ਬਿਜ਼ਨੈੱਸ ਡੈਸਕ : ਪੱਛਮੀ ਏਸ਼ੀਆ ਵਿੱਚ ਜਾਰੀ ਤਣਾਅ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅੱਜ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਤੀਜੇ ਦਿਨ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ (24 ਅਪ੍ਰੈਲ 2026) ਨੂੰ ਕਾਰੋਬਾਰ ਦੀ ਸ਼ੁਰੂਆਤ ਵਿੱਚ ਹੀ ਬੀ.ਐਸ.ਈ. (BSE) ਸੈਂਸੈਕਸ 600 ਅੰਕਾਂ ਤੋਂ ਜ਼ਿਆਦਾ ਰੁੜ੍ਹ ਗਿਆ, ਜਦੋਂ ਕਿ ਐਨ.ਐਸ.ਈ. (NSE) ਨਿਫਟੀ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ।
ਸੈਂਸੈਕਸ ਤੇ ਨਿਫਟੀ ਦਾ ਤਾਜ਼ਾ ਹਾਲ
ਸਵੇਰੇ ਸੈਂਸੈਕਸ 633.38 ਅੰਕ (0.82%) ਦੀ ਗਿਰਾਵਟ ਨਾਲ 77,030.62 ’ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਨਿਫਟੀ 175.45 ਅੰਕ (0.73%) ਡਿੱਗ ਕੇ 23,997.60 ’ਤੇ ਆ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਕਾਰੋਬਾਰੀ ਸੈਸ਼ਨਾਂ ਵਿੱਚ ਸੈਂਸੈਕਸ 2,200 ਅੰਕਾਂ ਤੋਂ ਜ਼ਿਆਦਾ ਫਿਸਲ ਚੁੱਕਾ ਹੈ।
ਕਿਉਂ ਆ ਰਹੀ ਹੈ ਬਾਜ਼ਾਰ ਵਿੱਚ ਗਿਰਾਵਟ?
ਬਾਜ਼ਾਰ ਵਿੱਚ ਇਸ ਉਥਲ-ਪੁਥਲ ਦਾ ਮੁੱਖ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਇਆ ਉਛਾਲ ਅਤੇ ਭੂ-ਸਿਆਸੀ ਤਣਾਅ ਹੈ। ਹੋਰਮੂਜ਼ ਸਟ੍ਰੇਟ (Strait of Hormuz) ਵਿੱਚ ਨਾਕਾਬੰਦੀ ਜਾਰੀ ਰਹਿਣ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਬ੍ਰੈਂਟ ਕਰੂਡ 0.98% ਵਧ ਕੇ 106 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਵਿੱਚ ਵੀ 0.1 ਫੀਸਦੀ ਦੀ ਗਿਰਾਵਟ ਦੇਖੀ ਗਈ ਅਤੇ ਇਹ 94.2125 ’ਤੇ ਖੁੱਲ੍ਹਿਆ।
ਰਿਲਾਇੰਸ ਦੇ ਨਤੀਜਿਆਂ ਤੋਂ ਪਹਿਲਾਂ ਨਿਵੇਸ਼ਕਾਂ ਵਿੱਚ ਸੁਸਤੀ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਅੱਜ ਆਪਣੇ ਚੌਥੀ ਤਿਮਾਹੀ ਦੇ ਨਤੀਜੇ ਜਾਰੀ ਕਰਨ ਵਾਲੀ ਹੈ। ਨਤੀਜਿਆਂ ਤੋਂ ਪਹਿਲਾਂ ਕੰਪਨੀ ਦੇ ਸ਼ੇਅਰਾਂ ਵਿੱਚ ਕਰੀਬ 0.5 ਫੀਸਦੀ ਦੀ ਗਿਰਾਵਟ ਦੇਖੀ ਗਈ ਅਤੇ ਇਹ 1334.20 ਰੁਪਏ ਤੱਕ ਹੇਠਾਂ ਆ ਗਏ। ਇਹ ਸ਼ੇਅਰ ਜਨਵਰੀ ਦੇ ਆਪਣੇ ਉੱਚ ਪੱਧਰ ਤੋਂ ਹੁਣ ਤੱਕ ਕਰੀਬ 15 ਫੀਸਦੀ ਡਿੱਗ ਚੁੱਕਾ ਹੈ।
ਆਈ.ਟੀ. ਸ਼ੇਅਰਾਂ ’ਚ ਭਾਰੀ ਵਿਕਵਾਲੀ ਅੱਜ ਦੇ ਕਾਰੋਬਾਰ ਵਿੱਚ ਆਈ.ਟੀ. ਸੈਕਟਰ ਵਿੱਚ ਸਭ ਤੋਂ ਵੱਧ ਮਾਰ ਪਈ ਹੈ। HCL ਟੈਕ ਅਤੇ ਇੰਫੋਸਿਸ ਦੇ ਸ਼ੇਅਰ 2 ਫੀਸਦੀ ਤੋਂ ਜ਼ਿਆਦਾ ਟੁੱਟ ਗਏ। ਇਸ ਤੋਂ ਇਲਾਵਾ ਆਈ.ਸੀ.ਆਈ.ਸੀ.ਆਈ. ਬੈਂਕ, ਭਾਰਤੀ ਏਅਰਟੈੱਲ ਅਤੇ ਟੀ.ਸੀ.ਐੱਸ. ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਦੂਜੇ ਪਾਸੇ ਐਸ.ਬੀ.ਆਈ. (SBI), ਮਹਿੰਦਰਾ ਐਂਡ ਮਹਿੰਦਰਾ ਅਤੇ ਹਿੰਦੁਸਤਾਨ ਯੂਨੀਲੀਵਰ ਵਰਗੇ ਸ਼ੇਅਰਾਂ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਹੈ
ਹੁਣ ₹5,000 ਦੀ ਥਾਂ ਮਿਲੇਗੀ ₹10,000 ਪੈਨਸ਼ਨ! ਮੋਦੀ ਸਰਕਾਰ ਦਾ ਵੱਡਾ ਤੋਹਫ਼ਾ
NEXT STORY