ਨੈਸ਼ਨਲ ਡੈਸਕ - ਸਾਈਬਰ ਧੋਖਾਧੜੀ ਵਿਰੁੱਧ ਸਰਕਾਰ ਦੀ ਸਖ਼ਤ ਕਾਰਵਾਈ ਜਾਰੀ ਹੈ। ਇਸ ਸਾਲ ਫਰਵਰੀ ਤੱਕ 7.8 ਲੱਖ ਤੋਂ ਵੱਧ ਸਿਮ ਕਾਰਡ, 3 ਹਜ਼ਾਰ ਤੋਂ ਵੱਧ Skype ID ਅਤੇ 83 ਹਜ਼ਾਰ ਤੋਂ ਵੱਧ ਵਟਸਐਪ ਅਕਾਊਂਟ ਬਲੌਕ ਕੀਤੇ ਗਏ ਸਨ। ਲੋਕ ਸਭਾ 'ਚ ਸਰਕਾਰ ਵੱਲੋਂ ਡਿਜੀਟਲ ਧੋਖਾਧੜੀ ਖਿਲਾਫ ਕੀਤੀ ਗਈ ਸਖ਼ਤੀ ਦੀ ਜਾਣਕਾਰੀ ਦਿੱਤੀ ਗਈ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਬੰਡੀ ਸੰਜੇ ਕੁਮਾਰ ਨੇ ਲੋਕ ਸਭਾ ਵਿੱਚ ਪੁੱਛੇ ਇੱਕ ਲਿਖਤੀ ਸਵਾਲ ਦੇ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।
7.81 ਲੱਖ ਸਿਮ ਬਲੌਕ
ਕੇਂਦਰੀ ਮੰਤਰੀ ਨੇ ਕਿਹਾ ਕਿ 28 ਫਰਵਰੀ ਤੱਕ ਏਜੰਸੀ ਨੇ ਡਿਜੀਟਲ ਧੋਖਾਧੜੀ ਨਾਲ ਸਬੰਧਤ 7.81 ਲੱਖ ਤੋਂ ਵੱਧ ਸਿਮ ਕਾਰਡ ਬਲੌਕ ਕੀਤੇ ਹਨ। ਇੰਨਾ ਹੀ ਨਹੀਂ ਸਰਕਾਰ ਨੇ 2,08,469 IMEI ਨੰਬਰ ਵੀ ਬਲੌਕ ਕਰ ਦਿੱਤੇ ਹਨ। ਇਨ੍ਹਾਂ ਮੋਬਾਈਲ ਹੈਂਡਸੈੱਟਾਂ ਦੀ ਸੂਚਨਾ ਪੁਲਸ ਅਤੇ ਹੋਰ ਜਾਂਚ ਏਜੰਸੀਆਂ ਨੇ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ IMEI ਨੰਬਰ ਇੱਕ ਵਿਲੱਖਣ ਨੰਬਰ ਹੁੰਦਾ ਹੈ, ਜੋ ਹਰ ਮੋਬਾਈਲ ਡਿਵਾਈਸ ਲਈ ਵੱਖਰਾ ਹੁੰਦਾ ਹੈ। ਇਹ ਮੋਬਾਈਲ ਹੈਂਡਸੈੱਟ ਸਾਈਬਰ ਅਪਰਾਧਾਂ ਲਈ ਵਰਤੇ ਜਾਂਦੇ ਸਨ।
ਡਿਜੀਟਲ ਗ੍ਰਿਫਤਾਰੀ 'ਤੇ ਸਖ਼ਤ ਕਾਰਵਾਈ
ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਦੀ ਸਹਾਇਕ ਏਜੰਸੀ I4C ਨੇ 3,962 Skype ID ਦੀ ਪਛਾਣ ਕਰਕੇ ਉਨ੍ਹਾਂ ਨੂੰ ਬਲੌਕ ਕੀਤਾ ਹੈ। ਇਸ ਤੋਂ ਇਲਾਵਾ ਏਜੰਸੀ ਨੇ 83,668 ਵਟਸਐਪ ਖਾਤਿਆਂ ਨੂੰ ਵੀ ਬਲਾਕ ਕਰ ਦਿੱਤਾ ਹੈ। ਇਨ੍ਹਾਂ ਡਿਜੀਟਲ ਵੀਡੀਓ ਕਾਲਿੰਗ ਐਪਸ ਦੀ ਵਰਤੋਂ ਡਿਜੀਟਲ ਗ੍ਰਿਫਤਾਰੀ ਲਈ ਕੀਤੀ ਜਾਂਦੀ ਸੀ।
ਲੋਕ ਸਭਾ ਵਿੱਚ ਬੋਲਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ I4C ਨੂੰ ਮੋਦੀ ਸਰਕਾਰ ਨੇ 2021 ਵਿੱਚ ਲਾਂਚ ਕੀਤਾ ਸੀ। ਇਹ ਇੱਕ ਤਤਕਾਲ ਜਵਾਬ ਦੇਣ ਵਾਲੀ ਏਜੰਸੀ ਹੈ ਜੋ ਵਿੱਤੀ ਧੋਖਾਧੜੀ ਦੇ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਕਰਦੀ ਹੈ। ਹੁਣ ਤੱਕ ਆਈਆਂ 13.36 ਲੱਖ ਸ਼ਿਕਾਇਤਾਂ 'ਚ ਲੋਕਾਂ ਨੇ 4,389 ਕਰੋੜ ਰੁਪਏ ਬਚਾਏ ਹਨ। ਇਸ ਤੋਂ ਇਲਾਵਾ ਸਰਕਾਰ ਨੇ ਸਾਈਬਰ ਫਰਾਡ ਲਈ ਨੈਸ਼ਨਲ ਹੈਲਪਲਾਈਨ ਨੰਬਰ 1930 ਵੀ ਸ਼ੁਰੂ ਕੀਤਾ ਹੈ।
ਸੰਚਾਰ ਸਾਥੀ ਪੋਰਟਲ
ਇਸ ਤੋਂ ਇਲਾਵਾ ਲੋਕ ਸੰਚਾਰ ਸਾਥੀ ਪੋਰਟਲ ਰਾਹੀਂ ਸਪੈਮ ਕਾਲਾਂ, ਫਰਜ਼ੀ ਸੰਚਾਰ ਆਦਿ ਦੀ ਰਿਪੋਰਟ ਵੀ ਕਰ ਸਕਦੇ ਹਨ। ਦੂਰਸੰਚਾਰ ਵਿਭਾਗ ਦਾ ਸੰਚਾਰ ਸਾਥੀ ਪੋਰਟਲ ਕੁਝ ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ। ਹਾਲ ਹੀ 'ਚ ਇਸ ਦੀ ਐਪ ਵੀ ਲਾਂਚ ਕੀਤੀ ਗਈ ਹੈ, ਜਿਸ ਨੂੰ ਯੂਜ਼ਰਸ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ।
ਦੋ ਦਿਨ ਬੰਦ ਰਹਿਣਗੇ ਬੈਂਕ, ਛੁੱਟੀਆਂ ਤੋਂ ਪਹਿਲਾਂ ਮੁਕੰਮਲ ਕਰੋ ਜ਼ਰੂਰੀ ਕੰਮ
NEXT STORY