ਬਿਜ਼ਨੈੱਸ ਡੈਸਕ : ਅੱਜ ਸ਼ਨੀਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ 'ਚ ਖ਼ਾਸ ਕਾਰੋਬਾਰ ਹੋ ਰਿਹਾ ਹੈ। ਸ਼ੇਅਰ ਬਜ਼ਾਰ ਵਿੱਚ ਅੱਜ ਇੱਕ ਨਵਾਂ ਆਲ ਟਾਈਮ ਹਾਈ ਬਣਾਇਆ ਹੈ। ਸੈਂਸੈਕਸ ਨੇ 73,982 ਅਤੇ ਨਿਫਟੀ ਨੇ 22,420 ਦੇ ਸਰਵਕਾਲੀ ਉੱਚ ਪੱਧਰ 'ਤੇ ਬਣਾਇਆ। ਨੈਸ਼ਨਲ ਸਟਾਕ ਐਕਸਚੇਂਜ ਯਾਨੀ NSE ਨੇ 14 ਫਰਵਰੀ ਨੂੰ ਐਲਾਨ ਕੀਤਾ ਸੀ ਕਿ 2 ਮਾਰਚ ਦੀ ਛੁੱਟੀ ਵਾਲੇ ਦਿਨ ਵੀ ਬਾਜ਼ਾਰ ਖੁੱਲ੍ਹਾ ਰਹੇਗਾ। ਇਸ ਸਮੇਂ ਦੌਰਾਨ ਦੋ ਵਿਸ਼ੇਸ਼ ਲਾਈਵ ਵਪਾਰ ਸੈਸ਼ਨ ਹੋਣਗੇ। ਇਹ ਡਿਜ਼ਾਸਟਰ ਰਿਕਵਰੀ ਸਾਈਟ ਦੀ ਜਾਂਚ ਕਰਨ ਲਈ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ
ਡਿਜ਼ਾਸਟਰ ਰਿਕਵਰੀ ਸਾਈਟ ਦੀ ਵਰਤੋਂ ਸਭ ਤੋਂ ਤਾਜ਼ਾ ਬੈਕਅੱਪ ਤੋਂ ਡਾਟਾ ਰਿਕਵਰ ਕਰਨ ਲਈ ਕੀਤੀ ਜਾਂਦੀ ਹੈ। ਜੇਕਰ ਪ੍ਰਾਇਮਰੀ ਟਿਕਾਣਾ ਅਤੇ ਇਸਦੇ ਸਿਸਟਮ ਇੱਕ ਅਚਾਨਕ ਘਟਨਾ ਦੇ ਕਾਰਨ ਅਸਫਲ ਹੋ ਜਾਂਦੇ ਹਨ, ਤਾਂ ਇਸਨੂੰ ਰਿਕਵਰੀ ਸਾਈਟ ਤੇ ਸਵਿਚ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ - Bank Holidays: ਅੱਜ ਹੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ
ਇੱਕ ਸੈਸ਼ਨ ਪ੍ਰਾਇਮਰੀ ਸਾਈਟ ਅਤੇ ਦੂਜਾ DR ਸਾਈਟ 'ਤੇ ਹੋਵੇਗਾ
ਵਿਸ਼ੇਸ਼ ਵਪਾਰ ਦਾ ਪਹਿਲਾ ਸੈਸ਼ਨ ਪ੍ਰਾਇਮਰੀ ਸਾਈਟ 'ਤੇ ਸਵੇਰੇ 9.15 ਵਜੇ ਤੋਂ ਸਵੇਰੇ 10 ਵਜੇ ਤੱਕ ਹੋਵੇਗਾ ਅਤੇ ਦੂਜਾ ਸੈਸ਼ਨ ਡੀਆਰ ਸਾਈਟ 'ਤੇ ਸਵੇਰੇ 11.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਹੋਵੇਗਾ। ਪ੍ਰੀ-ਓਪਨਿੰਗ ਸੈਸ਼ਨ ਸਵੇਰੇ 9 ਤੋਂ 9.08 ਅਤੇ ਸਵੇਰੇ 11.15 ਤੋਂ 11.23 ਵਜੇ ਤੱਕ ਹੋਵੇਗਾ। ਫਿਊਚਰ ਐਂਡ ਔਪਸ਼ਨ ਕੰਟ੍ਰੈਕਟ ਵਾਲੇ ਸ਼ੇਅਰਾਂ ਸਮੇਤ ਸਿਕਿਓਰਿਟੀਜ ਵਿੱਚ ਉੱਪਰੀ ਅਤੇ ਹੇਠਲੇ ਸਰਕਟ ਸੀਮਾਵਾਂ 5 ਫ਼ੀਸਦੀ ਹੋਣਗੀਆਂ। ਯਾਨੀ ਸ਼ੇਅਰਾਂ ਵਿਚ ਇਸ ਸੀਮਾ ਦੇ ਅੰਦਰ ਹੀ ਉਤਰਾਅ-ਚੜ੍ਹਾਅ ਹੋਵੇਗਾ। ਜੋ ਸਟਾਕ ਪਹਿਲਾਂ ਹੀ 2 ਫ਼ੀਸਦੀ ਬੈਂਡ ਵਿੱਚ ਹਨ, ਉਹ ਇਸ ਬੈਂਡ ਵਿੱਚ ਹੀ ਰਹਿਣਗੇ।
ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ
ਇਸ ਤੋਂ ਪਹਿਲਾਂ ਕੱਲ ਯਾਨੀ 1 ਮਾਰਚ ਨੂੰ ਵੀ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ ਨੇ 73,819 ਦੇ ਸਭ ਤੋਂ ਉੱਚੇ ਪੱਧਰ 'ਤੇ ਅਤੇ ਨਿਫਟੀ ਨੇ 22,353 ਦੇ ਸਭ ਤੋਂ ਉੱਚੇ ਪੱਧਰ 'ਤੇ ਬਣਾਇਆ। ਹਾਲਾਂਕਿ ਬਾਅਦ 'ਚ ਇਹ ਥੋੜ੍ਹਾ ਹੇਠਾਂ ਆਇਆ ਅਤੇ ਸੈਂਸੈਕਸ 1245 ਅੰਕਾਂ ਦੇ ਵਾਧੇ ਨਾਲ 73,745 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 355 ਅੰਕ ਚੜ੍ਹਿਆ ਹੈ। ਇਹ 22,338 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 23 'ਚ ਵਾਧਾ ਅਤੇ 7 'ਚ ਗਿਰਾਵਟ ਦੇਖਣ ਨੂੰ ਮਿਲੀ। ਸਭ ਤੋਂ ਜ਼ਿਆਦਾ ਤੇਜ਼ੀ ਆਇਲ-ਗੈਸ, ਬੈਂਕਿੰਗ ਅਤੇ ਆਟੋ ਸ਼ੇਅਰਾਂ 'ਚ ਦੇਖਣ ਨੂੰ ਮਿਲੀ। ਟਾਟਾ ਸਟੀਲ ਨਿਫਟੀ 'ਚ ਟਾਪ ਗੇਨਨਰ ਰਿਹਾ।
ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਰਵਰੀ 'ਚ GST ਕਲੈਕਸ਼ਨ 12.5 ਫ਼ੀਸਦੀ ਵਧ ਕੇ 1.68 ਲੱਖ ਕਰੋੜ ਰੁਪਏ ਤੋਂ ਹੋਇਆ ਜ਼ਿਆਦਾ
NEXT STORY