ਨਵੀਂ ਦਿੱਲੀ - ਪੰਜਾਬ ਵਿਚ ਕਪਾਹ ਦੀ ਖ਼ੇਤੀ ਕਰ ਰਹੇ ਕਿਸਾਨ ਪਹਿਲਾਂ ਹੀ 'ਪਿੰਕ ਬਾਲਵਰਮ' ਦੀ ਸਮੱਸਿਆ ਕਾਰਨ ਪਰੇਸ਼ਾਨ ਹਨ। ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਕਪਾਹ ਦੇ ਬੀਜਾਂ ਦੀਆਂ ਕੀਮਤਾਂ ਵਿਚ ਲਗਾਤਾਰ ਦੂਜੇ ਸਾਲ ਵਾਧਾ ਕਰ ਦਿੱਤਾ ਹੈ। ਬੀਜ ਦੇ ਪੈਕੇਟ ਵਿਚ 43 ਰੁਪਏ ਦਾ ਵਾਧਾ ਕਰਦੇ ਹੋਏ ਸਰਕਾਰ ਨੇ ਇਸ ਦੀ ਕੀਮਤ 767 ਰੁਪਏ ਤੋਂ ਵਧਾ ਕੇ 810 ਰੁਪਏ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਇੰਫੋਸਿਸ ਦੇ ਸ਼ੇਅਰ 9 ਫੀਸਦੀ ਡਿੱਗੇ, ਨਿਵੇਸ਼ਕਾਂ ਨੂੰ 40,000 ਕਰੋੜ ਰੁਪਏ ਦਾ ਹੋਇਆ ਨੁਕਸਾਨ
ਇਕ ਏਕੜ ਦੇ ਖੇਤ ਵਿਚ ਘੱਟੋ-ਘੱਟ ਤਿੰਨ ਪੈਕੇਜ ਲੱਗਦੇ ਹਨ। ਹੁਣ ਬੀਜਾਂ ਦੀਆਂ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਨੇ ਕਿਸਾਨਾਂ ਦੀ ਲਾਗਤ ਵਿਚ ਵਾਧਾ ਕਰ ਦਿੱਤਾ ਹੈ। ਜਿਸ ਦਾ ਸਿੱਧਾ ਅਸਰ ਕਿਸਾਨਾਂ ਦੀ ਆਮਦਨ ਉੱਤੇ ਪੈ ਰਿਹਾ ਹੈ। ਪੰਜਾਬ ਵਿਚ ਕਪਾਹ ਦੇ ਖੇਤੀ ਕਰਨ ਵਾਲੇ ਪ੍ਰਮੁੱਖ ਖ਼ੇਤਰ ਮੁਕਤਸਰ, ਫ਼ਾਜ਼ਿਲਕਾ, ਫਿਰੋਜ਼ਪੁਰ , ਬਰਨਾਲਾ, ਅਬੋਹਰ , ਫ਼ਰੀਦਕੋਟ, ਮਾਨਸਾ , ਬਠਿੰਡਾ ਆਦਿ ਹਨ।
ਵਿਸ਼ਵ ਪੱਧਰ 'ਤੇ ਕਪਾਹ ਦੀ ਮੰਗ ਵਿਚ ਹੋ ਰਿਹਾ ਹੈ ਵਾਧਾ
ਵਿਸ਼ਵ ਪੱਧਰ 'ਤੇ ਕਪਾਹ ਦੀ ਮੰਗ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ਼ ਕਾਰਨ ਨਿੱਜੀ ਕੰਪਨੀਆਂ ਐੱਮ.ਐੱਸ.ਪੀ. ਤੋਂ ਵਧ ਕੀਮਤ 'ਤੇ ਕਪਾਹ ਦੀ ਖ਼ਰੀਦਦਾਰੀ ਕਰ ਰਹੀਆਂ ਹਨ । ਕੇਂਦਰ ਸਰਕਾਰ ਨੇ ਕਪਾਹ ਲਈ 6,025 ਰੁਪਏ ਐੱਮ.ਐੱਸ.ਪੀ. ਨਿਰਧਾਰਤ ਕੀਤੀ ਹੈ ਜਦੋਂਕਿ ਨਿੱਜੀ ਕੰਪਨੀਆਂ ਇਸ ਲਈ ਦੁੱਗਣੀ ਕੀਮਤ ਤੱਕ ਦਾ ਭੁਗਤਾਨ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਸਰਕਾਰ ਨੇ ਬਦਲੇ ਫੇਮਾ ਨਿਯਮ, LIC ’ਚ 20 ਫ਼ੀਸਦੀ ਵਿਦੇਸ਼ੀ ਪ੍ਰਤੱਖ ਨਿਵੇਸ਼ ਲਈ ਖੁੱਲ੍ਹੇ ਰਸਤੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Amway ਇੰਡੀਆ 'ਤੇ ED ਦੀ ਵੱਡੀ ਕਾਰਵਾਈ, 757 ਕਰੋੜ ਦੀ ਜਾਇਦਾਦ ਕੀਤੀ ਜ਼ਬਤ, ਜਾਣੋ ਵਜ੍ਹਾ
NEXT STORY