ਨਵੀਂ ਦਿੱਲੀ— ਸਪਾਈਸ ਜੈੱਟ ਨੇ ਹਵਾਈ ਮੁਸਾਫਰਾਂ ਲਈ ਘਰੇਲੂ ਅਤੇ ਕੌਮਾਂਤਰੀ ਰੂਟਾਂ 'ਤੇ ਸਸਤੀਆਂ ਟਿਕਟਾਂ ਦੀ ਪੇਸ਼ਕਸ਼ ਕੀਤੀ ਹੈ। ਭਾਰਤ 'ਚ ਯਾਤਰਾ ਕਰਨ ਵਾਲੇ ਮੁਸਾਫਰਾਂ ਲਈ ਘੱਟੋ-ਘੱਟ 987 ਰੁਪਏ, ਜਦੋਂ ਕਿ ਕੌਮਾਂਤਰੀ ਮੁਸਾਫਰਾਂ ਲਈ ਘੱਟੋ-ਘੱਟ 3,699 ਰੁਪਏ 'ਚ ਟਿਕਟਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਸਪਾਈਸ ਜੈੱਟ ਦੇ ਇਸ 'ਆਫਰ' ਤਹਿਤ ਹਵਾਈ ਟਿਕਟਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ ਤੇ 15 ਮਾਰਚ 2020 ਤੱਕ ਚੱਲੇਗੀ। ਇਸ ਤਹਿਤ ਤੁਸੀਂ ਜਲੰਧਰ (ਆਦਮਪੁਰ) ਤੋਂ ਦਿੱਲੀ ਦੀ ਵੀ ਸਸਤੀ ਟਿਕਟ ਖਰੀਦ ਸਕਦੇ ਹੋ।
ਜਲੰਧਰ ਤੋਂ ਦਿੱਲੀ ਦੀ ਟਿਕਟ
ਹਵਾਈ ਮੁਸਾਫਰ ਇਸ ਪੇਸ਼ਕਸ਼ ਤਹਿਤ ਬੁੱਕ ਕੀਤੀ ਜਾਣ ਵਾਲੀ ਟਿਕਟ 'ਤੇ 28 ਫਰਵਰੀ 2021 ਤੱਕ ਸਫਰ ਕਰ ਸਕਣਗੇ, ਯਾਨੀ ਜਦੋਂ ਟਿਕਟ ਬੁੱਕ ਕਰੋਗੇ ਤਾਂ ਤੁਸੀਂ ਫਰਵਰੀ 2021 ਨੂੰ ਜਾਂ ਇਸ ਵਿਚਕਾਰ ਆਉਣ ਵਾਲੀ ਕਿਸੇ ਵੀ ਤਰੀਕ 'ਚ ਸਫਰ ਕਰਨ ਦੀ ਚੋਣ ਕਰ ਸਕਦੇ ਹੋ। ਹਾਲਾਂਕਿ, ਕੰਪਨੀ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਇਸ ਪੇਸ਼ਕਸ਼ 'ਚ ਸੀਟਾਂ ਦੀ ਗਿਣਤੀ ਕਿੰਨੀ ਹੈ ਪਰ ਇਹ ਕਿਹਾ ਹੈ ਕਿ ਸੀਟਾਂ ਦੀ ਗਿਣਤੀ ਸੀਮਤ ਹੈ ਅਤੇ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਹੀ ਸਸਤੀ ਟਿਕਟ ਮਿਲੇਗੀ।
ਸਪਾਈਸ ਜੈੱਟ ਦਾ ਕਹਿਣਾ ਹੈ ਕਿ ਇਹ ਪੇਸ਼ਕਸ਼ ਸਿਰਫ ਇਕ ਪਾਸੇ ਦੇ ਕਿਰਾਏ ਅਤੇ ਨਾਨ-ਸਟਾਪ ਉਡਾਣਾਂ 'ਤੇ ਲਾਗੂ ਹੈ। ਗਾਹਕ ਸਪਾਈਸ ਜੈੱਟ ਦੀ ਵੈਬਸਾਈਟ ਜਾਂ ਮੋਬਾਈਲ ਐਪ ਰਾਹੀਂ ਬੁਕਿੰਗ ਕਰ ਸਕਦੇ ਹਨ। ਉੱਥੇ ਹੀ, ਜਲੰਧਰ ਤੋਂ ਦਿੱਲੀ ਲਈ ਟਿਕਟ 2,149 ਰੁਪਏ ਦੇ ਸ਼ੁਰੂਆਤੀ ਕਿਰਾਏ 'ਚ ਮਿਲ ਰਹੀ ਹੈ। 987 ਰੁਪਏ ਦੇ ਸ਼ੁਰੂਆਤੀ ਕਿਰਾਏ 'ਚ ਸਭ ਤੋਂ ਸਸਤੀ ਟਿਕਟ ਬੇਂਗਲੁਰੂ-ਚੇਨਈ, ਬਾਗਡੋਗਰਾ-ਗੁਹਾਟੀ, ਅਹਿਮਦਾਬਾਦ-ਜੈਸਲਮੇਰ, ਚੇਨਈ-ਹੈਦਰਾਬਾਦ ਮਾਰਗਾਂ 'ਤੇ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ ►ਸ਼ਨੀਵਾਰ ਨੂੰ 'ਫੋਨਾਂ' 'ਤੇ ਇੰਨਾ ਵੱਧ ਸਕਦਾ ਹੈ GST►ਸੈਂਸੈਕਸ 'ਚ 2,500 ਅੰਕ ਦੀ ਜ਼ੋਰਦਾਰ ਗਿਰਾਵਟ, ਕਿਉਂ ਲੱਗਾ ਬਾਜ਼ਾਰ ਨੂੰ ਧੱਕਾ?
► AIR INDIA ਵੱਲੋਂ ਰੋਮ ਸਮੇਤ ਇਹ ਉਡਾਣਾਂ 'ਬੰਦ', ਤੁਹਾਡੀ ਤਾਂ ਨਹੀਂ ਟਿਕਟ ਬੁੱਕ? ►ਇਟਲੀ 'ਚ ਪਸਰੀ ਸੁੰਨਸਾਨ, 6 ਕਰੋੜ ਤੋਂ ਵੱਧ ਲੋਕ ਲਾਕਡਾਊਨ ►SBI ਨੇ ਦਿੱਤਾ ਜ਼ੋਰ ਦਾ ਝਟਕਾ, FD ਦਰਾਂ 'ਚ ਕਰ ਦਿੱਤੀ ਇੰਨੀ ਕਟੌਤੀ, ਦੇਖੋ ਲਿਸਟ ►ਥਾਈਲੈਂਡ ਲਈ ਵੀਜ਼ਾ ਮਿਲਣਾ ਬੰਦ, 'AIRPORT' ਤੋਂ ਮੁੜਨਾ ਪਵੇਗਾ ਖਾਲੀ ਹੱਥੀਂ ►
ਸ਼ੇਅਰ ਬਾਜ਼ਾਰ 'ਚ ਤਬਾਹੀ ਦੇ ਕੁਝ ਘੰਟਿਆਂ 'ਚ ਨਿਵੇਸ਼ਕਾਂ ਦੇ ਡੁੱਬੇ ਅੱਠ ਲੱਖ ਕਰੋੜ ਤੋਂ ਜ਼ਿਆਦਾ
NEXT STORY