ਮੁੰਬਈ — ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚਾ ਤੇਲ ਜ਼ੋਰਦਾਰ ਮਜ਼ਬੂਤੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ ਕਰੂਡ 2.92 ਫੀਸਦੀ ਦੀ ਤੇਜ਼ੀ ਨਾਲ 53.00 ਡਾਲਰ ਦੇ ਆਸ-ਪਾਸ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਕਰੂਡ 'ਚ ਵੀ ਤੇਜ਼ੀ ਦਿਖਾਈ ਦੇ ਰਹੀ ਹੈ ਅਤੇ ਇਹ 2.70 ਫੀਸਦੀ ਦੀ ਮਜ਼ਬੂਤੀ ਦੇ ਨਾਲ 58 ਡਾਲਰ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ।
ਦੂਜੇ ਪਾਸੇ ਅੰਤਰਰਾਸ਼ਟਰੀ ਬਜ਼ਾਰ ਵਿਚ ਸੋਨੇ 'ਚ ਕਮਜ਼ੋਰੀ ਨਜ਼ਰ ਆ ਰਹੀ ਹੈ ਅਤੇ ਕੋਮੈਕਸ 'ਤੇ ਸੋਨਾ 0.39 ਫੀਸਦੀ ਦੀ ਗਿਰਾਵਟ ਦੇ ਨਾਲ 1513.60 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਚਾਂਦੀ 'ਚ ਵੀ ਕਮਜ਼ੋਰੀ ਦਿਖਾਈ ਦੇ ਰਹੀ ਹੈ ਅਤੇ ਕੋਮੈਕਸ 'ਤੇ ਚਾਂਦੀ 0.27 ਫੀਸਦੀ ਦੀ ਕਮਜ਼ੋਰੀ ਦੇ ਨਾਲ 17 ਡਾਲਰ ਦੇ ਆਸ-ਪਾਸ ਕਾਰੋਬਾਰ ਕਰ ਰਹੀ ਹੈ।
9 ਪੈਸੇ ਵਧ ਕੇ 70.80 ਦੇ ਪੱਧਰ 'ਤੇ ਖੁੱਲ੍ਹਾ ਰੁਪਿਆ
NEXT STORY