ਨਵੀਂ ਦਿੱਲੀ –ਦੀਵਾਲੀ ਤੱਕ ਤਾਂ ਸਮਾਰਟਫੋਨ ਦੀ ਸੇਲ ਨੇ ਰਿਕਾਰਡ ਬਣਾ ਦਿੱਤਾ ਸੀ ਪਰ ਉਸ ਤੋਂ ਬਾਅਦ ਇਸ 'ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮਾਹਰ ਅਤੇ ਰਿਟੇਲਰਸ ਮੁਤਾਬਕ ਇਸ ਵਾਰ ਨਵੰਬਰ ਦੇ ਮਹੀਨੇ 'ਚ ਸਮਾਰਟਫੋਨ ਦੀ ਸੇਲ 20-25 ਫੀਸਦੀ ਤੱਕ ਡਿਗੀ ਹੈ। ਇਕ ਨੈਸ਼ਨਲ ਸਟੋਰ ਐਸੋਸੀਏਸ਼ਨ ਨੇ ਕਿਹਾ ਕਿ ਇਸ ਗੱਲ ਦੀ ਦੀਵਾਲੀ ਰਿਟੇਲਰਸ ਲਈ ਕਾਲੀ ਦੀਵਾਲੀ ਸਾਬਤ ਹਈ, ਜਦੋਂ ਸਾਲ ਦਰ ਸਾਲ ਦੇ ਆਧਾਰ 'ਤੇ ਸੇਲ 'ਚ ਕਰੀਬ 50 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ:-'ਜੇ 70 ਫੀਸਦੀ ਲੋਕਾਂ ਨੇ ਵੀ ਮਾਸਕ ਪਾਇਆ ਹੁੰਦਾ ਤਾਂ ਮਹਾਮਾਰੀ ਕੰਟਰੋਲ 'ਚ ਹੁੰਦੀ'
ਨਵੰਬਰ ਦੇ ਮਹੀਨੇ 'ਚ ਸਮਾਰਟਫੋਨ ਦੀ ਸੇਲ 'ਚ ਕਰੀਬ 25 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕਾਊਂਟਰਪੁਆਇੰਟ ਤਕਨਾਲੌਜੀ ਮਾਰਕੀਟ ਰਿਸਰਚ ਮੁਤਾਬਕ ਦਸੰਬਰ ਮਹੀਨੇ 'ਚ ਵੀ ਇਸ 'ਚ ਗਿਰਾਵਟ ਦਾ ਹੀ ਰੁਖ ਦੇਖਣ ਨੂੰ ਮਿਲੇਗੀ। ਮਾਹਰ ਮੰਨਦੇ ਹਨ ਕਿ ਇਹ ਗਿਰਾਵਟ ਹਾਲੇ ਹੋਰ ਵਧ ਸਕਦੀ ਹੈ।
ਇਹ ਵੀ ਪੜ੍ਹੋ:-ਦੁਬਈ ਦੇ ਹੁਕਮਰਾਨ ਦੀ ਪਤਨੀ ਦੇ ਬਾਡੀਗਾਰਡ ਨਾਲ ਸਨ ਸਬੰਧ, ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ
ਸ਼ਾਓਮੀ, ਵੀਵੋ ਅਤੇ ਰਿਅਲਮੀ ਵਰਗੇ ਟੌਪ ਬ੍ਰਾਂਡਸ ਨੇ ਇਸ ਵਾਰ ਫੈਸਟਿਵ ਸੀਜ਼ਨ 'ਚ ਰਿਕਾਰਡ ਸੇਲ ਦਰਜ ਕੀਤੀ ਹੈ। ਐਪਲ ਨੇ ਵੀ ਇਸ ਸਾਲ ਜੁਲਾਈ-ਸਤੰਬਰ ਦੌਰਾਨ ਰਿਕਾਰਡ ਸ਼ਿਪਮੈਂਟ ਕੀਤਾ ਹੈ। ਹਾਲਾਂਕਿ ਰਿਟੇਲਰਸ ਨੂੰ ਇਸ ਦੀਵਾਲੀ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਦੀ ਸੇਲ ਕਰੀਬ 50 ਫੀਸਦੀ ਤੱਕ ਘੱਟ ਹੋ ਗਈ ਹੈ।
ਇਹ ਵੀ ਪੜ੍ਹੋ:-iPhone 12 Pro ਤੇ 12 Pro Max ਦੀ ਉਮੀਦ ਤੋਂ ਜ਼ਿਆਦਾ ਡਿਮਾਂਡ, ਖੂਬ ਵਿਕ ਰਹੇ ਹਨ ਪ੍ਰੀਮੀਅਮ ਡਿਵਾਈਸ
ਸੈਨ ਫਰਾਂਸਿਸਕੋ ਲਈ ਨਾਨ-ਸਟਾਪ ਉਡਾਣਾਂ ਸ਼ੁਰੂ ਕਰੇਗੀ ਏਅਰ ਇੰਡੀਆ
NEXT STORY