ਬਿਜ਼ਨਸ ਡੈਸਕ : ਚਾਂਦੀ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਸਮੇਂ ਚਾਂਦੀ ਦੀ ਕੀਮਤ 1 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਉੱਪਰ ਹੈ ਅਤੇ ਬਾਜ਼ਾਰ ਮਾਹਿਰਾਂ ਦਾ ਅਨੁਮਾਨ ਹੈ ਕਿ ਇਹ ਦੀਵਾਲੀ ਤੱਕ 1.30 ਰੁਪਏ ਲੱਖ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਸਕਦੀ ਹੈ। ਇਹ ਵਾਧਾ ਨਾ ਸਿਰਫ਼ ਆਮ ਗਾਹਕਾਂ ਲਈ ਸਗੋਂ ਨਿਵੇਸ਼ਕਾਂ ਲਈ ਵੀ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗਾ Gold, ਜਾਣੋ ਹੋਰ ਕਿੰਨੀ ਘਟੇਗੀ ਕੀਮਤ
ਕੇਡੀਆ ਐਡਵਾਈਜ਼ਰੀ ਦੇ ਡਾਇਰੈਕਟਰ ਅਜੈ ਸੁਰੇਸ਼ ਕੇਡੀਆ ਅਨੁਸਾਰ, ਚਾਂਦੀ ਦੀ ਕੀਮਤ ਵਿੱਚ ਇਹ ਉਛਾਲ ਵਿਸ਼ਵ ਬਾਜ਼ਾਰ ਵਿੱਚ ਤਕਨੀਕੀ ਬ੍ਰੇਕਆਉਟ ਕਾਰਨ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਚਾਂਦੀ ਦੀ ਕੀਮਤ 1.25 ਲੱਖ ਰੁਪਏ ਤੋਂ 1.30 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਿਚਕਾਰ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ : Gold Loan ਲੈਣ ਸਮੇਂ ਨਹੀਂ ਹੋਵੇਗੀ ਕੋਈ ਪਰੇਸ਼ਾਨੀ, ਆਸਾਨ ਨਿਯਮਾਂ ਨਾਲ ਗਾਹਕਾਂ ਨੂੰ ਮਿਲਣਗੇ ਜ਼ਿਆਦਾ ਫ਼ਾਇਦੇ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮਜ਼ਬੂਤੀ
ਅੰਤਰਰਾਸ਼ਟਰੀ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ 37 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਈ ਹੈ, ਜਿਸਨੂੰ ਇੱਕ ਮਹੱਤਵਪੂਰਨ ਪੱਧਰ ਮੰਨਿਆ ਜਾਂਦਾ ਹੈ। ਇਸ ਦੇ ਨਾਲ, ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਤਣਾਅ ਵਿੱਚ ਕੁਝ ਢਿੱਲ ਨੇ ਉਦਯੋਗਿਕ ਮੰਗ ਨੂੰ ਵੀ ਵਧਾਇਆ ਹੈ।
ਮਾਹਿਰਾਂ ਅਨੁਸਾਰ ਚਾਂਦੀ ਦੀ ਮੰਗ ਇਲੈਕਟ੍ਰਿਕ ਵਾਹਨਾਂ, 5ਜੀ ਤਕਨਾਲੋਜੀ ਅਤੇ ਸਾਫ਼ ਊਰਜਾ ਖੇਤਰ ਵਿੱਚ ਸਭ ਤੋਂ ਵੱਧ ਹੈ, ਜਿਸ ਕਾਰਨ ਇਸਦੀ ਕੀਮਤ ਲਗਾਤਾਰ ਵੱਧ ਰਹੀ ਹੈ।
ਇਹ ਵੀ ਪੜ੍ਹੋ : 12,000 ਰੁਪਏ ਸਸਤਾ ਹੋਣ ਜਾ ਰਿਹੈ Gold, ਵੱਡੀ ਗਿਰਾਵਟ ਦੀ ਚਿਤਾਵਨੀ! ਮਾਹਿਰਾਂ ਨੇ ਦੱਸਿਆ ਕਾਰਨ
ਦਿੱਲੀ ਸਰਾਫਾ ਬਾਜ਼ਾਰ ਦੀ ਸਥਿਤੀ
ਮੰਗਲਵਾਰ ਨੂੰ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ 1,000 ਰੁਪਏ ਵਧ ਕੇ 1,08,100 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਉੱਚ ਪੱਧਰ 'ਤੇ ਪਹੁੰਚ ਗਈ। ਇਸ ਦੇ ਨਾਲ ਹੀ, ਸੋਨਾ 110 ਰੁਪਏ ਡਿੱਗ ਕੇ 97,670 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸੋਨੇ ਵਿੱਚ ਇਹ ਗਿਰਾਵਟ ਗਹਿਣਿਆਂ ਦੇ ਵਪਾਰੀਆਂ ਅਤੇ ਸਟਾਕਿਸਟਾਂ ਦੁਆਰਾ ਵਿਕਰੀ ਕਾਰਨ ਦੇਖੀ ਗਈ।
ਇਹ ਵੀ ਪੜ੍ਹੋ : ਸਰਕਾਰੀ ਬੈਂਕ 'ਚੋਂ 52 ਕਰੋੜ ਦਾ ਸੋਨਾ ਗਾਇਬ, ਚੋਰੀ ਵਾਲੀ ਥਾਂ 'ਤੇ ਮਿਲੀ ਕਾਲੀ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
...ਤਾਂ ਇਸ ਦਮ 'ਤੇ ਚੀਨ ਬਣ ਰਿਹੈ ਦੁਨੀਆ ਭਰ ਲਈ ਸੰਕਟ ਦਾ ਕਾਰਨ
NEXT STORY