ਨਵੀਂ ਦਿੱਲੀ— ਘਰਾਂ ਅਤੇ ਹੋਰ ਥਾਵਾਂ 'ਤੇ ਵਰਤ ਹੋ ਰਹੇ ਐੱਲ. ਈ. ਡੀ. ਬਲਬਾਂ 'ਤੇ ਹੁਣ ਸਟਾਰ ਰੇਟਿੰਗ ਜ਼ਰੂਰੀ ਹੋ ਗਈ ਹੈ। ਊਰਜਾ ਕੁਸ਼ਲਤਾ ਬਿਊਰੋ ਨੇ ਇਸ ਨੂੰ 'ਸਟਾਰ ਲੇਬਲਿੰਗ' ਦੇ ਅਧੀਨ ਜ਼ਰੂਰੀ ਸ਼੍ਰੇਣੀ 'ਚ ਪਾ ਦਿੱਤਾ ਹੈ। ਜਨਵਰੀ ਤੋਂ ਕੰਪਨੀਆਂ ਨੂੰ ਐੱਲ. ਈ. ਡੀ. ਬਲਬਾਂ 'ਤੇ ਬਿਜਲੀ ਬਚਤ ਦੇ ਸਿਤਾਰਿਆਂ ਦਾ ਇਸਤੇਮਾਲ ਕਰਨਾ ਹੋਵੇਗਾ, ਯਾਨੀ ਸਟਾਰ ਰੇਟਿੰਗ ਨਾਲ ਪਤਾ ਲੱਗੇਗਾ ਕਿ ਇਹ ਬਿਜਲੀ ਬਚਤ 'ਚ ਕਿੰਨਾ ਕਾਰਗਰ ਹੈ। ਇਸ ਸੰਬੰਧ 'ਚ ਬਿਜਲੀ ਮੰਤਰਾਲੇ ਨੇ ਦਸੰਬਰ ਦੇ ਅੰਤਿਮ ਹਫਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ।
ਇਸ ਤਹਿਤ ਬਲਬਾਂ 'ਤੇ ਇਕ ਤੋਂ ਲੈ ਕੇ ਪੰਜ ਤਕ ਸਟਾਰ ਦਿੱਤੇ ਜਾਣਗੇ। ਸਟਾਰ ਦੀ ਰੇਟਿੰਗ ਜਿਵੇਂ-ਜਿਵੇਂ ਵਧਦੀ ਜਾਵੇਗੀ, ਉਸ ਦਾ ਮਤਲਬ ਹੋਵੇਗਾ ਕਿ ਘੱਟ ਬਿਜਲੀ ਦੀ ਖਪਤ ਹੋਵੇਗੀ। ਹੁਣ ਤਕ ਐੱਲ. ਈ. ਡੀ. ਬਲਬਾਂ 'ਤੇ ਸਟਾਰ ਰੇਟਿੰਗ ਜ਼ਰੂਰੀ ਨਹੀਂ ਸੀ। ਸਰਕਾਰ ਬਿਜਲੀ ਬਚਤ ਤਹਿਤ ਕਈ ਕੋਸ਼ਿਸ਼ਾਂ ਕਰ ਰਹੀ ਹੈ। ਸਰਕਾਰ ਦੇ ਉਜਾਲਾ ਪ੍ਰੋਗਰਾਮ ਤਹਿਤ ਹੁਣ ਤਕ ਲਗਭਗ 27 ਕਰੋੜ ਐੱਲ. ਈ. ਡੀ. ਬਲਬ ਵੰਡੇ ਜਾ ਚੁੱਕੇ ਹਨ। ਇਸ ਯੋਜਨਾ ਅਧੀਨ ਮਾਰਚ 2019 ਤਕ 77 ਕਰੋੜ ਐੱਲ. ਈ. ਡੀ. ਬਲਬ ਵੰਡੇ ਜਾਣ ਦਾ ਟੀਚਾ ਰੱਖਿਆ ਗਿਆ ਹੈ। ਅਜਿਹੇ 'ਚ ਊਰਜਾ ਕੁਸ਼ਲਤਾ ਬਿਊਰੋ ਇਹ ਪੱਕਾ ਕਰਨਾ ਚਾਹੁੰਦਾ ਹੈ ਕਿ ਗਾਹਕਾਂ ਨੂੰ ਸਿਰਫ ਗੁਣਵੱਤਾ ਵਾਲੇ ਉਤਪਾਦ ਹੀ ਮਿਲਣ। ਅਜੇ ਸਟਾਰ ਰੇਟਿੰਗ ਪ੍ਰੋਗਰਾਮ ਦੇ ਅਧੀਨ ਏਸੀ, ਟਿਊਬਲਾਈਟ (ਟਿਊਬਲਰ ਲੋਰੇਸੈਂਟ ਲੈਂਪ), ਰੰਗੀਨ ਟੀਵੀ, ਇਲੈਕਟ੍ਰਿਕ ਗੀਜ਼ਰ, ਇਨਵਰਟਰ ਵਰਗੇ 9 ਸਾਮਾਨ ਜ਼ਰੂਰੀ ਸ਼੍ਰੇਣੀ 'ਚ ਹਨ। ਉੱਥੇ ਹੀ, ਪੱਖੇ, ਐੱਲ. ਪੀ. ਜੀ. ਸਟੋਵ, ਵਾਸ਼ਿੰਗ ਮਸ਼ੀਨ, ਕੰਪਿਊਟਰ ਵਰਗੇ 12 ਸਾਮਾਨ ਸਵੈ-ਇਛੁੱਕ ਸ਼੍ਰੇਣੀ 'ਚ ਹਨ।
ਆਰਥਿਕ ਅੰਕੜਿਆਂ ਤੋਂ ਪਹਿਲਾਂ ਸਾਵਧਾਨੀ ਵਰਤ ਸਕਦੇ ਹਨ ਨਿਵੇਸ਼ਕ
NEXT STORY