ਬਿਜ਼ਨੈੱਸ ਡੈਸਕ : ਦੇਸ਼ ਵਿੱਚ ਵਪਾਰਕ ਐਲ.ਪੀ.ਜੀ. (LPG) ਸਿਲੰਡਰ ਦੀਆਂ ਕੀਮਤਾਂ ਵਿੱਚ ਕੀਤੇ ਗਏ 933 ਰੁਪਏ ਦੇ ਭਾਰੀ ਵਾਧੇ ਨੇ ਫੂਡ ਇੰਡਸਟਰੀ ਵਿੱਚ ਹੜਕੰਪ ਮਚਾ ਦਿੱਤਾ ਹੈ। ਇਸ ਫੈਸਲੇ ਨਾਲ ਰੈਸਟੋਰੈਂਟ, ਢਾਬੇ, ਕੈਟਰਰ ਅਤੇ ਕਲਾਊਡ ਕਿਚਨ ਚਲਾਉਣ ਵਾਲੇ ਛੋਟੇ ਕਾਰੋਬਾਰੀਆਂ ਦੇ ਸਾਹਮਣੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਸਿਰਫ਼ ਕਾਰੋਬਾਰ ਹੀ ਨਹੀਂ ਇਥੇ ਕੰਮ ਕਰਨ ਵਾਲੀ ਲੇਬਰ ਕਲਾਸ ਲਈ ਵੀ ਰੋਜ਼ਗਾਰ ਦਾ ਸੰਕਟ ਖੜ੍ਹਾ ਹੋ ਗਿਆ ਹੈ। ਕਈ ਲੋਕਾਂ ਨੇ ਆਪਣੇ ਕਾਰੋਬਾਰ ਬੰਦ ਕਰ ਦਿੱਤੇ ਹਨ ਅਤੇ ਕਈ ਹੋਰ ਕੰਮ ਰੋਕਣ ਦੀ ਕਗਾਰ ਤੱਕ ਪਹੁੰਚ ਗਏ ਹਨ। ਦੁਕਾਨਾਂ ਉੱਤੇ ਕੰਮ ਕਰਨ ਵਾਲੀ ਲੇਬਰ ਆਪਣੇ ਸੂਬਿਆਂ ਵਿਚ ਵਾਪਸ ਜਾ ਰਹੀ ਹੈ। ਇਸ ਦਾ ਕਾਰਨ ਸਿਲੰਡਰ ਦੀ ਸਪਲਾਈ ਨਾ ਮਿਲਣ ਅਤੇ ਤਾਜ਼ਾ ਸਿਲੰਡਰ ਦੀਆਂ ਕੀਮਤਾਂ ਵਿਚ ਹੋਣ ਵਾਲਾ ਵਾਧਾ ਦੱਸਿਆ ਜਾ ਰਿਹਾ ਹੈ। ਰਾਜਧਾਨੀ ਦਿੱਲੀ ਵਿੱਚ ਹੁਣ ਇੱਕ ਵਪਾਰਕ ਸਿਲੰਡਰ ਦੀ ਕੀਮਤ ਵਧ ਕੇ 3071.50 ਰੁਪਏ ਹੋ ਗਈ ਹੈ।
ਇਹ ਵੀ ਪੜ੍ਹੋ : Online Gaming ਦੇ ਨਵੇਂ ਨਿਯਮ ਲਾਗੂ: Rules ਤੋੜਨ 'ਤੇ ਹੋਵੇਗੀ ਜੇਲ੍ਹ ਤੇ ਲੱਗੇਗਾ ਕਰੋੜਾਂ ਦਾ ਜੁਰਮਾਨਾ
ਆਮ ਜਨਤਾ ਦੀ ਜੇਬ 'ਤੇ ਪਵੇਗਾ ਸਿੱਧਾ ਅਸਰ
ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਰੈਸਟੋਰੈਂਟਾਂ ਦੇ ਮੇਨੂ ਦੀਆਂ ਕੀਮਤਾਂ ਵਿੱਚ 10 ਤੋਂ 15 ਫੀਸਦੀ ਤੱਕ ਦਾ ਵਾਧਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਹੋਟਲ ਅਤੇ ਰੈਸਟੋਰੈਂਟ ਮਾਲਕ ਖਾਣੇ ਦੀਆਂ ਪਲੇਟਾਂ 'ਤੇ 5 ਤੋਂ 20 ਰੁਪਏ ਤੱਕ ਦਾ ਵਾਧਾ ਕਰ ਸਕਦੇ ਹਨ। ਸੜਕ ਕਿਨਾਰੇ ਮਿਲਣ ਵਾਲੀ ਚਾਹ-ਕੌਫੀ ਅਤੇ ਸਮੋਸੇ ਵਰਗੀਆਂ ਚੀਜ਼ਾਂ ਵੀ ਮਹਿੰਗੀਆਂ ਹੋ ਸਕਦੀਆਂ ਹਨ। ਕੁਝ ਆਊਟਲੈਟਸ ਕੀਮਤਾਂ ਨੂੰ ਸਥਿਰ ਰੱਖਣ ਲਈ ਭੋਜਨ ਦੀ ਮਾਤਰਾ (quantity) ਘਟਾ ਸਕਦੇ ਹਨ, ਜਿਸ ਦਾ ਸਿੱਧਾ ਨੁਕਸਾਨ ਆਮ ਖਪਤਕਾਰਾਂ ਨੂੰ ਹੋਵੇਗਾ।
ਇਹ ਵੀ ਪੜ੍ਹੋ : Credit Card ਧਾਰਕਾਂ ਲਈ RBI ਨੇ ਲਾਗੂ ਕੀਤਾ ਨਵਾਂ ਨਿਯਮ, ਗਾਹਕਾਂ ਨੂੰ ਮਿਲੇਗੀ ਰਾਹਤ
ਛਾਂਟੀ ਅਤੇ ਦੁਕਾਨਾਂ ਬੰਦ ਹੋਣ ਦਾ ਡਰ
ਮਾਹਿਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧਣ ਕਾਰਨ ਲੋਕ ਬਾਹਰ ਖਾਣਾ ਘੱਟ ਕਰ ਦੇਣਗੇ, ਜਿਸ ਨਾਲ ਮੰਗ ਘਟੇਗੀ। ਇਸ ਨਾਲ ਗਲੀ-ਨੁੱਕੜ ਦੇ ਢਾਬਿਆਂ ਅਤੇ ਛੋਟੇ ਕੈਟਰਰਾਂ ਲਈ ਕੰਮ ਚਲਾਉਣਾ ਮੁਸ਼ਕਲ ਹੋ ਜਾਵੇਗਾ ਅਤੇ ਕਈ ਦੁਕਾਨਾਂ ਨੂੰ ਆਰਜ਼ੀ ਤੌਰ 'ਤੇ ਤਾਲੇ ਲੱਗ ਸਕਦੇ ਹਨ। ਰੈਸਟੋਰੈਂਟ ਮਾਲਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਹੇਠਲੇ ਪੱਧਰ ਦੇ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ, ਜਿਸ ਨਾਲ ਬੇਰੁਜ਼ਗਾਰੀ ਦੀ ਦਰ ਤੇਜ਼ੀ ਨਾਲ ਵਧ ਸਕਦੀ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ: LPG ਸਿਲੰਡਰ ਦੀਆਂ ਕੀਮਤਾਂ 'ਚ ਭਾਰੀ ਵਾਧਾ, 261 ਰੁਪਏ ਵਧੇ ਭਾਅ
ਸਪਲਾਈ ਚੇਨ 'ਤੇ ਵੀ ਪਵੇਗਾ ਬੁਰਾ ਪ੍ਰਭਾਵ
ਇਸ ਵਾਧੇ ਦਾ ਅਸਰ ਸਿਰਫ ਰੈਸਟੋਰੈਂਟਾਂ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਇਸ ਨਾਲ ਸਬਜ਼ੀ ਵਿਕਰੇਤਾ, ਡੇਅਰੀ ਵੈਂਡਰ ਅਤੇ ਟ੍ਰਾਂਸਪੋਰਟਰਾਂ ਦਾ ਕੰਮ ਵੀ ਸੁਸਤ ਹੋ ਜਾਵੇਗਾ। ਭਾਰਤੀ ਫੂਡ ਇੰਡਸਟਰੀ ਪਹਿਲਾਂ ਹੀ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਨਾਲ ਜੂਝ ਰਹੀ ਹੈ, ਅਜਿਹੇ ਵਿੱਚ ਗੈਸ ਦੀਆਂ ਕੀਮਤਾਂ ਨੇ 'ਬਲਦੀ 'ਤੇ ਤੇਲ' ਪਾਉਣ ਦਾ ਕੰਮ ਕੀਤਾ ਹੈ।
ਇਹ ਵੀ ਪੜ੍ਹੋ : 1 ਮਈ ਤੋਂ ਬਦਲ ਜਾਣਗੇ ਕਈ ਨਿਯਮ, Salary-Banking-UPI 'ਤੇ ਹੋਵੇਗਾ ਸਿੱਧਾ ਅਸਰ
ਕੀ PNG ਹੈ ਕੋਈ ਹੱਲ?
ਸਰਕਾਰ ਅਤੇ ਗੈਸ ਕੰਪਨੀਆਂ ਹੁਣ ਵਪਾਰਕ ਅਦਾਰਿਆਂ ਨੂੰ ਸਿਲੰਡਰ ਦੀ ਬਜਾਏ ਪਾਈਪਡ ਨੈਚੁਰਲ ਗੈਸ (PNG) ਕੁਨੈਕਸ਼ਨ ਲੈਣ ਲਈ ਉਤਸ਼ਾਹਿਤ ਕਰ ਰਹੀਆਂ ਹਨ। ਪੀ.ਐੱਨ.ਜੀ. ਸਿਲੰਡਰ ਦੇ ਮੁਕਾਬਲੇ ਸਸਤੀ ਅਤੇ ਸੁਰੱਖਿਅਤ ਮੰਨੀ ਜਾਂਦੀ ਹੈ, ਪਰ ਵੱਡੇ ਸ਼ਹਿਰਾਂ ਤੋਂ ਬਾਹਰ ਅਜੇ ਵੀ ਪਾਈਪਲਾਈਨ ਦੇ ਬੁਨਿਆਦੀ ਢਾਂਚੇ ਦੀ ਘਾਟ ਹੈ। ਛੋਟੇ ਦੁਕਾਨਦਾਰਾਂ ਲਈ ਇਸ ਨਵੇਂ ਸਿਸਟਮ ਵਿੱਚ ਨਿਵੇਸ਼ ਕਰਨਾ ਫਿਲਹਾਲ ਇੱਕ ਵਾਧੂ ਵਿੱਤੀ ਬੋਝ ਸਾਬਤ ਹੋ ਰਿਹਾ ਹੈ। ਉਦਯੋਗ ਜਗਤ ਨੇ ਸਰਕਾਰ ਨੂੰ ਇਸ ਵਾਧੇ ਨੂੰ ਤੁਰੰਤ ਵਾਪਸ ਲੈਣ ਅਤੇ ਐਲ.ਪੀ.ਜੀ. ਦੀਆਂ ਕੀਮਤਾਂ ਨੂੰ ਸਥਿਰ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਖੇਤਰ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ : ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ
ਇਹ ਵੀ ਪੜ੍ਹੋ : ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਹਵਾਬਾਜ਼ੀ ਖੇਤਰ 'ਚ ਮਚਿਆ ਹੜਕੰਪ : Spirit Airlines ਨੇ ਰੱਦ ਕੀਤੀਆਂ ਸਾਰੀਆਂ ਉਡਾਣਾਂ, ਰਿਫੰਡ ਨੂੰ ਲੈ ਕੇ ਕੀਤਾ ਐਲਾਨ
NEXT STORY