ਮੁੰਬਈ : ਸਪਾਈਸਜੈੱਟ 26 ਅਪ੍ਰੈਲ ਤੋਂ ਆਪਣੇ ਘਰੇਲੂ ਅਤੇ ਅੰਤਰਰਾਸ਼ਟਰੀ ਮਾਰਗਾਂ 'ਤੇ ਵਾਧੂ ਨਾਨ-ਸਟਾਪ ਉਡਾਣਾਂ ਸ਼ੁਰੂ ਕਰੇਗੀ। ਏਅਰਲਾਈਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਨਵੀਆਂ ਅਤੇ ਉਭਰਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਨਵੀਆਂ ਉਡਾਣਾਂ ਸ਼ੁਰੂ ਕਰੇਗੀ। ਪੜਾਅਵਾਰ ਢੰਗ ਨਾਲ ਸ਼ੁਰੂ ਕੀਤੀਆਂ ਜਾ ਰਹੀਆਂ ਇਨ੍ਹਾਂ ਉਡਾਣਾਂ ਵਿੱਚ ਅਹਿਮਦਾਬਾਦ ਤੋਂ ਮਸਕਟ, ਮੁੰਬਈ ਤੋਂ ਢਾਕਾ, ਕੋਜ਼ੀਕੋਡ ਤੋਂ ਜੇਦਾਹ ਅਤੇ ਰਿਆਦ ਅਤੇ ਮੁੰਬਈ ਤੋਂ ਰਿਆਦ ਅਤੇ ਸਾਊਦੀ ਅਰਬ ਵਿੱਚ ਜੇਦਾਹ ਨੂੰ ਜੋੜਨ ਵਾਲੀਆਂ ਸੇਵਾਵਾਂ ਸ਼ਾਮਲ ਹਨ।
ਸਪਾਈਸਜੈੱਟ ਨੇ ਕਿਹਾ ਕਿ ਘਰੇਲੂ ਨੈੱਟਵਰਕ 'ਚ ਅਹਿਮਦਾਬਾਦ ਤੋਂ ਗੋਆ, ਬਾਗਡੋਗਰਾ ਅਤੇ ਸ਼ਿਰਡੀ ਲਈ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਨਾਲ ਤਿਰੂਪਤੀ ਅਤੇ ਗੁਹਾਟੀ ਮੁੰਬਈ ਨਾਲ ਜੁੜ ਜਾਣਗੇ। ਕੰਪਨੀ ਨੇ ਕਿਹਾ ਕਿ ਦਿੱਲੀ-ਜਬਲਪੁਰ, ਦਿੱਲੀ-ਲੇਹ, ਅਹਿਮਦਾਬਾਦ-ਦੇਹਰਾਦੂਨ, ਹੈਦਰਾਬਾਦ-ਸ਼ਿਰਡੀ, ਮੁੰਬਈ-ਗੋਆ ਅਤੇ ਮੁੰਬਈ-ਸ਼੍ਰੀਨਗਰ ਮਾਰਗਾਂ 'ਤੇ ਉਡਾਣਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਸਾਰੀਆਂ ਨਵੀਆਂ ਅਤੇ ਵਾਧੂ ਉਡਾਣਾਂ ਲਈ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਸਪਾਈਸਜੈੱਟ ਦੀ ਮੁੱਖ ਵਪਾਰਕ ਅਧਿਕਾਰੀ ਸ਼ਿਲਪਾ ਭਾਟੀਆ ਨੇ ਕਿਹਾ ਕਿ ਇਹ ਪਹਿਲਕਦਮੀ ਆਮ ਯਾਤਰੀਆਂ ਲਈ ਸਹੂਲਤ ਵਧਾਉਣ ਦੇ ਨਾਲ-ਨਾਲ ਸੈਰ-ਸਪਾਟਾ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਿਸਾਨਾਂ ਨੂੰ ਝਟਕਾ! ਕੇਂਦਰ ਸਰਕਾਰ ਨੇ ਕਪਾਹ ਦੇ ਬੀਜਾਂ ਦੀਆਂ ਕੀਮਤਾਂ ਵਧਾਈਆਂ
NEXT STORY