ਨਵੀਂ ਦਿੱਲੀ—ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 108.50 ਅੰਕ ਭਾਵ 0.30 ਫੀਸਦੀ ਭਾਵ 0.30 ਫੀਸਦੀ 36,723.31 'ਤੇ ਖੁੱਲ੍ਹਿਆ ਹੈ ਅਤੇ ਨਿਫਟੀ 30.75 ਅੰਕ ਭਾਵ 0.28 ਵਧ ਕੇ 10,965.10 'ਤੇ ਖੁੱਲ੍ਹਿਆ ਹੈ। ਉਤਾਰ-ਚੜ੍ਹਾਅ ਭਰੇ ਕਾਰੋਬਾਰ ਦੇ ਦੌਰਾਨ ਸ਼ੇਅਰ ਬਾਜ਼ਾਰਾਂ 'ਚ ਮੰਗਲਵਾਰ ਨੂੰ ਮਾਮੂਲੀ ਤੇਜ਼ੀ ਰਹੀ। ਇਸ ਦਾ ਕਾਰਨ ਮੌਦਰਿਕ ਨੀਤੀ ਸਮੀਖਿਆ ਮੀਟਿੰਗ ਸ਼ੁਰੂ ਹੋਣ ਦੇ ਨਾਲ ਹੀ ਨਿਵੇਸ਼ਕਾਂ ਨੂੰਸਾਵਧਾਨੀ ਭਰਿਆ ਰੁਖ ਅਪਣਾਉਣਾ ਹੈ। ਕਾਰੋਬਾਰੀਆਂ ਮੁਤਾਬਕ ਇਸ ਦੇ ਇਲਾਵਾ ਸੰਸਾਰਕ ਬਾਜ਼ਾਰਾਂ 'ਚ ਕਮਜ਼ੋਰ ਰੁਖ ਨਾਲ ਵੀ ਘਰੇਲੂ ਬਾਜ਼ਾਰ 'ਤੇ ਅਸਰ ਪਿਆ। ਤੀਹ ਸ਼ੇਅਰਾਂ ਵਾਲਾ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਕਾਰੋਬਾਰ ਦੌਰਾਨ ਸੀਮਿਤ ਦਾਅਰੇ 'ਚ ਰਿਹਾ ਅਤੇ ਅੰਤ 'ਚ ਇਹ 34.07 ਅੰਕ ਭਾਵ 0.09 ਫੀਸਦੀ ਦੇ ਵਾਧੇ ਨਾਲ 36,616.81 ਅੰਕ 'ਤੇ ਬੰਦ ਹੋਇਆ ਹੈ।
ਇਸ ਤਰ੍ਹਾਂ ਐੱਨ.ਐੱਸ.ਈ. ਨਿਫਟੀ 22.10 ਅੰਕ ਭਾਵ 0.20 ਫੀਸਦੀ ਦੀ ਤੇਜ਼ੀ ਨਾਲ 10,934.35 ਅੰਕ 'ਤੇ ਬੰਦ ਹੋਇਆ। ਸੈਂਸੈਕਸ 'ਚ ਸ਼ਾਮਲ ਸ਼ੇਅਰਾਂ 'ਚ ਹੀਰੋ ਮੋਟੋਕਾਰਪ, ਇੰਡਸਇੰਡ ਬੈਂਕ, ਬਜਾਜ ਆਟੋ, ਮਾਰੂਤੀ ਅਤੇ ਮਹਿੰਦਰਾ ਐਂਡ ਮਹਿੰਦਰਾ ਜ਼ਿਆਦਾ ਲਾਭ 'ਚ ਰਹੇ। ਇਨ੍ਹਾਂ ਕੰਪਨੀਆਂ ਦੇ ਸ਼ੇਅਰ 2.66 ਫੀਸਦੀ ਤੱਕ ਮਜ਼ਬੂਤ ਰਹੇ। ਉੱਧਰ ਦੂਜੇ ਪਾਸੇ ਟਾਟਾ ਮੋਟਰਜ਼, ਕੋਲ ਇੰਡੀਆ, ਓ.ਐੱਨ.ਜੀ.ਸੀ., ਟਾਟ ਸਟੀਲ, ਯੈੱਸ ਬੈਂਕ, ਸਨ ਫਾਰਮਾ, ਆਈ.ਟੀ.ਸੀ. ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰ 'ਚ 2.63 ਫੀਸਦੀ ਤੱਕ ਦੀ ਗਿਰਾਵਟ ਰਹੀ। ਕਾਰੋਬਾਰੀਆਂ ਮੁਤਾਬਕ ਨਿਵੇਸ਼ਕਾਂ ਨੂੰ ਰਿਜ਼ਰਵ ਬੈਂਕ ਦੀ ਮੌਦਰਿਕ ਨੀਤੀ ਸਮੀਖਿਆ ਦੀ ਉਡੀਕ ਹੈ, ਇਸ ਤੋਂ ਪਹਿਲਾਂ ਉਹ ਸਾਵਧਾਨੀ ਭਰੇ ਰੁਖ ਅਪਣਾ ਰਹੇ ਹਨ। ਆਈ.ਬੀ.ਆਈ. ਦੇ ਮੌਦਰਿਕ ਨੀਤੀ ਕਮੇਟੀ ਨੇ ਮੰਗਲਵਾਰ ਨੂੰ ਆਪਣੀ ਤਿੰਨ ਦਿਨੀਂ ਸਮੀਖਿਆ ਮੀਟਿੰਗ ਸ਼ੁਰੂ ਕੀਤੀ। ਅਜਿਹੀ ਸੰਭਾਵਨਾ ਹੈ ਕਿ ਉਹ ਮਹਿੰਗਾਈ ਦਰ ਤੋਂ ਹੇਠਾਂ ਰਹਿਣ ਨੂੰ ਦੇਖਦੇ ਹੋਏ ਤਟਰਥ ਰੁਖ ਅਪਣਾ ਸਕਦਾ ਹੈ।
ਸਰਕਾਰ ਨੇ ਦਿੱਤੀ ਇਹ ਵੱਡੀ ਰਾਹਤ, ਮਹਿੰਗੇ ਨਹੀਂ ਹੋਣਗੇ ਮੋਬਾਇਲ
NEXT STORY