ਇੰਟਰਨੈਸ਼ਨਲ ਡੈਸਕ- ਇਰਾਨ ਨਾਲ ਅਮਰੀਕਾ-ਇਜ਼ਰਾਈਲ ਦੀ ਜੰਗ ਦਾ ਸੇਕ ਪੂਰਾ ਮਿਡਲ ਈਸਟ ਝੱਲ ਰਿਹਾ ਹੈ। ਇਸ ਜੰਗ 'ਚ ਹੁਣ ਤੱਕ ਜਿੱਥੇ ਸੈਂਕੜੇ ਲੋਕ ਜਾਨ ਗੁਆ ਚੁੱਕੇ ਹਨ, ਉੱਥੇ ਹੀ ਦੁਨੀਆ ਭਰ 'ਚ ਤੇਲ ਤੇ ਗੈਸ ਦਾ ਸੰਕਟ ਵੀ ਡੂੰਘਾ ਹੁੰਦਾ ਜਾ ਰਿਹਾ ਹੈ। ਇਸੇ ਦੌਰਾਨ ਸੰਯੁਕਤ ਅਰਬ ਅਮੀਰਾਤ (UAE) ਵਿੱਚ 19 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਦੇਸ਼ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਕੀਤੇ ਗਏ ਨਵੇਂ ਸਖ਼ਤ ਕ੍ਰੈਕਡਾਊਨ ਦਾ ਹਿੱਸਾ ਹੈ। ਇਨ੍ਹਾਂ ਸਾਰੇ ਮੁਲਜ਼ਮਾਂ 'ਤੇ ਜਲਦ ਤੋਂ ਜਲਦ ਕਾਨੂੰਨੀ ਸੁਣਵਾਈ ਸ਼ੁਰੂ ਕੀਤੀ ਜਾਵੇਗੀ।
ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅਜਿਹਾ ਕੰਟੈਂਟ ਪੋਸਟ ਕਰਨ ਜਾਂ ਦੋਸ਼ ਵਿੱਚ ਫੜਿਆ ਗਿਆ ਹੈ, ਜਿਸ ਨੂੰ ਯੂ.ਏ.ਈ. ਦੇ ਕਾਨੂੰਨ ਅਨੁਸਾਰ 'ਸ਼ਾਂਤੀ ਲਈ ਖ਼ਤਰਾ' ਜਾਂ 'ਦੇਸ਼ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲਾ' ਮੰਨਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਇਰਾਨ ਨਾਲ ਜੰਗ ਵਿਚਾਲੇ ਹੋ ਰਹੇ ਹਮਲਿਆਂ ਨੂੰ ਏ.ਆਈ. ਨਾਲ ਐਡਿਟ ਕਰ ਕੇ ਵਿਊਜ਼ ਹਾਸਲ ਕਰਨ ਲਈ ਉਸ ਨੂੰ ਭੜਕਾਊ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਸਨ।
UAE ਪ੍ਰਸ਼ਾਸਨ ਨੇ ਇਰਾਨ ਨਾਲ ਚੱਲ ਰਹੀ ਜੰਗ ਦੌਰਾਨ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਸੰਵੇਦਨਸ਼ੀਲ ਜਾਣਕਾਰੀ ਜਾਂ ਭੜਕਾਊ ਪੋਸਟ ਸਾਂਝੀ ਕਰਨ ਨੂੰ ਲੈ ਕੇ ਸਖ਼ਤ ਪਾਬੰਦੀਆਂ ਲਾਈਆਂ ਹੋਈਆਂ ਹਨ। ਇੱਥੇ ਸਾਈਬਰ ਕਾਨੂੰਨ ਅਤੇ ਜਨਤਕ ਵਿਵਹਾਰ ਨਾਲ ਸਬੰਧਤ ਨਿਯਮ ਬਹੁਤ ਸਖ਼ਤ ਹਨ। ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਭੜਕਾਊ ਪੋਸਟਾਂ, ਅਫਵਾਹਾਂ ਫੈਲਾਉਣ ਜਾਂ ਸਰਕਾਰ ਵਿਰੋਧੀ ਪ੍ਰਚਾਰ ਨੂੰ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ- ਜੰਗ ਵਿਚਾਲੇ Indigo ਨੇ ਕਰ'ਤਾ ਵੱਡਾ ਐਲਾਨ ! ਯਾਤਰੀਆਂ ਦੇ ਖਿੜ ਗਏ ਚਿਹਰੇ
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਕੋਈ ਆਮ ਮਾਮਲਾ ਨਹੀਂ ਹੈ। ਸਰਕਾਰ ਇਸ ਮਾਮਲੇ ਵਿੱਚ 'ਫਾਸਟ-ਟ੍ਰੈਕ' ਪ੍ਰਕਿਰਿਆ ਅਪਣਾ ਰਹੀ ਹੈ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਲੋਕਾਂ ਨੂੰ ਬਹੁਤ ਘੱਟ ਸਮੇਂ ਵਿੱਚ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ। ਜੇਕਰ ਦੋਸ਼ ਸਾਬਤ ਹੁੰਦੇ ਹਨ, ਤਾਂ ਇਨ੍ਹਾਂ ਲੋਕਾਂ ਨੂੰ ਭਾਰੀ ਜੁਰਮਾਨੇ, ਜੇਲ੍ਹ ਅਤੇ ਅੰਤ ਵਿੱਚ ਯੂ.ਏ.ਈ. ਤੋਂ ਡਿਪੋਰਟ ਤੱਕ ਕੀਤਾ ਜਾ ਸਕਦਾ ਹੈ। ਭਾਰਤੀ ਦੂਤਾਵਾਸ ਇਸ ਮਾਮਲੇ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੂੰ ਕੌਂਸਲਰ ਪਹੁੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਘਟਨਾ ਖਾੜੀ ਦੇਸ਼ਾਂ ਵਿੱਚ ਕੰਮ ਕਰ ਰਹੇ ਲੱਖਾਂ ਭਾਰਤੀਆਂ ਲਈ ਇੱਕ ਸਬਕ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਵਿਦੇਸ਼ ਵਿੱਚ ਰਹਿੰਦਿਆਂ ਉੱਥੋਂ ਦੇ ਸੱਭਿਆਚਾਰ ਅਤੇ ਕਾਨੂੰਨਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਬਹਿਸ ਜਾਂ ਸੰਵੇਦਨਸ਼ੀਲ ਪੋਸਟਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਯੂ.ਏ.ਈ. ਪ੍ਰਸ਼ਾਸਨ ਨੇ ਇਹ ਸੰਦੇਸ਼ ਸਾਫ਼ ਦੇ ਦਿੱਤਾ ਹੈ ਕਿ ਉਹ ਡਿਜੀਟਲ ਪਲੇਟਫਾਰਮਾਂ 'ਤੇ ਵੀ ਸਖ਼ਤ ਨਿਗਰਾਨੀ ਰੱਖ ਰਿਹਾ ਹੈ। ਪ੍ਰਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਜੋ ਉਨ੍ਹਾਂ ਦੇ ਕਰੀਅਰ ਅਤੇ ਕਾਨੂੰਨੀ ਸਥਿਤੀ ਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ।
ਇਹ ਵੀ ਪੜ੍ਹੋ- ਖ਼ਤਮ ਹੋ ਗਿਆ ਪੈਟਰੋਲ ! CarLess ਨਿਯਮ ਲਿਆਉਣ ਦੀ ਤਿਆਰੀ 'ਚ ਇਸ ਦੇਸ਼ ਦੀ ਸਰਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜ ਸਭਾ 'ਚ ਗੂੰਜਿਆ ਰਸੋਈ ਗੈਸ ਦਾ ਮੁੱਦਾ, ਖੜਗੇ ਅਤੇ ਨੱਢਾ ਵਿਚਾਲੇ ਹੋਈ ਤਿੱਖੀ ਬਹਿਸ
NEXT STORY