ਮੁੰਬਈ - ਗਲੋਬਲ ਬਾਜ਼ਾਰਾਂ 'ਚ ਨਜ਼ਰ ਆਈ ਕਮਜ਼ੋਰੀ ਤੋਂ ਬਾਅਦ ਹਫਤੇ ਦੇ ਦੂਜੇ ਦਿਨ ਵੀ ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਖੁੱਲ੍ਹੇ ਹਨ। ਭਾਵ ਬਾਜ਼ਾਰ ਦੀ ਸ਼ੁਰੂਆਤ ਕਮਜ਼ੋਰੀ ਨਾਲ ਹੋਈ ਹੈ। ਸੈਂਸੈਕਸ 176 ਅੰਕਾਂ ਦੇ ਨੁਕਸਾਨ ਨਾਲ 54,219.78 'ਤੇ ਖੁੱਲ੍ਹਿਆ ਅਤੇ ਇਸ ਦੇ ਨਾਲ ਹੀ ਨਿਫਟੀ 16100 ਦੇ ਆਸਪਾਸ ਖੁੱਲ੍ਹਿਆ ਹੈ। ਇਸ ਤੋਂ ਪਹਿਲਾਂ ਵੀ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਸੀ।
ਅੱਜ ਦੇ ਕਾਰੋਬਾਰੀ ਸੈਸ਼ਨ 'ਚ 715 ਸ਼ੇਅਰਾਂ 'ਚ ਖਰੀਦਾਰੀ ਅਤੇ 861 ਸ਼ੇਅਰਾਂ 'ਚ ਬਿਕਵਾਲੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਲਾਵਾ 113 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ।
ਡਾਲਰ ਦੇ ਮੁਕਾਬਲੇ ਰੁਪਿਆ ਅੱਜ ਵੀ ਕਮਜ਼ੋਰ ਖੁੱਲ੍ਹਿਆ
ਡਾਲਰ ਦੇ ਮੁਕਾਬਲੇ ਰੁਪਏ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਅੱਜ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋਇਆ ਹੈ। ਇਹ 13 ਪੈਸੇ ਕਮਜ਼ੋਰ ਹੋ ਕੇ 79.29 ਰੁਪਏ 'ਤੇ ਖੁੱਲ੍ਹਿਆ। ਇਸ ਤੋਂ ਪਹਿਲਾਂ ਕੱਲ੍ਹ ਡਾਲਰ ਦੇ ਮੁਕਾਬਲੇ ਰੁਪਿਆ 79.42 ਰੁਪਏ 'ਤੇ ਬੰਦ ਹੋਇਆ ਸੀ।
ਟਾਪ ਗੇਨਰਸ
ਵਿਪਰੋ, ਆਇਸ਼ੇ ਮੋਟਰਸ, OLGC, ਭਾਰਤੀ ਏਅਰਟੈੱਲ
ਟਾਪ ਲੂਜ਼ਰਜ਼
ਟੀਸੀਐਸ,ਏਅਰਟੈੱਲ , ਕੋਟਕ ਬੈਂਕ, ਰਿਲਾਇੰਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਹੁਣ ਰੁਪਏ 'ਚ ਵੀ ਹੋਵੇਗਾ ਅੰਤਰਰਾਸ਼ਟਰੀ ਵਪਾਰ ਸਮਝੌਤਾ, RBI ਨੇ ਲਿਆਂਦਾ ਨਵਾਂ ਸਿਸਟਮ
NEXT STORY