Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 16, 2026

    5:31:28 PM

  • 2 planes collided

    ਦਿੱਲੀ ਏਅਰਪੋਰਟ 'ਤੇ ਵੱਡਾ ਹਾਦਸਾ ! ਟਕਰਾਏ ਗਏ 2...

  • those holding 10 year old aadhaar cards special facilities till june 14

    10 ਸਾਲ ਪੁਰਾਣਾ ਆਧਾਰ ਕਾਰਡ ਰੱਖਣ ਵਾਲਿਆਂ ਲਈ ਅਹਿਮ...

  • person sitting in car shot dead

    ਪੰਜਾਬ 'ਚ ਵੱਡੀ ਵਾਰਦਾਤ, ਗੋਲੀਆਂ ਨਾਲ ਭੁੰਨ'ਤਾ ਕਾਰ...

  • brothers news barnala

    ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਛੋਟੇ ਭਰਾ ਨੇ ਹੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਈਰਾਨ ’ਚ ਸਕੂਲੀ ਬੱਚਿਆਂ ਦੀ ਮੌਤ ਨਾਲ ਜੰਗ ’ਚ ਏ. ਆਈ. ਦੀ ਵਰਤੋਂ ’ਤੇ ਛਿੜੀ ਵਿਸ਼ਵਵਿਆਪੀ ਬਹਿਸ

BLOG News Punjabi(ਬਲਾਗ)

ਈਰਾਨ ’ਚ ਸਕੂਲੀ ਬੱਚਿਆਂ ਦੀ ਮੌਤ ਨਾਲ ਜੰਗ ’ਚ ਏ. ਆਈ. ਦੀ ਵਰਤੋਂ ’ਤੇ ਛਿੜੀ ਵਿਸ਼ਵਵਿਆਪੀ ਬਹਿਸ

  • Edited By Sandeep Kumar,
  • Updated: 16 Mar, 2026 04:04 AM
Blog
death of school children in iran sparks global debate on use of ai in war
  • Share
    • Facebook
    • Tumblr
    • Linkedin
    • Twitter
  • Comment

ਮਸਨੂਈ ਬੁੱਧੀਮਤਾ (ਆਰਟੀਫੀਸ਼ੀਅਲ ਇੰਟੈਲੀਜੈਂਸ/ਏ. ਆਈ.) ਨੇ ਜੀਵਨ ਦੇ ਕਈ ਖੇਤਰਾਂ ’ਚ ਕੰਮ ਨੂੰ ਕਾਫੀ ਆਸਾਨ ਬਣਾ ਦਿੱਤਾ ਹੈ। ਮੈਡੀਕਲ, ਲੀਗਲ ਅਤੇ ਐਜੂਕੇਸ਼ਨ ਜਿਹੇ ਸੈਕਟਰਾਂ ’ਚ ਡਾਟਾ ਸੰਗ੍ਰਹਿ ਅਤੇ ਤੇਜ਼ ਗਿਣਤੀ ਦੀ ਸੁਵਿਧਾ ਨਾਲ ਕਈ ਚੰਗੇ ਕਾਰਜ ਹੋ ਰਹੇ ਹਨ ਪਰ ਜਿੱਥੇ ਏ. ਆਈ. ਨੇ ਅਜੇ ਤੱਕ ਸਿਰਫ ਸ਼ੁਰੂਆਤੀ ਪੱਧਰ ਦੀਆਂ ਨੌਕਰੀਆਂ ’ਤੇ ਹੀ ਖ਼ਤਰਾ ਪੈਦਾ ਕੀਤਾ ਹੈ, ਮੰਨਿਆ ਜਾਂਦਾ ਹੈ ਕਿ ਹੌਲੀ-ਹੌਲੀ ਇਹ ਉੱਚ ਪੱਧਰਾਂ ਦੇ ਅਹੁਦਿਆਂ ਨੂੰ ਵੀ ਆਪਣੇ ਅੰਦਰ ਖਿੱਚ ਲਵੇਗੀ। ਇਸੇ ਦੌਰਾਨ ਈਰਾਨ ਜੰਗ ਦੌਰਾਨ ਅਮਰੀਕਾ ਵੱਲੋਂ ਕੀਤੀ ਗਈ ਏ. ਆਈ. ਦੀ ਵਰਤੋਂ ਅਤੇ ਇਸ ਨਿਸ਼ਾਨੇ ਦੇ ਖੁੰਝਣ ਕਾਰਨ ਹੋਈਆਂ ਸਕੂਲੀ ਬੱਚੀਆਂ ਦੀਆਂ ਮੌਤਾਂ ਨੇ ਦੁਨੀਆ ’ਚ ਨਵੀਂ ਬਹਿਸ ਛੇੜ ਦਿੱਤੀ ਹੈ।

ਦਰਅਸਲ ਅਗਾਂਹਵਧੂ ਏ. ਆਈ. ਕੰਪਨੀ ਐਂਥ੍ਰੋਪਿਕ ਨੇ ਇਸ ਸਾਲ ਜਨਵਰੀ ’ਚ ਹੀ ਪੈਂਟਾਗਨ ਦੇ ਉਸ ਇਕਰਾਰਨਾਮੇ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਤਹਿਤ ਅਮਰੀਕੀ ਫ਼ੌਜ ਨੂੰ ‘ਸਾਰੇ ਜਾਇਜ਼ ਉਦੇਸ਼ਾਂ’ ਲਈ ਉਸ ਦੀ ਤਕਨੀਕ ਤੱਕ ‘ਅਸੀਮਤ ਪਹੁੰਚ’ ਮਿਲ ਜਾਂਦੀ। ਇਕਰਾਰਨਾਮੇ ’ਤੇ ਦਸਤਖ਼ਤ ਕਰਨ ਲਈ, ਐਂਥ੍ਰੋਪਿਕ ਦੇ ਸੀ. ਈ. ਓ. ਡਾਰੀਓ ਅਮੋਦੇਈ ਨੇ 2 ਸਪੱਸ਼ਟ ਸ਼ਰਤਾਂ ਰੱਖੀਆਂ—ਅਮਰੀਕੀਆਂ ਦੀ ਵੱਡੇ ਪੱਧਰ ’ਤੇ ਜਾਸੂਸੀ ਨਹੀਂ ਕੀਤੀ ਜਾਵੇਗੀ ਅਤੇ ਮਨੁੱਖੀ ਨਿਗਰਾਨੀ ਤੋਂ ਬਿਨਾਂ ਪੂਰੀ ਤਰ੍ਹਾਂ ਸਵੈ-ਚਾਲਿਤ ਹਥਿਆਰਾਂ ਦੀ ਵਰਤੋਂ ਜੰਗ ’ਚ ਨਹੀਂ ਕੀਤੀ ਜਾਵੇਗੀ!

ਇਸ ਫੈਸਲੇ ਨਾਲ ਐਂਥ੍ਰੋਪਿਕ ਨੂੰ ਭਾਰੀ ਨੁਕਸਾਨ ਹੋਇਆ, ਪਰ ਵਿਰੋਧੀ ਕੰਪਨੀ ਨੇ ਤੁਰੰਤ ਪੈਂਟਾਗਨ ਨਾਲ ਮਨੁੱਖੀ ਕੰਟਰੋਲ ਤੋਂ ਬਿਨਾਂ ਪੂਰਨ ਏ. ਆਈ. ਕੰਟਰੋਲ ਲਈ ਸਮਝੌਤਾ ਕਰ ਲਿਆ। ਇਸ ਸਮਝੌਤੇ ਤੋਂ ਬਾਅਦ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਵਿਰੁੱਧ ਵਿਆਪਕ ਫ਼ੌਜੀ ਮੁਹਿੰਮ ਸ਼ੁਰੂ ਕਰ ਦਿੱਤੀ। ਜੰਗ ਦੇ ਪਹਿਲੇ ਹੀ ਦਿਨ 28 ਫਰਵਰੀ ਨੂੰ ਈਰਾਨ ਦੇ ਸਰਵਉੱਚ ਨੇਤਾ ਅਲੀ ਖਾਮੇਨੇਈ ਅਤੇ ਉਨ੍ਹਾਂ ਦੇ 10 ਟਾਪ ਕਮਾਂਡਰਾਂ ਦੀ ਹੱਤਿਆ ਉਨ੍ਹਾਂ ਦੇ ਕੰਪਲੈਕਸ ’ਚ ਕਰ ਦਿੱਤੀ ਗਈ, ਜਿਸ ਨੂੰ ਦੋਵਾਂ ਦੇਸ਼ਾਂ ਨੇ ਏ. ਆਈ. ਪਰਸੀਅਨ ਹਮਲੇ ਦੀ ਇਕ ਵੱਡੀ ਜਿੱਤ ਮੰਨਿਆ।

ਪਰ ਉਸੇ ਦਿਨ, 28 ਫਰਵਰੀ ਨੂੰ, ਇਕ ਹੋਰ ਘਾਤਕ ਹਮਲਾ ਮੀਨਾਬ ’ਚ ਸਥਿਤ ਸ਼ਜਰਾਹ ਤਾਇਬਾ ਗਰਲਜ਼ ਸਕੂਲ ’ਤੇ ਵੀ ਕੀਤਾ ਗਿਆ। 2 ਮਿਜ਼ਾਈਲਾਂ ਨੇ 45 ਸੈਕਿੰਡ ’ਚ ਸਕੂਲ ਨੂੰ ਤਬਾਹ ਕਰ ਦਿੱਤਾ ਸੀ। ਮੀਨਾਬ ’ਚ ਜੋ ਹੋਇਆ, ਉਹ ਏ. ਆਈ. ਦੀ ਅੰਨ੍ਹੇਵਾਹ ਵਰਤੋਂ ਦੀ ਸਭ ਤੋਂ ਭਿਆਨਕ ਉਦਾਹਰਣ ਹੈ।

‘ਸ਼ਜਰਾਹ ਤਾਇਬਾ’ ਗਰਲਜ਼ ਪ੍ਰਾਇਮਰੀ ਸਕੂਲ, ਜਿਸ ’ਚ 165 ਤੋਂ ਵੱਧ ਮਾਸੂਮ ਬੱਚੀਆਂ ਮੌਤ ਨਾਲ ਲੜਦੀਆਂ, ਚੀਕਦੀਆਂ-ਚਿੱਲਾਉਂਦੀਆਂ ਰਹੀਆਂ, ਤਕਨੀਕੀ ਭਾਸ਼ਾ ’ਚ ਇਸ ਨੂੰ ‘ਸਟੀਕ ਹਮਲਾ’ ਕਿਹਾ ਗਿਆ। ਜਦਕਿ ਟਰੰਪ ਇਹ ਦਾਅਵਾ ਕਰ ਰਹੇ ਹਨ ਕਿ ਕੁੜੀਆਂ ਦੇ ਸਕੂਲ ’ਤੇ ਈਰਾਨ ਨੇ ਟੋਮਾਹਾਕ ਮਿਜ਼ਾਈਲ ਨਾਲ ਹਮਲਾ ਕੀਤਾ ਸੀ, ਜਦਕਿ ਸਭ ਜਾਣਦੇ ਹਨ ਕਿ ਈਰਾਨ ਕੋਲ ਇਹ ਮਿਜ਼ਾਈਲ ਨਹੀਂ ਹੈ, ਇੱਥੋਂ ਤੱਕ ਕਿ ਇਜ਼ਰਾਈਲ ਕੋਲ ਵੀ ਨਹੀਂ ਹੈ, ਇਸ ਲਈ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ’ਤੇ ਫੈਲਾਏ ਗਏ ਝੂਠ ਨਾਲ ਸੱਚ ਨੂੰ ਲੁਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਦਰਅਸਲ 10 ਸਾਲ ਪਹਿਲਾਂ ਇਸ ਖੇਤਰ ’ਤੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ. ਆਰ. ਜੀ. ਸੀ.) ਈਰਾਨੀ ਹਥਿਆਰਬੰਦ ਬਲਾਂ ਦਾ ਇਕ ਫ਼ੌਜੀ ਕੰਪਲੈਕਸ ਸੀ। ਡਾਟਾਬੇਸ ਅਪਡੇਟ ਨਾ ਹੋਣ ਕਾਰਨ ਏ. ਆਈ. ਨੂੰ ਇਹ ਪਤਾ ਨਹੀਂ ਲੱਗਾ ਕਿ ਹੁਣ ਉਸੇ ਸਥਾਨ ’ਤੇ ਖੱਬੇ ਪਾਸੇ ਇਕ ਹਸਪਤਾਲ ਅਤੇ ਸੱਜੇ ਪਾਸੇ ਇਕ ਵੱਖਰੇ ਪ੍ਰਵੇਸ਼ ਦੁਆਰ ਵਾਲਾ ਸਕੂਲ ਮੌਜੂਦ ਹੈ।

ਏ. ਆਈ. ਐਲਗੋਰਿਦਮ ਇਹ ਵੀ ਸਮਝਣ ’ਚ ਨਾਕਾਮ ਰਿਹਾ ਕਿ 7 ਤੋਂ 12 ਸਾਲ ਦੀਆਂ ਬੱਚੀਆਂ ‘ਦੁਸ਼ਮਣ’ ਨਹੀਂ ਹੁੰਦੀਆਂ। ਇਕ ਮਸ਼ੀਨ ਲਈ ਉਹ ਿਸਰਫ ‘ਕੋਲੈਟਰਲ ਡੈਮੇਜ’ ਸਨ। ਇਹ ਘਟਨਾ ਸਾਬਤ ਕਰਦੀ ਹੈ ਕਿ ਜਦੋਂ ਅਸੀਂ ਜੰਗ ਦਾ ਪੂਰਨ ਕੰਟਰੋਲ ਏ. ਆਈ. ਨੂੰ ਦਿੰਦੇ ਹਾਂ, ਤਾਂ ਅਸੀਂ ਜੰਗ ਦੇ ਮੈਦਾਨ ਤੋਂ ‘ਦਇਆ’ ਅਤੇ ‘ਵਿਵੇਕ’ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੇ ਹਾਂ।

ਅਤਿ-ਆਧੁਨਿਕ ਏ. ਆਈ. ਮਾਡਲ ਬਹੁਤ ਹੀ ਜਲਦ ਇਕ ਵੱਡੇ ਡਾਟਾ ਤੋਂ ਤੁਰੰਤ ਸਾਰ ਕੱਢ ਸਕਦੇ ਹਨ ਅਤੇ ਆਪਣੇ-ਆਪ ਅਜਿਹੇ ਪੈਟਰਨ ਤਿਆਰ ਕਰ ਸਕਦੇ ਹਨ, ਜਿਨ੍ਹਾਂ ਦੇ ਅਾਧਾਰ ’ਤੇ ਸ਼ੱਕੀ ਲੋਕਾਂ ਅਤੇ ਗਤੀਵਿਧੀਆਂ ਦੇ ਸੰਕੇਤ ਖੋਜੇ ਜਾ ਸਕਣ, ਭਾਵੇਂ ਉਨ੍ਹਾਂ ਦੇ ਵਿਚਾਲੇ ਸਬੰਧ ਬਹੁਤ ਕਮਜ਼ੋਰ ਹੋਵੇ। ਏ. ਆਈ. ਅਾਧਾਰਿਤ ਵਿਆਪਕ ਨਿਗਰਾਨੀ ਸਾਡੀ ਮੌਲਿਕ ਆਜ਼ਾਦੀ ਲਈ ਗੰਭੀਰ ਅਤੇ ਨਵੇਂ ਕਿਸਮ ਦੇ ਖ਼ਤਰੇ ਪੈਦਾ ਕਰ ਸਕਦੀ ਹੈ।

ਅਜਿਹੀਆਂ ਪ੍ਰਣਾਲੀਆਂ ਸੋਸ਼ਲ ਮੀਡੀਆ ਅਕਾਊਂਟਸ ਦਾ ਵਿਸ਼ਲੇਸ਼ਣ ਕਰ ਸਕਦੀਆਂ ਹਨ ਅਤੇ ਇਨ੍ਹਾਂ ਨੂੰ ਕੈਮਰਿਆਂ ਤੇ ਚਿਹਰੇ ਦੀ ਪਛਾਣ (ਫੇਸ਼ੀਅਲ ਰਿਕੋਗਨੀਸ਼ਨ) ਤਕਨੀਕ ਨਾਲ ਜੋੜ ਕੇ ਲੋਕਾਂ ਨੂੰ ਰੀਅਲ ਟਾਈਮ ’ਚ ਟਰੈਕ ਕਰ ਸਕਦੀਆਂ ਹਨ।

ਦਰਅਸਲ, ਇਕ ਕੰਟਰੋਲਵਾਦੀ ਸਰਕਾਰ ਨਾ ਿਸਰਫ ਚੈਟਬੋਟ ਦੀ ਮਦਦ ਨਾਲ ਕਿਸੇ ਵਿਅਕਤੀ ਜਾਂ ਸੰਗਠਨ ਬਾਰੇ ਝੂਠ ਫੈਲਾਅ ਕੇ ਉਸ ਨੂੰ ਬਦਨਾਮ ਕਰ ਸਕਦੀ ਹੈ ਜਾਂ ਗ੍ਰਿਫ਼ਤਾਰ ਕਰ ਸਕਦੀ ਹੈ, ਸਗੋਂ ਉਹ ਕਾਨੂੰਨੀ ਤੌਰ ’ਤੇ ਚੁਣੀ ਗਈ ਸਰਕਾਰ ਨੂੰ ਵੀ ਬਹੁਤ ਜਲਦੀ ਪੁਲਸ ਰਾਜ ’ਚ ਬਦਲ ਸਕਦੀ ਹੈ। ਅਜਿਹੇ ’ਚ ਲੋਕ ਆਪਣੇ ਅਧਿਕਾਰਾਂ ਲਈ ਕਿਵੇਂ ਖੜ੍ਹੇ ਹੋਣਗੇ, ਕਿਵੇਂ ਲੜਨਗੇ ਜਾਂ ਇਨਸਾਫ ਕਿਵੇਂ ਪ੍ਰਾਪਤ ਕਰਨਗੇ?

ਬਹੁਤ ਜਲਦੀ ਮਸਨੂਈ ਬੁੱਧੀਮਤਾ (ਏ. ਆਈ.) ਆਪਣਾ ਨਵਾਂ ਉੱਨਤ ਵਰਜ਼ਨ ਆਪਣੇ ਆਪ ਵਿਕਸਿਤ ਕਰਨ ਦੇ ਸਮਰੱਥ ਹੋ ਜਾਵੇਗੀ। ਅਜਿਹੇ ’ਚ ਮਨੁੱਖ ਨੂੰ ਕੀ ਨਵੇਂ ਕੰਟਰੋਲ ਅਤੇ ਸੰਤੁਲਨ ਲਈ ਨਵੇਂ ਕਾਨੂੰਨ ਵਿਕਸਿਤ ਨਹੀਂ ਕਰਨੇ ਚਾਹੀਦੇ?

ਕਿੰਗਜ਼ ਕਾਲਜ ਲੰਡਨ ਦੀ ਰਿਸਰਚ ਨੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੈ ਕਿ ਉੱਨਤ ਏ. ਆਈ. ਮਾਡਲ ਜੰਗ ਦੀ ਸਥਿਤੀ ’ਚ 95 ਫੀਸਦੀ ਵਾਰ ਪ੍ਰਮਾਣੂ ਬਦਲ ਜਾਂ ਬਹੁਤ ਜ਼ਿਆਦਾ ਹਮਲਾਵਰਤਾ ਨੂੰ ਚੁਣਦੇ ਹਨ। ਮਸ਼ੀਨਾਂ ਲਈ ‘ਜਿੱਤ’ ਹੀ ਇਕੋ-ਇਕ ਟੀਚਾ ਹੈ, ਚਾਹੇ ਉਸ ਦੀ ਕੀਮਤ ਪੂਰੀ ਦੁਨੀਆ ਦੀ ਤਬਾਹੀ ਹੀ ਕਿਉਂ ਨਾ ਹੋਵੇ। ਜੇਕਰ ਅਸੀਂ ਅੱਜ ਏ. ਆਈ. ਨੂੰ ਰੱਖਿਆ ਖੇਤਰ ਅਤੇ ਸਮਾਜ ’ਚ ਖੁੱਲ੍ਹੀ ਛੋਟ ਦਿੰਦੇ ਹਾਂ, ਤਾਂ ਅਸੀਂ ਇਕ ਅਜਿਹੇ ਭਵਿੱਖ ਵੱਲ ਵਧ ਰਹੇ ਹਾਂ, ਜਿੱਥੇ ਜੰਗ ਦਾ ਫੈਸਲਾ ਜਨਰਲ ਨਹੀਂ, ਸਗੋਂ ਇਕ ਕੋਡਿੰਗ ਪ੍ਰੋਗਰਾਮ ਕਰੇਗਾ। ਲੋਕਾਂ ਦੀ ਸੁਰੱਖਿਆ ਏ. ਆਈ. ਡਾਟਾ ਦਾ ਵਿਸ਼ਲੇਸ਼ਣ ਕਰੇਗਾ! ਪਰ ‘ਟ੍ਰਿਗਰ’ ’ਤੇ ਉਂਗਲ ਅਤੇ ਸਮਾਜ ਦਾ ਕੰਟਰੋਲ ਹਮੇਸ਼ਾ ਇਕ ਇਨਸਾਨ ਦਾ ਹੀ ਹੋਣਾ ਚਾਹੀਦਾ ਹੈ।

  • Iran
  • School childrens deaths
  • War
  • Use of A. I.
  • ਈਰਾਨ
  • ਸਕੂਲੀ ਬੱਚਿਆਂ ਦੀ ਮੌਤ
  • ਜੰਗ
  • ਏ. ਆਈ. ਦੀ ਵਰਤੋਂ

‘ਹੈਮਰ ਟੈਸਟ’ ਜਾਂ ‘ਵਿਜ਼ੂਅਲ ਇੰਸਪੈਕਸ਼ਨ’...!

NEXT STORY

Stories You May Like

  • trump surrounded in the country over iran war
    ‘ਈਰਾਨ ਜੰਗ ’ਤੇ ਦੇਸ਼ ’ਚ ਘਿਰੇ ਟਰੰਪ’ ਸੜਕਾਂ ’ਤੇ ਉਤਰੇ ਲੋਕ, ਸਿਆਸੀ ਹਮਲੇ ਸ਼ੁਰੂ!
  • school children  school fight
    ਸਕੂਲੀ ਬੱਚਿਆਂ ਦੀ ਲੜਾਈ ਦੌਰਾਨ ਇਕ ਬੱਚੇ ਦੇ ਗੁਪਤ ਅੰਗ ’ਚ ਜ਼ੋਰਦਾਰ ਵੱਜੀ ਪੈਂਸਿਲ
  • 94 children die of measles in bangladesh in 19 days
    ਬੰਗਲਾਦੇਸ਼ 'ਚ ਮੌਤ ਦਾ ਤਾਂਡਵ: ਖ਼ਸਰੇ ਕਾਰਨ 19 ਦਿਨਾਂ 'ਚ 94 ਮਾਸੂਮ ਬੱਚਿਆਂ ਦੀ ਮੌਤ
  • donald trump on iran
    ਇਰਾਨ ਨੂੰ Stone Age ਦੀ ਧਮਕੀ ਨਾਲ ਵਧਿਆ ਤਣਾਅ ! ਟਰੰਪ ਦੇ ਬਿਆਨ ਨਾਲ ਛਿੜੀ ਨਵੀਂ ਬਹਿਸ
  • fears of impact on medicine supply
    ਦਵਾਈਆਂ ਦੀ ਸਪਲਾਈ 'ਤੇ ਜੰਗ ਦੀ ਮਾਰ! ਈਰਾਨ ਸੰਕਟ ਦਰਮਿਆਨ ਸਿਹਤ ਵਿਭਾਗ ਅਲਰਟ
  • iran launched missile attacks on israel and gulf countries
    ਅਜੇ ਜੰਗ ਰੋਕਣ ਦੇ ਮੂਡ 'ਚ ਨਹੀਂ ਈਰਾਨ! ਇਜ਼ਰਾਈਲ ਤੇ ਖਾੜੀ ਦੇਸ਼ਾਂ 'ਤੇ ਕੀਤੇ ਮਿਜ਼ਾਈਲ ਹਮਲੇ
  • iran israel war deepens energy crisis  iea reduces supply demand estimates
    ਈਰਾਨ-ਇਜ਼ਰਾਈਲ ਜੰਗ ਨਾਲ ਊਰਜਾ ਸੰਕਟ ਹੋਇਆ ਡੂੰਘਾ, IEA ਨੇ ਮੰਗ-ਸਪਲਾਈ ਦੇ ਘਟਾਏ ਅੰਦਾਜ਼ੇ
  • 4 members same family die in a horrific accident himachal
    Punjab: ਇਕੋ ਪਰਿਵਾਰ ਦੇ 4 ਜੀਆਂ ਦੀ ਭਿਆਨਕ ਹਾਦਸੇ 'ਚ ਮੌਤ! ਮ੍ਰਿਤਕ ਦੇਹਾਂ ਪਿੰਡ ਪੁੱਜਣ 'ਤੇ ਸੋਗ 'ਚ ਡੁੱਬੇ ਲੋਕ
  • long power cut in punjab tomorrow
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ
  • 2 accused arrested in western union robbery case jalandhar
    ਜਲੰਧਰ 'ਚ ਵੈਸਟਰਨ ਯੂਨੀਅਨ ਦੀ ਦੁਕਾਨ 'ਚ ਹੋਈ ਲੁੱਟ ਦੇ ਮਾਮਲੇ 'ਚ ਦੋ...
  • accident on jalandhar goraya highway   boy injured
    ਜਲੰਧਰ-ਗੋਰਾਇਆ ਹਾਈਵੇਅ 'ਤੇ ਵਾਪਰਿਆ ਹਾਦਸਾ! ਇਕ ਨੌਜਵਾਨ ਜ਼ਖ਼ਮੀ
  • fire breaks out in posh locality jalandhar several ac outdoor units damaged
    ਜਲੰਧਰ ਦੇ ਪਾਸ਼ ਇਲਾਕੇ 'ਚ ਲੱਗੀ ਅੱਗ, ਕਈ AC ਦੇ ਆਊਟਡੋਰ ਨੂੰ ਪਹੁੰਚਿਆ ਨੁਕਸਾਨ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • truck loses control and crashes into wall in jalandhar highway
    ਜਲੰਧਰ 'ਚ ਹਾਈਵੇਅ 'ਤੇ ਵੱਡਾ ਹਾਦਸਾ! ਬੇਕਾਬੂ ਟਰੱਕ ਕੰਧ ਨਾਲ ਟਕਰਾਇਆ, ਉੱਡੇ...
  • cbse 10th class result jalandhar girl ishleen emerges national topper
    CBSE 10ਵੀਂ ਦੇ ਨਤੀਜੇ 'ਚ ਜਲੰਧਰ ਦੇ ਇਨ੍ਹਾਂ ਵਿਦਿਆਰਥੀਆਂ ਨੇ ਮਾਰੀ ਬਾਜ਼ੀ,...
  • 3 pairs of peacocks were seen in jalandhar
    ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...
Trending
Ek Nazar
domestic gas cylinders being sold for rs 3500 to 3800

3500 ਤੋਂ 3800 ਰੁਪਏ ਤੱਕ ਵਿੱਕ ਰਹੇ ਘਰੇਲੂ ਗੈਸ ਸਿਲੰਡਰ, 35 ਦਿਨ ਬੀਤਣ ਦੇ...

4 persons arrested with grenades and weapons in punjab

ਪੰਜਾਬ 'ਚ 4 ਗ੍ਰਨੇਡ ਤੇ ਹਥਿਆਰਾਂ ਸਮੇਤ ਵਿਅਕਤੀ ਗ੍ਰਿਫ਼ਤਾਰ, ਮਾਡਿਊਲ ਦੇ ਹੋਰ...

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

colombian citizens ukraine

ਯੂਕਰੇਨ ਦਾ ਵੱਡਾ ਕਦਮ, ਕੋਲੰਬੀਆਈ ਨਾਗਰਿਕਾਂ ਨੂੰ ਫੌਜ 'ਚ ਕਰ ਰਿਹੈ ਭਰਤੀ

punjabi man dies in dubai

ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ...

russia attqack on ukraioe

ਰੂਸ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਯੂਕਰੇਨ 'ਤੇ ਕੀਤੀ ਬੰਬਾਰੀ, 16 ਲੋਕਾਂ ਦੀ...

3 pairs of peacocks were seen in jalandhar

ਜਲੰਧਰ 'ਚ ਪੈਲਾਂ ਪਾਉਂਦੇ ਦਿਸੇ ਮੋਰ-ਮੋਰਨੀ ਦੇ ਜੋੜੇ, ਕੈਮਰੇ 'ਚ ਕੈਦ ਹੋਈਆਂ...

fastag will be blacklisted

FASTag ਹੋਣਗੇ ਬਲੈਕਲਿਸਟ ! ਯੂਜ਼ਰ ਦੇਣ ਧਿਆਨ, NHAI ਜਾਰੀ ਕੀਤੇ ਸਖ਼ਤ ਨਿਰਦੇਸ਼

punjab muskmelon prices hike

ਪੰਜਾਬ 'ਚ ਘੱਟ ਹੋਈ ਬਿਜਾਈ, ਇਸ ਵਾਰ ਮਹਿੰਗੇ ਭਾਅ 'ਤੇ ਮਿਲੇਗਾ ਖਰਬੂਜਾ

hezbollah  s major operation against israel

ਹਿਜਬੁੱਲਾ ਦੀ ਇਜ਼ਰਾਈਲ 'ਤੇ ਵੱਡੀ ਕਾਰਵਾਈ, 24 ਘੰਟਿਆਂ 'ਚ ਕੀਤੇ 39 ਫੌਜੀ ਹਮਲੇ

attention to those applying for driving licenses

ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ

ishanvi of innocent hearts school scores big

ਇਨੋਸੈਂਟ ਹਾਰਟਸ ਸਕੂਲ ਦੀ ਇਸ਼ਾਨਵੀ ਨੇ ਮਾਰੀ ਵੱਡੀ ਮੱਲ: CBSE 10ਵੀਂ ਦੇ ਨਤੀਜਿਆਂ...

ketu gochar 20 april bring money success

20 ਅਪ੍ਰੈਲ ਤੋਂ ਬਦਲੇਗੀ ਕੇਤੂ ਦੀ ਚਾਲ! ਅਗਲੇ 8 ਮਹੀਨੇ 3 ਰਾਸ਼ੀਆਂ ਦੀ ਹੋਵੇਗੀ...

iran  mossad suspects

ਈਰਾਨ ਦਾ ਦਾਅਵਾ; ਮੋਸਾਦ ਨਾਲ ਜੁੜੇ 35 ਸ਼ੱਕੀ ਗ੍ਰਿਫ਼ਤਾਰ

people are worried about the gas supply crisis

LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...

road accident in brampton

ਬਰੈਂਪਟਨ 'ਚ ਭਿਆਨਕ ਸੜਕ ਹਾਦਸਾ,  ਇਕ ਵਿਅਕਤੀ ਦੀ ਮੌਤ ਇੱਕ ਔਰਤ ਗੰਭੀਰ ਜ਼ਖਮੀ

jammu kashmir  omar abdullah  tricolour ribbon  social media

'ਸਨਮਾਨ ਨਾਲ ਰੱਖ ਦਿਓ...', CM ਅਬਦੁੱਲਾ ਨੇ ਤਿਰੰਗੇ ਵਾਲਾ ਰਿਬਨ ਕੱਟਣ ਤੋਂ...

64 closed suitcases found in rajesh khanna s bungalow after his death

ਆਖਿਰ ਕੀ ਸੀ ਰਾਜੇਸ਼ ਖੰਨਾ ਦੀ ਮੌਤ ਮਗਰੋਂ ਉਨ੍ਹਾਂ ਦੇ ਬੰਗਲੇ 'ਚੋਂ ਮਿਲੇ 64 ਬੰਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • fat loss study
      ਦਵਾਈਆਂ ਨਾਲ ਵੀ ਮੋਟਾਪਾ ਘੱਟ ਨਹੀਂ ਹੋ ਰਿਹਾ? ਕਾਰਨ ਤੁਹਾਡੇ ਜੀਨਸ ਹੋ ਸਕਦੇ ਹਨ
    • people are committing serious crimes   under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
    • india during iran escalation
      ਭਾਰਤ ਕਰ ਰਿਹਾ ਜੰਗ ਦੇ ਲੰਬੇ ਸਮੇਂ ਅਤੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ
    • dr bhim rao ambedkar
      ਡਾ. ਭੀਮ ਰਾਓ ਅੰਬੇਡਕਰ : ਇਕ ਯੁੱਗ-ਪੁਰਸ਼ ਦੀ ਅਮਰ ਵਿਰਾਸਤ ਅਤੇ ਮੋਦੀ ਸਰਕਾਰ ਦਾ...
    • self reliance of villages
      ਪਿੰਡਾਂ ਦੀ ਸਵੈ-ਨਿਰਭਰਤਾ
    • what is the surprise at the   failed fate   of the talks
      ਗੱਲਬਾਤ ਦੇ 'ਨਾਕਾਮ ਹਸ਼ਰ' ’ਤੇ ਹੈਰਾਨੀ ਕਿਹੋ ਜਿਹੀ
    • police verification of domestic servants necessary
      ‘ਚੋਰੀ ਅਤੇ ਹੱਤਿਆ ਦੇ ਮਾਮਲਿਆਂ ਤੋਂ ਬਚਣ ਲਈ’ ਘਰੇਲੂ ਨੌਕਰਾਂ ਦੀ ਪੁਲਸ...
    • jallianwala bagh massacre
      ਭਾਰਤ ਦੇ ਇਤਿਹਾਸ ਦਾ ਕਾਲਾ ਦਿਵਸ ਜਲਿਆਂਵਾਲਾ ਬਾਗ ਕਤਲੇਆਮ
    • indian youth
      ਬੇਯਕੀਨੀ ਦੇ ਮਾਹੌਲ ’ਚ ਵੀ ਭਾਰਤ ਦੇ ਨੌਜਵਾਨਾਂ ’ਚ ਆਤਮਵਿਸ਼ਵਾਸ ਦੀ ਲਹਿਰ
    • nepal administration
      ਜਨਸੇਵਾ ਦੀ ਨਵੀਂ ਮਿਸਾਲ ਦਿੰਦਾ ਨੇਪਾਲ ਦਾ ਯੁਵਾ ਮੰਤਰੀ ਮੰਡਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +