ਮੁੰਬਈ — ਅੱਜ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਵੀਰਵਾਰ ਨੂੰ ਸਟਾਕ ਮਾਰਕੀਟ ਦਾ ਵਾਧਾ ਖਤਮ ਹੋਇਆ ਅਤੇ ਇਹ ਲਾਲ ਨਿਸ਼ਾਨ Ýਤੇ ਖੁੱਲ੍ਹਿਆ। ਸਵੇਰੇ 9: 19 ਵਜੇ ਬੰਬਈ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 146.32 ਅੰਕ ਭਾਵ 0.34 ਪ੍ਰਤੀਸ਼ਤ ਦੀ ਗਿਰਾਵਟ ਨਾਲ 43447.35 'ਤੇ ਕਾਰੋਬਾਰ ਕਰ ਰਿਹਾ ਸੀ। ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਦੀ ਗੱਲ ਕਰੀਏ ਤਾਂ ਇਹ 34.50 ਅੰਕ ਭਾਵ 0.27% ਦੀ ਗਿਰਾਵਟ ਦੇ ਨਾਲ 12714.70 ਅੰਕਾਂ 'ਤੇ ਦਿਖਾਈ ਦਿੱਤਾ।
ਇੰਡੈਕਸ ਨੇ ਸਾਲ 2020 ਵਿਚ ਹੋਏ ਘਾਟੇ ਨੂੰ ਪੂਰਾ ਕਰ ਲਿਆ ਹੈ। ਇਹ 1 ਜਨਵਰੀ 2020 ਨੂੰ 41,306.02 'ਤੇ ਬੰਦ ਹੋਇਆ ਸੀ। ਅਮਰੀਕੀ ਚੋਣ ਵਿਚ ਜੋਏ ਬਿਡੇਨ ਦੀ ਜਿੱਤ ਦਾ ਪ੍ਰਭਾਵ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਸੀ। ਸਟਾਕ ਮਾਰਕੀਟ ਪਿਛਲੇ ਅੱਠ ਕਾਰੋਬਾਰੀ ਸੈਸ਼ਨਾਂ ਤੋਂ ਉੱਚ ਪੱਧਰ 'ਤੇ ਬੰਦ ਹੋਇਆ। ਹਾਲਾਂਕਿ ਵਿਸ਼ਲੇਸ਼ਕਾਂ ਅਨੁਸਾਰ ਬਾਜ਼ਾਰ ਵਿਚ ਹੋਰ ਅਸਥਿਰਤਾ ਜਾਰੀ ਰਹੇਗੀ।
ਟਾਪ ਗੇਨਰਜ਼
ਸ਼੍ਰੀ ਸੀਮੈਂਟ, ਇਨਫੋਸਿਸ, ਹਿੰਡਾਲਕੋ, ਐਮ.ਐਂਡ.ਐਮ., ਟਾਈਟਨ
ਟਾਪ ਲੂਜ਼ਰਜ਼
ਐਕਸਿਸ ਬੈਂਕ, ਈਚਰ ਮੋਟਰਜ਼, ਐਚ.ਡੀ.ਐਫ.ਸੀ., ਐਲ.ਐਂਡ.ਟੀ. , ਭਾਰਤੀ ਏਅਰਟੈੱਲ
ਸੈਕਟਰਲ ਇੰਡੈਕਸ
ਅੱਜ ਫਾਈਨਾਂਸ ਸਰਵਿਸਿਜ਼, ਐਫ.ਐਮ.ਸੀ.ਜੀ., ਬੈਂਕ, ਰੀਅਲਟੀ, ਫਾਰਮਾ, ਪ੍ਰਾਈਵੇਟ ਬੈਂਕ, ਪੀ.ਐਸ.ਯੂ. ਬੈਂਕ
LTC ਕੈਸ਼ ਵਾਊਚਰ ਯੋਜਨਾ: ਹੁਣ ਸਰਕਾਰੀ ਮੁਲਾਜ਼ਮ ਪਰਿਵਾਰਿਕ ਮੈਂਬਰਾਂ ਦੇ ਨਾਂ ਤੋਂ ਕਰ ਸਕਦੇ ਹਨ ਖ਼ਰੀਦਦਾਰੀ
NEXT STORY