ਮੁੰਬਈ - ਬਾਜ਼ਾਰ 'ਚ ਤੇਜ਼ੀ ਦੇ ਵਿਚਕਾਰ ਅੱਜ ਭਾਰਤੀ ਸ਼ੇਅਰ ਬਾਜ਼ਾਰ ਵੀ ਵਾਧੇ ਨਾਲ ਖੁੱਲ੍ਹਿਆ। ਸੈਂਸੈਕਸ 442.07 ਅੰਕ ਭਾਵ 0.81 ਫੀਸਦੀ ਵਧ ਕੇ 54694.60 'ਤੇ ਅਤੇ ਨਿਫਟੀ 138.30 ਅੰਕ ਭਾਵ 0.86 ਫੀਸਦੀ ਵਧ ਕੇ 16308.50 'ਤੇ ਖੁੱਲ੍ਹਿਆ। ਕਰੀਬ 1409 ਸ਼ੇਅਰਾਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਤੇ 336 ਸ਼ੇਅਰਾਂ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ 66 ਸ਼ੇਅਰਾਂ ਦੀਆਂ ਕੀਮਤਾਂ ਸਥਿਰ ਹਨ। ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਦੇ ਦੋ ਸੂਚਕਾਂਕ ਲਗਾਤਾਰ ਗਿਰਾਵਟ 'ਤੇ ਬ੍ਰੇਕ ਲਗਾ ਕੇ ਵਧੇ ਸਨ। ਭਾਰਤੀ ਰੁਪਿਆ ਅੱਜ ਸ਼ੁੱਕਰਵਾਰ ਨੂੰ 77.57 ਦੇ ਪਿਛਲੇ ਬੰਦ ਦੇ ਮੁਕਾਬਲੇ 77.59 ਪ੍ਰਤੀ ਡਾਲਰ 'ਤੇ ਖੁੱਲ੍ਹਿਆ।
ਟਾਪ ਗੇਨਰਜ਼
ਇੰਡਸਇੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਬਜਾਜ ਫਾਇਨਾਂਸ, ਟੈੱਕ ਮਹਿੰਦਰਾ, ਏਸ਼ੀਅਨ ਪੇਂਟਸ
ਟਾਪ ਲੂਜ਼ਰਜ਼
ਸਨ ਫਾਰਮਾ, ਡਾ. ਰੈੱਡੀ
ਮੂਡੀਜ਼ ਨੇ 2022 ਲਈ ਭਾਰਤ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ ਘਟਾਇਆ
NEXT STORY