ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸੋਮਵਾਰ ਨੂੰ ਬੈਂਕਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਰੁਪਏ 'ਚ ਗਲੋਬਲ ਵਪਾਰਕ ਭਾਈਚਾਰੇ ਦੀ ਵਧਦੀ ਦਿਲਚਸਪੀ ਦੇ ਮੱਦੇਨਜ਼ਰ ਭਾਰਤੀ ਮੁਦਰਾ 'ਚ ਆਯਾਤ ਅਤੇ ਨਿਰਯਾਤ ਲਈ ਵਾਧੂ ਪ੍ਰਬੰਧ ਕਰਨ। ਰਿਜ਼ਰਵ ਬੈਂਕ ਨੇ ਇਕ ਸਰਕੂਲਰ 'ਚ ਕਿਹਾ ਕਿ ਇਸ ਵਿਵਸਥਾ ਨੂੰ ਲਾਗੂ ਕਰਨ ਤੋਂ ਪਹਿਲਾਂ ਬੈਂਕਾਂ ਨੂੰ ਆਪਣੇ ਵਿਦੇਸ਼ੀ ਮੁਦਰਾ ਵਿਭਾਗ ਤੋਂ ਪਹਿਲਾਂ ਤੋਂ ਮਨਜ਼ੂਰੀ ਲੈਣੀ ਹੋਵੇਗੀ। ਆਰ.ਬੀ.ਆਈ. ਨੇ ਕਿਹਾ, "ਭਾਰਤ ਤੋਂ ਨਿਰਯਾਤ ਵਧਾਉਣ 'ਤੇ ਜ਼ੋਰ ਦੇਣ ਅਤੇ ਭਾਰਤੀ ਰੁਪਏ ਵਿੱਚ ਗਲੋਬਲ ਵਪਾਰਕ ਭਾਈਚਾਰੇ ਦੀ ਵਧਦੀ ਦਿਲਚਸਪੀ ਨੂੰ ਧਿਆਨ 'ਚ ਰੱਖਦਿਆਂ ਵਿਸ਼ਵ ਵਪਾਰ ਨੂੰ ਵਧਾਉਣ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਬਿਲਿੰਗ, ਭੁਗਤਾਨ ਅਤੇ ਰੁਪਏ ਦੇ ਰੂਪ 'ਚ ਆਯਾਤ/ਨਿਰਯਾਤ ਦੇ ਨਿਪਟਾਰੇ ਲਈ ਵਾਧੂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।"
ਇਹ ਵੀ ਪੜ੍ਹੋ : ਅਡਾਨੀ ਸਮੂਹ ਦੇ 5G ਸਪੈਕਟ੍ਰਮ ਨੀਲਾਮੀ ’ਚ ਉਤਰਨ ਨਾਲ ਵਧੇਗੀ ਮੁਕਾਬਲੇਬਾਜ਼ੀ : ਵਿਸ਼ਲੇਸ਼ਕ
ਸਰਕੂਲਰ ਦੇ ਅਨੁਸਾਰ, ਵਪਾਰਕ ਲੈਣ-ਦੇਣ ਦੇ ਨਿਪਟਾਰੇ ਲਈ ਸਬੰਧਿਤ ਬੈਂਕਾਂ ਨੂੰ ਪਾਰਟਨਰ ਕਾਰੋਬਾਰੀ ਦੇਸ਼ ਦੇ ਏਜੰਟ ਬੈਂਕ ਦੇ ਵਿਸ਼ੇਸ਼ ਰੁਪਏ ਵੋਸਟ੍ਰੋ ਖਾਤਿਆਂ ਦੀ ਲੋੜ ਹੋਵੇਗੀ। ਕੇਂਦਰੀ ਬੈਂਕ ਨੇ ਕਿਹਾ, "ਇਸ ਵਿਵਸਥਾ ਦੇ ਜ਼ਰੀਏ ਭਾਰਤੀ ਆਯਾਤਕਾਂ ਨੂੰ ਕਿਸੇ ਵਿਦੇਸ਼ੀ ਵਿਕਰੇਤਾ ਜਾਂ ਸਪਲਾਇਰ ਤੋਂ ਵਸਤੂਆਂ ਜਾਂ ਸੇਵਾਵਾਂ ਦੀ ਸਪਲਾਈ ਲਈ ਚਲਾਨ ਜਾਂ ਬਿੱਲ ਦੇ ਵਿਰੁੱਧ ਭਾਰਤੀ ਰੁਪਏ ਵਿੱਚ ਭੁਗਤਾਨ ਕਰਨਾ ਹੋਵੇਗਾ, ਜਿਸ ਨੂੰ ਉਸ ਦੇਸ਼ ਦੇ ਏਜੰਟ ਬੈਂਕ ਦੇ ਇਕ ਵਿਸ਼ੇਸ਼ ਵੋਸਟ੍ਰੋ ਖਾਤੇ ਵਿੱਚ ਜਮ੍ਹਾ ਕੀਤਾ ਜਾਵੇਗਾ।" ਇਸੇ ਤਰ੍ਹਾਂ ਵਿਦੇਸ਼ਾਂ 'ਚ ਵਸਤੂਆਂ ਜਾਂ ਸੇਵਾਵਾਂ ਦੀ ਸਪਲਾਈ ਕਰਨ ਵਾਲੇ ਨਿਰਯਾਤਕਾਂ ਨੂੰ ਉਸ ਦੇਸ਼ ਵਿੱਚ ਨਿਰਧਾਰਤ ਬੈਂਕ ਦੇ ਨਿਸ਼ਚਿਤ ਵੋਸਟ੍ਰੋ ਖਾਤੇ ਵਿੱਚ ਜਮ੍ਹਾ ਰਕਮ 'ਚੋਂ ਭਾਰਤੀ ਰੁਪਏ ਵਿੱਚ ਭੁਗਤਾਨ ਕੀਤਾ ਜਾਵੇਗਾ। ਇਸ ਵਿਵਸਥਾ ਨਾਲ ਭਾਰਤੀ ਬਰਾਮਦਕਾਰ ਵਿਦੇਸ਼ੀ ਦਰਾਮਦਕਾਰਾਂ ਤੋਂ ਰੁਪਏ 'ਚ ਪੇਸ਼ਗੀ ਭੁਗਤਾਨ ਵੀ ਲੈ ਸਕਣਗੇ।
ਖ਼ਬਰ ਇਹ ਵੀ : ਸਿਮਰਜੀਤ ਬੈਂਸ 3 ਦਿਨਾ ਪੁਲਸ ਰਿਮਾਂਡ 'ਤੇ, ਉਥੇ ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਦਾ ਐਲਾਨ, ਪੜ੍ਹੋ TOP 10
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਅਡਾਨੀ ਸਮੂਹ ਦੇ 5G ਸਪੈਕਟ੍ਰਮ ਨਿਲਾਮੀ ’ਚ ਉਤਰਨ ਨਾਲ ਵਧੇਗੀ ਮੁਕਾਬਲੇਬਾਜ਼ੀ : ਵਿਸ਼ਲੇਸ਼ਕ
NEXT STORY