ਨਵੀਂ ਦਿੱਲੀ- ਨਿੱਜੀ ਖੇਤਰੀ ਦੀ ਹਵਾਬਾਜ਼ੀ ਕੰਪਨੀ ਸਪਾਈਸ ਜੈੱਟ ਨੇ ਭਾਰਤ ਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਆਪਣੇ ਯਾਤਰੀਆਂ ਲਈ 'ਵੀ. ਐੱਫ. ਗਲੋਬਲ' ਦੀ ਸਹਾਇਤਾ ਨਾਲ ਕੋਵਿਡ-19 ਜਾਂਚ ਦੀ ਸੁਵਿਧਾ ਸ਼ੁਰੂ ਕੀਤੀ ਹੈ।
ਸਪਾਈਸ ਜੈੱਟ ਨੇ ਮੰਗਲਵਾਰ ਨੂੰ ਇਕ ਪ੍ਰੈੱਸ ਰਿਲੀਜ਼ ਵਿਚ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਕਿਹਾ ਕਿ ਕਿਉਂਕਿ ਕੋਵਿਡ-19 ਰਿਪੋਰਟ ਮੁਸਾਫ਼ਰਾਂ ਲਈ ਜ਼ਰੂਰੀ ਹੈ, ਖ਼ਾਸਕਰ ਕੌਮਾਂਤਰੀ ਯਾਤਰਾ ਲਈ ਇਸ ਕਾਰਨ ਲੋਕਾਂ ਵਿਚਕਾਰ ਯਾਤਰਾ ਤੋਂ ਪਹਿਲਾਂ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਖਦਸ਼ੇ ਹਨ।
ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਯਾਤਰੀ ਆਪਣੇ ਘਰ ਸਮੇਤ ਆਪਣੀ ਪਸੰਦ ਦੀ ਜਗ੍ਹਾ ਤੋਂ ਨਮੂਨੇ ਇਕੱਠੇ ਕਰਨ ਦੀ ਸੁਵਿਧਾ ਦਾ ਫਾਇਦਾ ਲੈ ਸਕਦੇ ਹਨ। ਏਅਰਲਾਈਨ ਨੇ ਕਿਹਾ ਕਿ ਟੈਸਟਿੰਗ ਲਈ ਸਮਾਂ ਵੀ. ਐੱਫ. ਗਲੋਬਲ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਟੈਸਟ ਦੀ ਰਿਪੋਰਟ ਸਬੰਧਤ ਪ੍ਰਯੋਗਸ਼ਾਲਾ ਵੱਲੋਂ ਵਿਅਕਤੀ ਦੇ ਰਜਿਸਟਰਡ ਈ-ਮੇਲ ਪਤੇ 'ਤੇ 24 ਤੋਂ 60 ਘੰਟਿਆਂ ਵਿਚ ਭੇਜੀ ਜਾਵੇਗੀ ਅਤੇ ਇਸ ਦੇ ਨਤੀਜੇ ਨੂੰ ਗੁਪਤ ਰੱਖਿਆ ਜਾਵੇਗਾ।
ਜਾਰੀ ਕੀਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਯਾਤਰੀ ਮੁੰਬਈ, ਦਿੱਲੀ, ਕੋਚੀ, ਹੈਦਰਾਬਾਦ, ਕੋਲਕਾਤਾ, ਚੇਨਈ, ਬੇਂਗਲੂਰੁ, ਜਲੰਧਰ, ਚੰਡੀਗੜ੍ਹ, ਅਹਿਮਦਾਬਾਦ ਅਤੇ ਪੁਣੇ ਵਿਚ ਆਈ. ਸੀ. ਐੱਮ. ਆਰ. ਪ੍ਰਵਾਨਿਤ ਪ੍ਰਯੋਗਸ਼ਾਲਾ ਵਿਚ ਨਮੂਨੇ ਦੇ ਸਕਦੇ ਹਨ। ਉੱਥੇ ਹੀ, ਯੂ. ਏ. ਈ. ਤੋਂ ਯਾਤਰਾ ਕਰ ਰਹੇ ਯਾਤਰੀ ਆਪਣੇ ਟੈਸਟ ਦੇ ਨਮੂਨੇ ਅਜਮਾਨ, ਅਬੂ ਧਾਬੀ, ਦੁਬਈ ਜਾਂ ਸ਼ਾਰਜਾਹ ਵਿਚ ਭਾਈਵਾਲੀ ਪ੍ਰਮਾਣਿਤ ਪ੍ਰਯੋਗਸ਼ਾਲਾ ਵਿਚ ਜਾਂ ਯੂ. ਏ. ਈ. ਵਿਚ ਆਪਣੀ ਪਸੰਦ ਦੀ ਜਗ੍ਹਾ 'ਤੇ ਜਮ੍ਹਾ ਕਰਾ ਸਕਦੇ ਹਨ।
ਆਮ ਆਦਮੀ ਲਈ ਵੱਡੀ ਖਬਰ, LPG ਸਿਲੰਡਰ ਬੁਕਿੰਗ ਲਈ ਫੋਨ ਨੰਬਰ ਬਦਲਿਆ
NEXT STORY