ਨਵੀਂ ਦਿੱਲੀ — ਸ਼ੇਅਰ ਬਾਜ਼ਾਰ 'ਚ ਅੱਜ ਯਾਨੀ 23 ਜਨਵਰੀ ਨੂੰ ਸ਼ੁਰੂਆਤੀ ਵਾਧੇ ਤੋਂ ਬਾਅਦ ਹੁਣ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 657.15 ਅੰਕਾਂ ਦੀ ਗਿਰਾਵਟ ਨਾਲ 70,766.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ 'ਚ ਵੀ 211 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। 21,360.35 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਬੈਂਕਿੰਗ ਸ਼ੇਅਰਾਂ 'ਚ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ : ਜਾਣੋ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦਾ ਰੰਗ ਕਿਉਂ ਹੈ ਕਾਲਾ ਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਕੀ ਹੈ ਮਹੱਤਤਾ
ਇਸ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਰੇ ਨਿਸ਼ਾਨ 'ਤੇ ਹੋਈ ਸੀ। ਚੰਗੇ ਗਲੋਬਲ ਸੰਕੇਤਾਂ ਤੋਂ ਬਾਜ਼ਾਰ ਨੂੰ ਹੁਲਾਰਾ ਮਿਲਿਆ। ਦਸੰਬਰ ਤਿਮਾਹੀ 'ਚ ਸ਼ਾਨਦਾਰ ਨਤੀਜਿਆਂ ਤੋਂ ਬਾਅਦ ਆਈਸੀਆਈਸੀਆਈ ਬੈਂਕ ਸਮੇਤ ਹੋਰ ਸ਼ੇਅਰਾਂ 'ਚ ਭਾਰੀ ਖਰੀਦਦਾਰੀ ਹੋਈ। ਇਸ ਕਾਰਨ ਸੈਂਸੈਕਸ 500 ਅੰਕ ਚੜ੍ਹ ਕੇ ਖੁੱਲ੍ਹਿਆ। ਨਿਫਟੀ ਵੀ ਸ਼ੁਰੂਆਤੀ ਕਾਰੋਬਾਰ 'ਚ 21700 ਨੂੰ ਪਾਰ ਕਰ ਗਿਆ।
ਸੋਨੀ ਵੱਲੋਂ ਜ਼ੀ ਦੇ ਨਾਲ ਰਲੇਵੇਂ ਨੂੰ ਰੱਦ ਕਰਨ ਤੋਂ ਬਾਅਦ, ਅੱਜ ਜ਼ੀ ਦੇ ਸ਼ੇਅਰ 'ਚ 25% ਗਿਰਾਵਟ ਦੇਖੀ ਜਾ ਰਹੀ ਹੈ। ਸਵੇਰੇ 11:38 ਵਜੇ ਇਸ ਦੇ ਸ਼ੇਅਰ 57.85 ਰੁਪਏ (25%) ਡਿੱਗ ਕੇ 173.55 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ।
ਇਹ ਵੀ ਪੜ੍ਹੋ : ਸਦੀਆਂ ਤੱਕ ਇੰਝ ਹੀ ਖੜ੍ਹਾ ਰਹੇਗਾ ਭਗਵਾਨ ਸ਼੍ਰੀ ਰਾਮ ਦਾ ਇਹ ਮੰਦਰ, ਨਹੀਂ ਹੋਵੇਗਾ ਭੂਚਾਲ ਦਾ ਅਸਰ
ਸ਼ਨੀਵਾਰ ਨੂੰ ਬਾਜ਼ਾਰ 'ਚ ਤੇਜ਼ੀ ਰਹੀ
ਇਸ ਤੋਂ ਪਹਿਲਾਂ 20 ਜਨਵਰੀ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਸੈਂਸੈਕਸ 259 ਅੰਕ ਫਿਸਲ ਕੇ 71,423 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 50 ਅੰਕ ਡਿੱਗ ਗਿਆ। 21,571 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸਟਾਕਾਂ 'ਚੋਂ 24 'ਚ ਗਿਰਾਵਟ ਅਤੇ 6 'ਚ ਵਾਧਾ ਦੇਖਿਆ ਗਿਆ। ਚੰਗੇ ਤਿਮਾਹੀ ਨਤੀਜਿਆਂ ਤੋਂ ਬਾਅਦ ਆਈਡੀਬੀਆਈ ਦੇ ਸ਼ੇਅਰ 13 ਫ਼ੀਸਦੀ ਤੱਕ ਵਧੇ।
ਇਹ ਵੀ ਪੜ੍ਹੋ : ਰਾਮ ਮੰਦਰ 'ਪ੍ਰਾਣ ਪ੍ਰਤਿਸ਼ਠਾ' ਲਈ ਅਯੁੱਧਿਆ ਕਿਉਂ ਨਹੀਂ ਗਏ ਅਮਿਤ ਸ਼ਾਹ, ਜੇ.ਪੀ. ਨੱਡਾ ਅਤੇ ਅਡਵਾਨੀ? ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਊਦੀ ਅਰਬ ਨੂੰ ਪਛਾੜ ਚੀਨ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਬਣਿਆ ਰੂਸ, ਜਾਣੋ ਕਿਵੇਂ
NEXT STORY