ਬੁਢਲਾਡਾ (ਬਾਂਸਲ) : ਅਕਾਲੀ ਆਗੂ 'ਤੇ ਹਮਲਾ ਕਰਨ ਦੇ ਮਾਮਲੇ 'ਚ ਇਕ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸਦੀ ਨਿਸ਼ਾਨਦੇਹੀ 'ਤੇ ਪਿਸਤੌਲ ਬਰਾਮਦ ਕਰਨ ਗਈ ਪੁਲਸ 'ਤੇ ਹਮਲਾ ਕਰਨ ਤੇ ਪੁਲਸ ਨੇ ਆਪਣੇ ਬਚਾਅ 'ਚ ਮੁਲਜ਼ਮ ਦੀ ਲੱਤ 'ਤੇ ਗੋਲੀ ਮਾਰ ਦਿੱਤੀ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਅਕਾਲੀ ਆਗੂ ਦਲਵੀਰ ਸਿੰਘ ਕਾਲਾ ਜਵੰਧਾ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕਰਦਿਆਂ ਗੋਲੀ ਮਾਰ ਦਿੱਤੀ ਗਈ ਸੀ। ਜਿੱਥੇ ਪੁਲਸ ਨੇ ਹਮਲਾ ਕਰਨ ਵਾਲਿਆਂ ਵਿਚੋਂ ਇਕ ਮੁਲਜ਼ਮ ਗੁਰਮੀਤ ਸਿੰਘ ਮੀਤਾ ਦਾਤੇਵਾਸ ਨੂੰ ਗ੍ਰਿਫਤਾਰ ਕਰ ਲਿਆ, ਜਿਸਦੀ ਨਿਸ਼ਾਨਦੇਹੀ 'ਤੇ ਪੁਲਸ ਗੁਰਮੀਤ ਸਿੰਘ ਮੀਤਾ ਨੂੰ ਨਾਲ ਲੈ ਕੇ ਖੇਤਾਂ ਵਿਚ ਪਿਸਤੌਲ ਦੀ ਬਰਾਮਦਗੀ ਲਈ ਗਈ ਤਾਂ ਉਥੇ ਗੁਰਮੀਤ ਨੇ ਉਪਰੋਕਤ ਪਿਸਤੌਲ ਨਾਲ ਪੁਲਸ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਅਸਮਾਨ 'ਚ ਦਿਖਾਈ ਦਿੱਤੀ ਰਹੱਸਮਈ ਰੌਸ਼ਨੀ, ਰਾਤ ਨੂੰ ਚੜ੍ਹ ਗਿਆ ਦਿਨ
ਇਸ ਦੌਰਾਨ ਐੱਸ.ਐੱਚ.ਓ. ਗੁਰਨੇਸ਼ ਸ਼ਰਮਾ ਨੇ ਆਪਣੀ ਸਰਵਿਸ ਪਿਸਤੌਲ ਰਾਹੀਂ ਐਨਕਾਉਂਟਰ ਕਰਦਿਆਂ ਗੁਰਮੀਤ ਦੇ ਪੈਰਾਂ 'ਚ ਗੋਲੀ ਮਾਰੀ ਜੋ ਗੁਰਮੀਤ ਦੇ ਲੱਤ ਵਿਚ ਲੱਗੀ, ਜਿੱਥੇ ਉਸਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਡੀ.ਐੱਸ.ਪੀ. ਸਿਕੰਦਰ ਸਿੰਘ ਨੇ ਦੱਸਿਆ ਕਿ ਮੁਕੱਦਮੇ 'ਚ ਨਾਮਜ਼ਦ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੁਲਸ ਕਮਿਸ਼ਨਰ ਵੱਲੋਂ ਥਾਣੇ ਦਾ ਅਚਣਚੇਤ ਦੌਰਾ! ਮੁਲਾਜ਼ਮਾਂ ਨਾਲ ਬਹਿ ਕੇ ਖਾਧੀ ਰੋਟੀ
NEXT STORY