ਨਵੀਂ ਦਿੱਲੀ—ਜਨਤਕ ਖੇਤਰ ਦੀ ਇੰਜੀਨੀਅਰਿੰਗ ਕੰਪਨੀ ਭੇਲ ਨੂੰ ਛੱਤੀਸਗੜ੍ਹ 'ਚ ਭਿਲਾਈ ਬਿਜਲੀ ਪ੍ਰਾਜੈਕਟ ਦੇ ਵਿਸਤਾਰ 'ਚ ਉਤਸਰਜਨ ਕੰਟਰੋਲ ਉਪਕਰਣਾਂ ਦੀ ਸਪਲਾਈ ਅਤੇ ਉਨ੍ਹਾਂ ਦੀ ਸਥਾਪਨਾ ਦਾ ਠੇਕਾ ਮਿਲਿਆ ਹੈ। ਠੇਕੇ ਦਾ ਮੁੱਲ 450 ਕਰੋੜ ਰੁਪਏ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਭੇਲ ਨੇ ਬਿਆਨ 'ਚ ਕਿਹਾ ਕਿ 450 ਕਰੋੜ ਰੁਪਏ ਦਾ ਇਹ ਠੇਕਾ ਐੱਨ.ਟੀ.ਪੀ.ਸੀ.-ਸੇਲ ਪਾਵਰ ਕੰਪਨੀ ਵਲੋਂ ਪੇਸ਼ ਕੀਤਾ ਗਿਆ ਹੈ। ਇਹ ਕੰਪਨੀ ਐੱਨ.ਟੀ.ਪੀ.ਸੀ. ਅਤੇ ਸੇਲ ਦਾ ਸਾਂਝਾ ਉੱਦਮ ਹੈ। ਠੇਕੇ 'ਚ ਫਲੂ ਗੈਸ ਡਿਸਲਫਊਰਾਈਜੇਸ਼ਨ (ਐੱਫ.ਜੀ.ਡੀ.) ਪ੍ਰਣਾਲੀ ਦੀ ਸਪਲਾਈ ਅਤੇ ਉਸ ਦੇ ਸਥਾਪਨਾ ਦਾ ਕੰਮ ਸ਼ਾਮਲ ਹੈ। ਇਸ ਠੇਕੇ 'ਚ ਭੇਲ ਦੇ ਕੰਮ ਦਾ ਦਇਰਾ ਡਿਜ਼ਾਈਨ ਤਿਆਰ ਕਰਨਾ, ਇੰਜੀਨੀਅਰਿੰਗ, ਸਿਵਿਲ ਕਾਰਜ, ਸਪਲਾਈ, ਸਥਾਪਨਾ ਅਤੇ ਉਸ ਨੂੰ ਚਾਲੂ ਕਰਨ ਦਾ ਹੈ। ਇਸ ਦੇ ਇਲਾਵਾ ਕੁਝ ਹੋਰ ਕਾਰਜ ਵੀ ਭੇਲ ਦੇ ਸੁਪੁਰਦ ਹਨ।
ਭਾਰਤ 'ਚ ਬਣੇ ਆਟੋ ਪਾਰਟਸ, ਮੰਦੀ ਨਾਲ ਨਿਪਟਣ 'ਚ ਮਿਲੇਗੀ ਮਦਦ: ਮਾਰੂਤੀ ਸੁਜ਼ੂਕੀ
NEXT STORY