ਮੁੰਬਈ - ਗਲੋਬਲ ਬਾਜ਼ਾਰਾਂ 'ਚ ਮਜ਼ਬੂਤੀ ਦਿਖਣ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵੀ ਮਜ਼ਬੂਤੀ ਨਾਲ ਖੁੱਲ੍ਹੇ ਹਨ। ਸੈਂਸੈਕਸ 394.21 ਅੰਕਾਂ ਦੇ ਵਾਧੇ ਨਾਲ 54,574.43 'ਤੇ ਖੁੱਲ੍ਹਿਆ ਇਸ ਦੇ ਨਾਲ ਹੀ ਦੂਜੇ ਪਾਸੇ ਨਿਫਟੀ 77.05 ਅੰਕ ਭਾਵ 0.48% ਦੀ ਮਜ਼ਬੂਤੀ ਨਾਲ 16,209.95 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲਿਆ ਸੀ।
ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ
ਅੱਜ ਵੀ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੋਇਆ ਹੈ। ਇਹ 12 ਪੈਸੇ ਕਮਜ਼ੋਰ ਹੋ ਕੇ 79.25 'ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਰੁਪਿਆ ਕਮਜ਼ੋਰ ਹੋਇਆ ਸੀ। ਬੁੱਧਵਾਰ ਨੂੰ ਇਹ ਡਾਲਰ ਦੇ ਮੁਕਾਬਲੇ 79.36 ਰੁਪਏ ਦੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ : ਵੱਡੇ ਸੁਰਾਖ ਨਾਲ Airbus A380 ਨੇ ਭਰੀ ਉਡਾਣ, 14 ਘੰਟੇ ਬਾਅਦ ਯਾਤਰੀਆਂ ਨੂੰ ਪਤਾ ਲੱਗਾ ਸੱਚ
ਅਮਰੀਕੀ ਬਾਜ਼ਾਰ ਵੀ ਮਜ਼ਬੂਤ ਰਹੇ। ਡਾਓ ਜੋਂਸ ਵੀ 350 ਰੁਪਏ ਮਜ਼ਬੂਤ ਹੋਇਆ ਹੈ। ਇਸ ਦੇ ਨਾਲ ਹੀ ਨੈਸਡੈਕ 'ਚ 2.25 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਬਾਜ਼ਾਰ 'ਚ ਤੇਜ਼ੀ ਦਾ ਇਕ ਕਾਰਨ ਆਈਟੀ ਸ਼ੇਅਰਾਂ 'ਚ ਮਜ਼ਬੂਤੀ ਹੈ। 10 ਸਾਲ ਦੀ ਬਾਂਡ ਯੀਲਡ ਹੁਣ 3 ਫੀਸਦੀ ਦੇ ਨੇੜੇ ਪਹੁੰਚ ਗਈ ਹੈ। ਸਾਰੇ ਸੈਕਟਰਾਂ ਨੇ ਚੰਗਾ ਪ੍ਰਦਰਸ਼ਨ ਦੇਖਿਆ ਹੈ ਅਤੇ ਊਰਜਾ ਸਟਾਕਾਂ 'ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਇਸ ਦੇ ਨਾਲ ਹੀ ਯੂਰਪ ਦੇ ਬਾਜ਼ਾਰ ਵੀ 2 ਫੀਸਦੀ ਤੱਕ ਮਜ਼ਬੂਤ ਹੋ ਕੇ ਬੰਦ ਹੋਏ ਹਨ। ਏਸ਼ੀਆਈ ਬਾਜ਼ਾਰਾਂ 'ਚ ਵੀ ਕਰੀਬ 150 ਅੰਕਾਂ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। SGX ਨਿਫਟੀ ਵੀ ਗ੍ਰੀਨ ਜ਼ੋਨ 'ਚ ਕਾਰੋਬਾਰ ਕਰ ਰਿਹਾ ਹੈ। ਬਾਜ਼ਾਰ 'ਚ ਹੁਣ ਤੱਕ ਦੇ ਕਾਰੋਬਾਰ 'ਚ ਐੱਮ.ਐੱਮ. ਅਤੇ ਹਿੰਦੁਸਤਾਨ ਜ਼ਿੰਕ ਦੇ ਸ਼ੇਅਰਾਂ 'ਚ ਤਿੰਨ ਫੀਸਦੀ ਤੱਕ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਡਿੱਗਦੇ ਰੁਪਏ ਨੂੰ ਸੰਭਾਲਣ ਲਈ ਹਰਕਤ ’ਚ ਆਇਆ RBI, ਚੁੱਕੇ 5 ਵੱਡੇ ਕਦਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਾਕੇਸ਼ ਝੁਨਝੁਨਵਾਲਾ ਦੀ ਅਕਾਸਾ ਏਅਰ ਨੂੰ ਮਿਲਿਆ ਏਅਰ ਆਪਰੇਟਰ ਸਰਟੀਫਿਕੇਟ, ਜਲਦ ਸ਼ੁਰੂ ਹੋਣਗੀਆਂ ਉਡਾਣਾਂ
NEXT STORY