ਬਿਜ਼ਨੈੱਸ ਡੈਸਕ : ਫਰਵਰੀ ਦਾ ਮਹੀਨਾ ਖ਼ਤਮ ਹੋਣ ਤੋਂ ਬਾਅਦ ਅੱਜ ਮਾਰਚ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਮਾਰਚ ਦਾ ਮਹੀਨਾ ਤਿਉਹਾਰਾਂ ਦੇ ਲਿਹਾਜ਼ ਨਾਲ ਬਹੁਤ ਮਹੱਤਵਪੂਰਨ ਹੁੰਦਾ ਹੈ। ਮਹਾਸ਼ਿਵਰਾਤਰੀ ਦੇ ਨਾਲ-ਨਾਲ ਇਸ ਮਹੀਨੇ ਹੋਲੀ ਦਾ ਤਿਉਹਾਰ ਵੀ ਆ ਰਿਹਾ ਹੈ, ਜੋ ਬਹੁਤ ਮਹੱਤਵਪੂਰਨ ਹੈ। ਦੂਜੇ ਪਾਸੇ ਗੁੱਡ ਫਰਾਈਡੇ ਵੀ ਇਸ ਮਹੀਨੇ ਆਉਂਦਾ ਹੈ। ਮਾਰਚ ਦੇ 5 ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਤੋਂ ਇਲਾਵਾ 7 ਦਿਨਾਂ ਤੱਕ ਵੱਖ-ਵੱਖ ਥਾਵਾਂ 'ਤੇ ਬੈਂਕਾਂ ਦਾ ਕੰਮਕਾਜ ਬੰਦ ਹੋ ਰਿਹਾ ਹੈ। ਅਜਿਹੇ 'ਚ ਜੇਕਰ ਤੁਹਾਡਾ ਅਗਲੇ ਮਹੀਨੇ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਜਲਦੀ ਪੂਰਾ ਕਰ ਲਓ।
ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ
ਮਾਰਚ ਦੇ ਮਹੀਨੇ ਬੈਂਕਾਂ ਵਿਚ ਹੋਣ ਵਾਲੀਆਂ ਛੁੱਟੀਆਂ ਦੀ ਚੈੱਕ ਕਰੋ ਲਿਸਟ
1 ਮਾਰਚ, 2024- ਸ਼ੁੱਕਰਵਾਰ - ਚਾਪਚਰ ਕੁਟ ਮਿਜ਼ੋਰਮ 'ਚ ਬੰਦ ਰਹਿਣਗੇ ਬੈਂਕ
3 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
8 ਮਾਰਚ, 2024- ਸ਼ੁੱਕਰਵਾਰ - ਮਹਾਸ਼ਿਵਰਾਤਰੀ ਕਾਰਨ ਪੂਰੇ ਭਾਰਤ 'ਚ ਬੰਦ ਰਹਿਣਗੇ ਬੈਂਕ
9 ਮਾਰਚ, 2024- ਸ਼ਨੀਵਾਰ - ਪੂਰੇ ਭਾਰਤ ਵਿੱਚ ਮਹੀਨੇ ਦੇ ਦੂਜੇ ਸ਼ਨੀਵਾਰ ਬੰਦ ਰਹਿਣਗੇ ਬੈਂਕ
10 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
17 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
22 ਮਾਰਚ, 2024- ਸ਼ੁੱਕਰਵਾਰ - ਬਿਹਾਰ ਦਿਵਸ (ਬਿਹਾਰ) 'ਚ ਬੰਦ ਰਹਿਣਗੇ ਬੈਂਕ
23 ਮਾਰਚ, 2024- ਸ਼ਨੀਵਾਰ - ਪੂਰੇ ਭਾਰਤ ਵਿੱਚ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ
24 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
25 ਮਾਰਚ, 2024- ਸੋਮਵਾਰ - ਹੋਲੀ ਦਾ ਤਿਉਹਾਰ, ਧੂਲੇਟੀ/ਡੋਲ ਜਾਤਰਾ/ਧੁਲੰਡੀ ਕਈ ਰਾਜਾਂ ਦੇ ਬੈਂਕ ਬੰਦ
26 ਮਾਰਚ, 2024- ਮੰਗਲਵਾਰ - ਦੂਜਾ ਦਿਨ/ਹੋਲੀ ਓਡੀਸ਼ਾ, ਮਨੀਪੁਰ ਅਤੇ ਬਿਹਾਰ ਵਿਚ ਬੈਂਕ ਬੰਦ
27 ਮਾਰਚ, 2024- ਬੁੱਧਵਾਰ - ਹੋਲੀ ਬਿਹਾਰ ਹੋਣ ਕਰਕੇ ਬੰਦ ਰਹਿਣਗੇ ਬੈਂਕ
29 ਮਾਰਚ, 2024- ਸ਼ੁੱਕਰਵਾਰ - ਗੁੱਡ ਫਰਾਈਡੇ ਕਾਰਨ ਬੰਦ ਰਹਿਣਗੇ ਬੈਂਕ
31 ਮਾਰਚ, 2024- ਐਤਵਾਰ - ਪੂਰੇ ਭਾਰਤ ਵਿੱਚ ਬੰਦ ਰਹਿਣਗੇ ਬੈਂਕ
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਆਨਲਾਈਨ ਬੈਂਕਿੰਗ ਰਾਹੀਂ ਕੀਤਾ ਜਾਵੇਗਾ ਕੰਮ
ਮਾਰਚ ਦੇ ਮਹੀਨੇ ਤੁਸੀਂ ਬੈਂਕ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ ਆਨਲਾਈਨ ਬੈਂਕਿੰਗ ਅਤੇ ATM ਰਾਹੀਂ ਪੈਸੇ ਦਾ ਲੈਣ-ਦੇਣ ਕਰ ਸਕਦੇ ਹੋ ਜਾਂ ਹੋਰ ਕੰਮ ਕਰ ਸਕਦੇ ਹੋ। ਬੈਂਕ ਛੁੱਟੀਆਂ ਦਾ ਇਨ੍ਹਾਂ ਸਹੂਲਤਾਂ 'ਤੇ ਕੋਈ ਅਸਰ ਨਹੀਂ ਪਵੇਗਾ।
ਇਹ ਵੀ ਪੜ੍ਹੋ - ਗੁਜਰਾਤ ਦੇ ਜਾਮਨਗਰ 'ਚ ਕਿਉਂ ਹੋ ਰਹੇ Anant-Radhika ਦੇ ਪ੍ਰੀ-ਵੈਡਿੰਗ ਫੰਕਸ਼ਨ? ਅਨੰਤ ਅੰਬਾਨੀ ਨੇ ਦੱਸੀ ਇਹ ਵਜ੍ਹਾ
ਮਾਰਚ ਦੇ ਮਹੀਨੇ 9 ਦਿਨ ਸ਼ੇਅਰ ਬਾਜ਼ਾਰ ਬੰਦ ਰਹੇਗਾ
ਇਸ ਸਾਲ ਮਾਰਚ ਦੇ ਮਹੀਨੇ 9 ਦਿਨ ਸ਼ੇਅਰ ਬਾਜ਼ਾਰ ਬੰਦ ਰਹੇਗਾ, ਜਿਸ ਦੌਰਾਨ ਕੋਈ ਕਾਰੋਬਾਰ ਨਹੀਂ ਹੋਵੇਗਾ। ਸ਼ਨੀਵਾਰ ਅਤੇ ਐਤਵਾਰ ਨੂੰ ਮਿਲਾ ਕੇ ਕੁਲ 7 ਦਿਨ ਕਾਰੋਬਾਰ ਨਹੀਂ ਹੋਵੇਗਾ। ਇਸ ਤੋਂ ਇਲਾਵਾ 25 ਮਾਰਚ ਨੂੰ ਹੋਲੀ ਅਤੇ 29 ਮਾਰਚ ਨੂੰ ਗੁੱਡ ਫਰਾਈਡੇ 'ਤੇ ਵੀ ਸ਼ੇਅਰ ਬਾਜ਼ਾਰ ਬੰਦ ਰਹੇਗਾ।
ਇਹ ਵੀ ਪੜ੍ਹੋ - Gold Silver Price: ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਗਿਰਾਵਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਰਚ ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਝਟਕਾ, ਸਿਲੰਡਰ ਹੋਇਆ ਮਹਿੰਗਾ, ਜਾਣੋ ਕਿੰਨੇ ਵਧੇ ਭਾਅ
NEXT STORY