੈਂਕ, ਮਾਰੂਤੀ ਸੁਜ਼ੂਕੀ, ਟਾਟਾ ਸਟੀਲ, ਟਾਟਾ ਮੋਟਰਸ, ਐੱਨ.ਟੀ.ਪੀ.ਸੀ
ਟਾਪ ਲੂਜ਼ਰਸ
ਇੰਡੀਆਬੁਲਸ ਹਾਊਸਿੰਗ, ਯੈੱਸ ਬੈਂਕ, ਸਨ ਫਾਰਮਾ, ਵਿਪਰੋ, ਟੀ.ਸੀ.ਐੱਸ., ਐੱਚ.ਸੀ.ਐੱਲ.ਟੈੱਕ, ਐੱਚ.ਯੂ.ਐੱਲ.
ਭੇਲ ਨੂੰ ਛੱਤੀਸਗੜ੍ਹ 'ਚ 450 ਕਰੋੜ ਰੁਪਏ ਦਾ ਮਿਲਿਆ ਠੇਕਾ
NEXT STORY