Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 13, 2026

    2:42:44 PM

  • nanded sahib  sukhbir singh badal  akali dal

    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ,...

  • eb 2 visa closed

    ਨਹੀਂ ਜਾਰੀ ਹੋਣਗੇ EB-2 ਵੀਜ਼ਾ ! ਗ੍ਰੀਨ ਕਾਰਡ ਲੈਣ...

  • man attacked after coming to hospital for treatment of wife and son

    ਪੰਜਾਬ ਦਾ ਇਹ ਹਸਪਤਾਲ ਬਣਿਆ ਜੰਗ ਦਾ ਮੈਦਾਨ, ਦਰਜਨ...

  • jalandhar sealed  cp satinder singh in action mode  issued guidelines

    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਬਰਾਮਦ ਆਰਡਰਾਂ ਨਾਲ ਮੈਨੂਫੈਕਚਰਿੰਗ ’ਚ ਮਾਮੂਲੀ ਵਾਧਾ ਪਰ ਇਨਪੁੱਟ ਲਾਗਤ ਨਾਲ ਵਧੀਆਂ ਮੁਸ਼ਕਲਾਂ

BUSINESS News Punjabi(ਵਪਾਰ)

ਬਰਾਮਦ ਆਰਡਰਾਂ ਨਾਲ ਮੈਨੂਫੈਕਚਰਿੰਗ ’ਚ ਮਾਮੂਲੀ ਵਾਧਾ ਪਰ ਇਨਪੁੱਟ ਲਾਗਤ ਨਾਲ ਵਧੀਆਂ ਮੁਸ਼ਕਲਾਂ

  • Edited By Harinder Kaur,
  • Updated: 05 May, 2026 02:00 PM
Business
slight increase in manufacturing due to export orders
  • Share
    • Facebook
    • Tumblr
    • Linkedin
    • Twitter
  • Comment

ਬਿਜ਼ਨੈੱਸ ਡੈਸਕ - ਅਪ੍ਰੈਲ ਮਹੀਨੇ ’ਚ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ’ਚ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ ਹੈ। ਐੱਚ. ਐੱਸ. ਬੀ. ਸੀ. ਮੈਨੂਫੈਕਚਰਿੰਗ ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) 54.7 ’ਤੇ ਪਹੁੰਚ ਗਿਆ ਹੈ, ਜੋ ਕਿ ਪਿਛਲੇ 4 ਸਾਲਾਂ ਦੇ ਹੇਠਲੇ ਪੱਧਰ ਦੇ ਨੇੜੇ ਹੈ। ਇਸ ਵਾਧੇ ਦਾ ਮੁੱਖ ਸਿਹਰਾ ਮਜ਼ਬੂਤ ਬਰਾਮਦ ਆਰਡਰਾਂ ਨੂੰ ਜਾਂਦਾ ਹੈ, ਜਿਸ ਨੇ ਕਮਜ਼ੋਰ ਘਰੇਲੂ ਮੰਗ ਨੂੰ ਕੁਝ ਹੱਦ ਤੱਕ ਸੰਭਾਲ ਲਿਆ ਹੈ। ਹਾਲਾਂਕਿ, ਮੱਧ ਪੂਰਬ ਸੰਕਟ ਕਾਰਨ ਇਨਪੁੱਟ ਲਾਗਤ ’ਚ ਭਾਰੀ ਵਾਧੇ ਨੇ ਨਿਰਮਾਤਾਵਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ

ਅਪ੍ਰੈਲ ਦੇ ਅੰਕੜੇ ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਲਈ ਇਕ ਮਿਲੀ-ਜੁਲੀ ਤਸਵੀਰ ਪੇਸ਼ ਕਰਦੇ ਹਨ। ਜਿੱਥੇ ਇਕ ਪਾਸੇ ਮਜ਼ਬੂਤ ਬਰਾਮਦ ਆਰਡਰਾਂ ਨੇ ਸੈਕਟਰ ਦੇ ਵਾਧੇ ਨੂੰ ਸਹਾਰਾ ਦਿੱਤਾ, ਉੱਥੇ ਹੀ ਦੂਜੇ ਪਾਸੇ, ਘਰੇਲੂ ਮੰਗ ’ਚ ਸੁਸਤੀ ਅਤੇ ਲਾਗਤ ’ਚ ਭਾਰੀ ਵਾਧੇ ਵਰਗੀਆਂ ਵੱਡੀਆਂ ਚੁਣੌਤੀਆਂ ਬਰਕਰਾਰ ਹਨ। ਐੱਚ. ਐੱਸ. ਬੀ. ਸੀ. ਖਰੀਦ ਪ੍ਰਬੰਧਕ ਸੂਚਕ ਅੰਕ (ਪੀ. ਐੱਮ. ਆਈ.) ਮਾਮੂਲੀ ਵਧ ਕੇ 54.7 ’ਤੇ ਪਹੁੰਚ ਗਿਆ ਪਰ ਇਹ ਅੰਕੜਾ ਪਿਛਲੇ 4 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਦੇ ਨੇੜੇ ਹੈ, ਜੋ ਨਿਰਮਾਤਾਵਾਂ ਲਈ ਇਕ ਚੁਣੌਤੀਪੂਰਨ ਮਾਹੌਲ ਨੂੰ ਦਰਸਾਉਂਦਾ ਹੈ।

ਕਿਉਂ ਬਰਾਮਦ ਬਣੀ ਸਹਾਰਾ?

ਭਾਰਤ ਦਾ ਮੈਨੂਫੈਕਚਰਿੰਗ ਸੈਕਟਰ ਹੁਣ ਬਰਾਮਦ ’ਤੇ ਜ਼ਿਆਦਾ ਨਿਰਭਰ ਹੁੰਦਾ ਦਿਖਾਈ ਦੇ ਰਿਹਾ ਹੈ। ਅਪ੍ਰੈਲ ’ਚ ਨਵੇਂ ਬਰਾਮਦ ਆਰਡਰਾਂ ’ਚ ਜ਼ਬਰਦਸਤ ਉਛਾਲ ਦੇਖਿਆ ਗਿਆ, ਜੋ ਪਿਛਲੇ 7 ਮਹੀਨਿਆਂ ’ਚ ਸਭ ਤੋਂ ਵੱਧ ਹੈ। ਇਹ ਗਲੋਬਲ ਮੰਗ, ਖਾਸ ਤੌਰ ’ਤੇ ਅੰਤਰਰਾਸ਼ਟਰੀ ਬਾਜ਼ਾਰਾਂ ਤੋਂ ਆ ਰਹੀ ਮੰਗ, ਵਾਧੇ ਦਾ ਇਕ ਅਹਿਮ ਜ਼ਰੀਆ ਬਣ ਗਈ ਹੈ। ਇਸ ਨੇ ਘਰੇਲੂ ਪੱਧਰ ’ਤੇ ਨਵੇਂ ਆਰਡਰਾਂ ਅਤੇ ਉਤਪਾਦਨ ’ਚ ਦਿਖਾਈ ਦੇ ਰਹੀ ਸੁਸਤੀ ਨੂੰ ਕੁਝ ਹੱਦ ਤੱਕ ਢੱਕ ਲਿਆ, ਜੋ ਕਿ ਪਿਛਲੇ ਤਿੰਨ-ਸਾਢੇ ਤਿੰਨ ਸਾਲਾਂ ’ਚ ਸਭ ਤੋਂ ਮੱਠੀ ਰਫ਼ਤਾਰ ਨਾਲ ਵਧ ਰਹੇ ਹਨ।

ਮੱਧ ਪੂਰਬ ਸੰਕਟ ਨੇ ਵਧਾਈ ਮਹਿੰਗਾਈ ਦੀ ਮਾਰ

ਮੱਧ ਪੂਰਬ ’ਚ ਜਾਰੀ ਤਣਾਅ ਦਾ ਸਿੱਧਾ ਅਸਰ ਭਾਰਤੀ ਨਿਰਮਾਤਾਵਾਂ ਦੀ ਲਾਗਤ ’ਤੇ ਪੈ ਰਿਹਾ ਹੈ। ਐਲੂਮੀਨੀਅਮ, ਕੈਮੀਕਲ ਅਤੇ ਈਂਧਨ (ਫਿਊਲ) ਵਰਗੀਆਂ ਵਸਤਾਂ ਦੀਆਂ ਕੀਮਤਾਂ ਦੇ ਅਸਮਾਨ ਛੂਹਣ ਕਾਰਨ ਇਨਪੁੱਟ ਲਾਗਤ ’ਚ ਅਗਸਤ 2022 ਤੋਂ ਬਾਅਦ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ। ਨਤੀਜੇ ਵਜੋਂ, ਨਿਰਮਾਤਾਵਾਂ ਨੂੰ ਵਧੀ ਹੋਈ ਲਾਗਤ ਦਾ ਕੁਝ ਹਿੱਸਾ ਗਾਹਕਾਂ ’ਤੇ ਪਾਉਣਾ ਪਿਆ, ਜਿਸ ਨਾਲ ਆਉਟਪੁੱਟ ਕੀਮਤ ਮਹਿੰਗਾਈ 6 ਮਹੀਨਿਆਂ ਦੇ ਸਿਖਰ ’ਤੇ ਪਹੁੰਚ ਗਈ।

ਇਹ ਵੀ ਪੜ੍ਹੋ :   ਦੇਸ਼ ਦੇ ਕਰੋੜਾਂ ਕਾਰੋਬਾਰੀਆਂ 'ਤੇ ਮੰਡਰਾਇਆ ਰੋਜ਼ੀ-ਰੋਟੀ ਦਾ ਸੰਕਟ, ਸਪਲਾਈ ਚੇਨ 'ਤੇ ਵੀ ਪਵੇਗਾ ਬੁਰਾ ਪ੍ਰਭਾਵ

ਹਾਲਾਂਕਿ, ਬਾਜ਼ਾਰ ’ਚ ਮੁਕਾਬਲੇਬਾਜ਼ੀ ਅਤੇ ਗਾਹਕਾਂ ਵੱਲੋਂ ਕੋਟੇਸ਼ਨ ਸਵੀਕਾਰ ਕਰਨ ’ਚ ਝਿਜਕ ਕਾਰਨ ਕੰਪਨੀਆਂ ਪੂਰੀ ਲਾਗਤ ਵਸੂਲ ਕਰਨ ’ਚ ਅਸਮਰੱਥ ਹਨ, ਜੋ ਉਨ੍ਹਾਂ ਦੇ ਲਾਭ ਲਈ ਖ਼ਤਰਾ ਪੈਦਾ ਕਰ ਰਿਹਾ ਹੈ।

ਗਲੋਬਲ ਸਿਨੇਰਿਓ : ਲਾਗਤ ਦਾ ਦਬਾਅ ਹਰ ਥਾਂ

ਅਪ੍ਰੈਲ ’ਚ ਵਿਸ਼ਵ ਪੱਧਰ ’ਤੇ ਵੀ ਮੈਨੂਫੈਕਚਰਿੰਗ ਸਰਗਰਮੀਆਂ ’ਚ ਲਾਗਤ ਦਾ ਦਬਾਅ ਸਾਫ਼ ਦਿਖਾਈ ਦਿੱਤਾ। ਚੀਨ ਦਾ ਮੈਨੂਫੈਕਚਰਿੰਗ ਪੀ. ਐੱਮ. ਆਈ. 50.3 ’ਤੇ ਸਥਿਰ ਰਿਹਾ, ਜੋ ਕਿ ਵਿਸਤਾਰ ਦਾ ਸੰਕੇਤ ਦਿੰਦਾ ਹੈ ਪਰ ਮਾਰਚ ’ਚ ਸਮੁੱਚਾ ਗਲੋਬਲ ਪੀ. ਐੱਮ. ਆਈ. 51.8 ਸੀ, ਜੋ ਮੰਦੀ ਦਾ ਇਸ਼ਾਰਾ ਕਰ ਰਿਹਾ ਸੀ।

ਇਹ ਵੀ ਪੜ੍ਹੋ :  ਹਵਾਈ ਮੁਸਾਫਰਾਂ ਲਈ ਵੱਡੀ ਖੁਸ਼ਖਬਰੀ, ਏਅਰਲਾਈਨ ਦੀ ਟਿਕਟ ਹੋਵੇਗੀ ਸਸਤੀ, ਮਿਲੇਗੀ ਇੰਨੀ ਛੋਟ

ਅਮਰੀਕਾ ਅਤੇ ਯੂਰੋ ਜ਼ੋਨ ’ਚ ਮਾਰਚ ’ਚ ਵਾਧਾ ਥੋੜ੍ਹਾ ਵਧਿਆ ਪਰ ਊਰਜਾ ਦੀਆਂ ਕੀਮਤਾਂ ’ਚ ਉਛਾਲ ਅਤੇ ਮੱਧ ਪੂਰਬ ਨਾਲ ਜੁੜੀਆਂ ਸਪਲਾਈ ਚੇਨ ਦੀਆਂ ਦਿੱਕਤਾਂ ਕਾਰਨ ਇਨਪੁੱਟ ਲਾਗਤ ’ਚ ਵਾਧਾ ਇਕ ਆਮ ਗੱਲ ਰਹੀ। ਭਾਰਤ ਦਾ ਪ੍ਰਦਰਸ਼ਨ, ਬਰਾਮਦ ਦੀ ਮਜ਼ਬੂਤੀ ਦੇ ਬਾਵਜੂਦ, ਇਸੇ ਵਿਸ਼ਵ ਪੈਟਰਨ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ : Credit Card ਧਾਰਕਾਂ ਲਈ RBI ਨੇ ਲਾਗੂ ਕੀਤਾ ਨਵਾਂ ਨਿਯਮ, ਗਾਹਕਾਂ ਨੂੰ ਮਿਲੇਗੀ ਰਾਹਤ

ਅੱਗੇ ਦਾ ਰਸਤਾ ਅਤੇ ਮੌਜੂਦਾ ਜੋਖਮ

ਮਜ਼ਬੂਤ ਬਰਾਮਦ ਪ੍ਰਦਰਸ਼ਨ ਅਤੇ ਰੋਜ਼ਗਾਰ ’ਚ ਵਾਧੇ ਦੇ ਬਾਵਜੂਦ ਸੈਕਟਰ ਦੇ ਸਾਹਮਣੇ ਕਈ ਜੋਖਮ ਬਣੇ ਹੋਏ ਹਨ। ਗਲੋਬਲ ਵਪਾਰ ’ਚ ਮੰਦੀ ਜਾਂ ਭੂ-ਸਿਆਸੀ ਤਣਾਅ ’ਚ ਹੋਰ ਵਾਧਾ ਬਰਾਮਦ ’ਤੇ ਨਿਰਭਰਤਾ ਨੂੰ ਮਹਿੰਗਾ ਸਾਬਤ ਕਰ ਸਕਦਾ ਹੈ। ਇਨਪੁੱਟ ਲਾਗਤ ਅਤੇ ਆਊਟਪੁੱਟ ਕੀਮਤ ਵਿਚਾਲੇ ਵਧਦਾ ਫਰਕ ਇਹ ਸੰਕੇਤ ਦਿੰਦਾ ਹੈ ਕਿ ਜੇਕਰ ਮਹਿੰਗਾਈ ਇਸੇ ਤਰ੍ਹਾਂ ਵਧਦੀ ਰਹੀ ਤਾਂ ਲਾਭ ’ਤੇ ਹੋਰ ਦਬਾਅ ਆ ਸਕਦਾ ਹੈ। ਸਭ ਤੋਂ ਵੱਡੀ ਚਿੰਤਾ ਘਰੇਲੂ ਮੰਗ ਦੀ ਸੁਸਤੀ ਬਣੀ ਹੋਈ ਹੈ, ਜੋ ਨਵੇਂ ਆਰਡਰਾਂ ਅਤੇ ਆਊਟਪੁੱਟ ਵਾਧੇ ਨੂੰ ਲਗਾਤਾਰ ਮੱਠਾ ਕਰ ਰਹੀ ਹੈ। ‘ਮੇਕ ਇਨ ਇੰਡੀਆ’ ਵਰਗੀਆਂ ਪਹਿਲਕਦਮੀਆਂ ਨੂੰ ਵੀ ਸੰਚਾਲਨ ਅਸਮਾਨਤਾ ਅਤੇ ਬਾਜ਼ਾਰ ਦੀ ਅਸਥਿਰਤਾ ਨਾਲ ਜੂਝਣਾ ਪੈ ਰਿਹਾ ਹੈ।

ਭਵਿੱਖ ਦੀਆਂ ਸੰਭਾਵਨਾਵਾਂ

ਭਵਿੱਖ ਵੱਲ ਦੇਖੀਏ ਤਾਂ ਨਿਰਮਾਤਾਵਾਂ ’ਚ ਸਾਵਧਾਨੀ ਨਾਲ ਉਮੀਦ ਬਣੀ ਹੋਈ ਹੈ। ਇਹ ਉਮੀਦ ਮਾਰਕੀਟਿੰਗ ਯਤਨਾਂ ਅਤੇ ਪ੍ਰਾਜੈਕਟ ਪ੍ਰਵਾਨਗੀਆਂ ’ਤੇ ਟਿਕੀ ਹੋਈ ਹੈ। ਉਮੀਦ ਹੈ ਕਿ ਭਾਰਤ ਦਾ ਮੈਨੂਫੈਕਚਰਿੰਗ ਆਊਟਪੁੱਟ 2026 ਤੱਕ 1 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ ਅਤੇ ਬਾਜ਼ਾਰ ਦਾ ਆਕਾਰ 1.74 ਟ੍ਰਿਲੀਅਨ ਡਾਲਰ ਤੱਕ ਹੋ ਸਕਦਾ ਹੈ, ਜੋ 2031 ਤੱਕ 7.26 ਫੀਸਦੀ ਦੀ ਸੀ. ਏ. ਜੀ. ਆਰ. ਨਾਲ ਵਧੇਗਾ। ਹਾਲਾਂਕਿ, ਇਹ ਆਸ਼ਾਵਾਦੀ ਅੰਦਾਜ਼ਾ ਬਾਹਰੀ ਮਹਿੰਗਾਈ ਅਤੇ ਘਰੇਲੂ ਮੰਗ ਨੂੰ ਦੁਬਾਰਾ ਜਗਾਉਣ ਵਰਗੀਆਂ ਦੋਹਰੀਆਂ ਚੁਣੌਤੀਆਂ ਨਾਲ ਨਜਿੱਠਣ ’ਤੇ ਨਿਰਭਰ ਕਰੇਗਾ।

ਇਹ ਵੀ ਪੜ੍ਹੋ :  ਬੈਂਕਾਂ ਅਤੇ ਕਸਟਮ ਵਿਭਾਗ ਵਿਚਾਲੇ ਟੈਕਸ ਦੀ 'ਜੰਗ': ਸੋਨੇ ਦੀ ਦਰਾਮਦ ਡਿੱਗੀ, 30 ਸਾਲਾਂ ਬਾਅਦ ਬਣੇ ਅਜਿਹੇ ਹਾਲਾਤ

ਇਹ ਵੀ ਪੜ੍ਹੋ :    ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ

ਇਹ ਵੀ ਪੜ੍ਹੋ :  ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

  • ਬਰਾਮਦ ਆਰਡਰਾਂ ਨਾਲ ਮੈਨੂਫੈਕਚਰਿੰਗ ’ਚ ਮਾਮੂਲੀ ਵਾਧਾ ਪਰ ਇਨਪੁੱਟ ਲਾਗਤ ਨਾਲ ਵਧੀਆਂ ਮੁਸ਼ਕਲਾਂ

RBI ਦਾ ਵੱਡਾ ਫੈਸਲਾ: ਬਦਲ ਜਾਣਗੇ EMI ਦੇ ਨਿਯਮ, ਕਰਜ਼ਦਾਰਾਂ ਨੂੰ ਮਿਲੇਗੀ ਵੱਡੀ ਰਾਹਤ

NEXT STORY

Stories You May Like

  • road closed due to landslide in udhampur peoples problems increased
    ਊਧਮਪੁਰ 'ਚ ਜ਼ਮੀਨ ਖਿਸਕਣ ਕਾਰਨ ਸੜਕ ਬੰਦ, ਲੋਕਾਂ ਦੀਆਂ ਮੁਸ਼ਕਲਾਂ ਵਧੀਆਂ
  • blackout in cuba
    ਮੁੜ ਹੋ ਗਿਆ blackout! ਪੂਰੇ ਦੇਸ਼ ਦੀ ਬਿਜਲੀ ਗੁੱਲ, ਕਿਊਬਾ ਦੀਆਂ ਵਧੀਆਂ ਮੁਸ਼ਕਲਾਂ
  • anil ambani  s   ed filed chargesheet against rcom and reliance infrastructure
    Anil Ambani  ਦੀਆਂ ਮੁਸ਼ਕਲਾਂ ਵਧੀਆਂ, ED ਨੇ RCom ਤੇ ਰਿਲਾਇੰਸ ਇਨਫਰਾਸਟ੍ਰਕਚਰ ਵਿਰੁੱਧ ਦਾਇਰ ਕੀਤੀ ਚਾਰਜਸ਼ੀਟ
  • narendra modi  bhogapuram airport  inauguration  andhra pradesh
    PM ਮੋਦੀ ਨੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਭੋਗਪੁਰਮ ਹਵਾਈ ਅੱਡੇ ਦਾ ਕੀਤਾ ਉਦਘਾਟਨ
  • woman beaten up over dispute over placing bricks in street
    ਗਲੀ 'ਚ ਇੱਟਾਂ ਰੱਖਣ ਦੇ ਵਿਵਾਦ ਨੂੰ ਲੈ ਕੇ ਔਰਤ ਨਾਲ ਕੀਤੀ ਕੁੱਟਮਾਰ
  • us sanctions on russia increase threat to oil supply
    ਰੂਸ ’ਤੇ ਅਮਰੀਕੀ ਪਾਬੰਦੀਆਂ ਨਾਲ ਤੇਲ ਸਪਲਾਈ ’ਤੇ ਵਧਿਆ ਖਤਰਾ
  • india  s oil shines on middle east tensions and demand in europe  exports high
    ਮਿਡਲ ਈਸਟ ’ਚ ਤਣਾਅ ਅਤੇ ਯੂਰਪ ’ਚ ਮੰਗ ਨਾਲ ਚਮਕਿਆ ਭਾਰਤ ਦਾ ਤੇਲ! ਉੱਚ ਪੱਧਰ ’ਤੇ ਪਹੁੰਚੀ ਬਰਾਮਦ
  • using e 20 fuel in bs iii vehicles may damage some components
    BS III ਵਾਹਨਾਂ 'ਚ E-20 ਈਂਧਣ ਦੀ ਵਰਤੋਂ ਕਰਨ ਨਾਲ ਕੁਝ ਪੁਰਜ਼ਿਆਂ ਨੂੰ ਹੋ ਸਕਦੈ ਨੁਕਸਾਨ
  • nanded sahib  sukhbir singh badal  akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • jalandhar sealed  cp satinder singh in action mode  issued guidelines
    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
  • phillaur boy kidnapped abroad demands rs 58 lakh for release
    ਵਿਦੇਸ਼ 'ਚ ਖਾਨ ਬਾਬਾ ਗੈਂਗ ਨੇ ਅਗਵਾ ਕੀਤਾ ਫਿਲੌਰ ਦਾ ਨੌਜਵਾਨ, ਛੱਡਣ ਲਈ ਮੰਗੇ 70...
  • full dress rehearsal for independence day in jalandhar guru gobind singh stadium
    ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...
  • vigilance arrests 14 people for accepting bribe in july
    ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਸਣੇ 14 ਮੁਲਾਜ਼ਮ ਗ੍ਰਿਫ਼ਤਾਰ! ਕਾਰਨਾਮਾ ਜਾਣ...
  • robbers arrested for robbing bike and cash from kolkata man at gunpoint
    ਤੇਜ਼ਧਾਰ ਹਥਿਆਰ ਵਿਖਾ ਕੇ ਕੋਲਕਾਤਾ ਦੇ ਵਿਅਕਤੀ ਤੋਂ ਬਾਈਕ ਤੇ ਕੈਸ਼ ਲੁੱਟਣ ਵਾਲੇ 2...
  • special camps will be set up at 1997 polling booths in the district
    ਡਰਾਫਟ ਵੋਟਰ ਸੂਚੀਆਂ ਦੀ ਜਾਂਚ ਲਈ 16 ਅਗਸਤ ਨੂੰ ਜ਼ਿਲ੍ਹੇ ਦੇ 1997 ਪੋਲਿੰਗ ਬੂਥਾਂ...
  • amritsar express 6  jansewa express 1
    ਜਲੰਧਰ ਸਟੇਸ਼ਨ ’ਤੇ ਟ੍ਰੇਨਾਂ ਦੀ ਲੇਟ-ਲਤੀਫ਼ੀ ਜਾਰੀ, ਅੰਮ੍ਰਿਤਸਰ ਐਕਸਪ੍ਰੈੱਸ 6 ਅਤੇ...
Trending
Ek Nazar
biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

russia oil crisis

ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...

north korea fire missile

ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਤੋਂ ਪਹਿਲਾਂ ਉੱਤਰੀ ਕੋਰੀਆ ਨੇ ਸਮੁੰਦਰ ਵੱਲ...

famous actress s health suddenly deteriorates she is admitted to the hospital

ਮਸ਼ਹੂਰ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ਲਿਜਾਣਾ ਪਿਆ ਹਸਪਤਾਲ, ਫ਼ੈਨਜ਼ ਮੰਗ ਰਹੇ...

minorities in jinnah pakistan

ਜਿਨਾਹ ਦੇ ਪਾਕਿਸਤਾਨ 'ਚ ਘੱਟ ਗਿਣਤੀਆਂ ਦੀ ਹਾਲਤ ਚਿੰਤਾਜਨਕ

journalist release

ਅਫਗਾਨਿਸਤਾਨ ਨੇ ਪ੍ਰਮੁੱਖ ਪੱਤਰਕਾਰ ਨੂੰ ਕਰ'ਤਾ ਰਿਹਾਅ

famous influencer

27 ਸਾਲ ਦੀ ਉਮਰ 'ਚ ਮਸ਼ਹੂਰ ਇਨਫਲੂਐਂਸਰ ਦੀ ਮੌਤ, ਅਮਰੀਕਾ 'ਚ ਸੜਕ ਹਾਦਸੇ 'ਚ ਗਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • chinese ev sector boost
      ਪੈਟਰੋਲ ਦੀਆਂ ਵਧਦੀਆਂ ਕੀਮਤਾਂ ਵਿਚਾਲੇ ਚੀਨ ਕਮਾਉਣ ਲੱਗਾ ਮੋਟਾ ਮੁਨਾਫ਼ਾ ! EV...
    • diamonds are losing their shine
      ਆਪਣੀ ਚਮਕ ਗੁਆਉਣ ਲੱਗੇ ਹੀਰੇ ! ਜ਼ਿਆਦਾ ਨਿਵੇਸ਼ ਕਰਨਾ ਬਣ ਸਕਦੈ 'ਘਾਟੇ ਦਾ ਸੌਦਾ'
    • airtel recharge plans
      Airtel ਯੂਜ਼ਰਸ ਨੂੰ ਝਟਕਾ! 299 ਰੁਪਏ ਵਾਲੇ ਪਲਾਨ ਸਣੇ 3 ਰੀਚਾਰਜ ਪੈਕ ਹੋਏ ਬੰਦ;...
    • lpg cylinder prices
      1800 ਰੁਪਏ 'ਚ ਮਿਲੇਗਾ 969 ਰੁਪਏ ਵਾਲਾ ਘਰੇਲੂ LPG ਸਿਲੰਡਰ! ਬਚਣ ਲਈ ਛੇਤੀ ਕਰ...
    • bofa strikes  1 9 billion deal for stake in lender jio credit
      ਭਾਰਤੀ ਵਿੱਤੀ ਖੇਤਰ 'ਚ ਵੱਡਾ ਧਮਾਕਾ: ਬੈਂਕ ਆਫ਼ ਅਮਰੀਕਾ 'Jio Credit' 'ਚ...
    • houthis to impose tax
      ਇਰਾਨ ਤੋਂ ਬਾਅਦ ਹੁਣ ਹੂਤੀ ਵੀ ਵਸੂਲਣਗੇ ਜਹਾਜ਼ਾਂ ਤੋਂ ਟੈਕਸ ! ਸਿਰਫ਼ ਇਸ ਦੇਸ਼ ਨੂੰ...
    • russia oil crisis
      ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ...
    • fitch maintains india  s credit rating at bbb
      ਫਿਚ ਨੇ ਭਾਰਤ ਦੀ ਕ੍ਰੈਡਿਟ ਰੇਟਿੰਗ 'BBB-' 'ਤੇ ਬਰਕਰਾਰ ਰੱਖੀ, ਆਉਟਲੁੱਕ...
    • investors in mutual funds
      Mutual Funds ਤੋਂ ਦੂਰ ਹੋਣ ਲੱਗੇ ਨਿਵੇਸ਼ਕ ! ਲਾਰਜ ਕੈਪ ਫੰਡਜ਼ 'ਚੋਂ ਵਾਪਸ...
    • indigo flight air engine failure 224 passengers
      IndiGo ਦੇ ਜਹਾਜ਼ ਦਾ ਇੰਜਣ ਫੇਲ੍ਹ! ਹਵਾ 'ਚ ਲਟਕੀ 224 ਲੋਕਾਂ ਦੀ ਜਾਨ, ਚੇਨਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +