ਨਵੀਂ ਦਿੱਲੀ- ਸਪਾਈਸ ਜੈੱਟ ਨੇ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਕਾਰੋਬਾਰ ਪ੍ਰਭਾਵਿਤ ਹੋਣ ਕਾਰਨ ਅਪ੍ਰੈਲ ਵਿਚ ਵੱਡੀ ਗਿਣਤੀ ਵਿਚ ਕਰਮਚਾਰੀਆਂ ਦੀ 50 ਫ਼ੀਸਦੀ ਤੱਕ ਤਨਖ਼ਾਹ ਰੋਕ ਲਈ ਹੈ।
ਰਿਪੋਰਟਾਂ ਮੁਤਾਬਕ, ਪਾਇਲਟ ਅਤੇ ਚਾਲਕ ਦਲ ਸਣੇ ਕਰਮਚਾਰੀਆਂ ਦੀ ਅਪ੍ਰੈਲ ਤਨਖ਼ਾਹ 10 ਤੋਂ 50 ਫ਼ੀਸਦੀ ਤੱਕ ਰੋਕ ਦਿੱਤੀ ਗਈ ਹੈ। ਹਾਲਾਂਕਿ, ਡਰਾਇਵਰਾਂ ਵਰਗੇ ਜੂਨੀਅਰ ਕਰਮਚਾਰੀਆਂ ਨੂੰ ਪੂਰੀ ਤਨਖ਼ਾਹ ਦਿੱਤੀ ਗਈ ਹੈ।
ਜਹਾਜ਼ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਦੇ ਮੁਖੀ ਤੇ ਪ੍ਰਬੰਧਕ ਨਿਰਦੇਸ਼ਕ (ਸੀ. ਐੱਮ. ਡੀ.) ਅਜੈ ਸਿੰਘ ਅਪ੍ਰੈਲ ਦੀ ਤਨਖ਼ਾਹ ਨਹੀਂ ਲੈਣਗੇ। ਕੋਵਿਡ ਕਾਰਨ ਹਵਾਬਾਜ਼ੀ ਖੇਤਰ ਪ੍ਰਭਾਵਿਤ ਹੋਇਆ ਹੈ ਕਿਉਂਕਿ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ ਹੈ। ਸਪਾਈਸ ਜੈੱਟ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਕਰਮਚਾਰੀ ਦੀ ਤਨਖ਼ਾਹ ਵਿਚ ਕੋਈ ਕਟੌਤੀ ਨਹੀਂ ਹੋਵੇਗੀ। ਏਅਰਲਾਈਨ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਘੱਟ ਤਨਖ਼ਾਹ ਲੈਣ ਵਾਲੇ ਕਰਮਚਾਰੀਆਂ ਨੂੰ ਕੋਈ ਮੁਸ਼ਕਲ ਨਾ ਹੋਵੇ ਅਤੇ ਉਨ੍ਹਾਂ ਨੂੰ ਪੂਰੀ ਤਨਖ਼ਾਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, “ਸੀ. ਐੱਮ. ਡੀ. ਨੇ ਆਪਣੀ ਪੂਰੀ ਤਨਖ਼ਾਹ ਛੱਡਣ ਦਾ ਫ਼ੈਸਲਾ ਕੀਤਾ ਹੈ। ਇਹ ਇਕ ਅਸਥਾਈ ਉਪਾਅ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਸਧਾਰਣ ਹੋਣ ਤੋਂ ਬਾਅਦ ਕੰਪਨੀ ਵੱਲੋਂ ਰੁਕੀ ਤਨਖ਼ਾਹ ਦਾ ਭੁਗਤਾਨ ਕੀਤਾ ਜਾਵੇਗਾ।"
ਦੇਸ਼ ਛੱਡ ਕੇ ਗਏ ਅਦਾਰ ਪੂਨਾਵਾਲਾ ਨੇ ਤੋੜੀ ਚੁੱਪੀ, ਦਿੱਤਾ ਹੈਰਾਨ ਕਰਨ ਵਾਲਾ ਜਵਾਬ
NEXT STORY