ਨਵੀਂ ਦਿੱਲੀ –ਹੀਰੋ ਮੋਟੋਕਾਰਪ ਨੇ ਆਪਣੀ 2019-20 ਦੀ ਸਾਲਾਨਾ ਰਿਪੋਰਟ ’ਚ ਕਿਹਾ ਹੈ ਕਿ ਦੋਪਹੀਆ ਉਦਯੋਗ ਨੂੰ ਕੋਵਿਡ-19 ਮਹਾਮਾਰੀ ਨਾਲ ਪੈਦਾ ਹੋਏ ਹਾਲਾਤ ਕਾਰਣ ਛੋਟੀ ਮਿਆਦ ’ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕੁਲ ਮਿਲਾ ਕੇ ਭਾਰਤ ਦੀ ਵਿਕਾਸ ਯਾਤਰਾ ਅਟੱਲ ਰਹੇਗੀ। ਹੀਰੋ ਮੋਟੋਕਾਰਪ ਦੇ ਪ੍ਰਧਾਨ ਪਵਨ ਮੁੰਜਾਲ ਨੇ ਸ਼ੇਅਰਧਾਰਕਾਂ ਨੂੰ ਕਿਹਾ ਕਿ ਘਰੇਲੂ ਅਤੇ ਕੌਮਾਂਤਰੀ ਬਾਜ਼ਾਰਾਂ ’ਚ ਕੰਪਨੀ ਲਈ ਵਿਕਾਸ ਦੇ ਲੋੜੀਦੇ ਮੌਕੇ ਹਨ। ਮੁੰਜਾਲ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਣ ਅਲਪਕਾਲਿਕ ਕਾਰੋਬਾਰੀ ਦ੍ਰਿਸ਼ਟੀਕਣ ਅਨਿਸ਼ਚਿਤ ਬਣਿਆ ਹੋਇਆ ਹੈ। ਹਾਲਾਂਕਿ ਭਾਰਤ ਦੀ ਲਾਂਗਟਰਮ ਕਹਾਣੀ ਅਤੇ ਦੋਪਹੀਆ ਉਦਯੋਗ ਦੀ ਸਥਿਤੀ ਅਟੱਲ, ਮਜ਼ਬੂਤ ਅਤੇ ਹਾਂਪੱਖੀ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਵਿਕਾਸ ਦੇ ਲੋੜੀਂਦੇ ਮੌਕੇ ਹਨ ਅਤੇ ਨਾਲ ਹੀ ਕੌਮਾਂਤਰੀ ਬਾਜ਼ਾਰਾਂ ’ਚ ਕਾਰੋਬਾਰ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਣ ਦੀ ਸਮਰੱਥਾ ਵੀ ਹੈ। ਮੁੰਜਾਲ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ 40 ਤੋਂ ਵੱਧ ਦੇਸ਼ਾਂ ਤੱਕ ਕਾਰੋਬਾਰ ਫੈਲਿਆ ਹੈ ਜਿਸ ਨੇ ਕੰਪਨੀ ਕੋਲ ਭਾਰਤ ਤੋਂ ਇਲਾਵਾ ਵੀ ਵਾਧੇ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 5 ਸਾਲਾਂ ’ਚ ਕੰਪਨੀ ਦਾ ਆਰ. ਐਂਡ. ਡੀ. ਵਿਚ ਨਿਵੇਸ਼, ਦੂਜੀਆਂ ਮੁਕਾਬਲੇਬਾਜ਼ ਕੰਪਨੀਆਂ ਦੇ ਮੁਕਾਬਲੇ ਦੁੱਗਣਾ ਹੋ ਰਿਹਾ ਹੈ।
ਮੋਟਰਸਾਈਕਲ ਅਤੇ ਸਕੂਟਰ ਦੀ ਕੁੱਲ ਵਿਕਰੀ 10 ਕਰੋੜ ਇਕਾਈ ਦੇ ਇਤਿਹਾਸਿਕ ਮੀਲ ਦੇ ਪੱਥਰ ਨੂੰ ਕਰੇਗੀ ਪਾਰ ਉਨ੍ਹਾਂ ਨੇ ਕਿਹਾ ਕਿ ਅਸੀਂ ਹਾਲੇ ਇਕ ਹੋਰ ਵਿਸ਼ਵ ਰਿਕਾਰਡ ਬਣਾਉਣ ਦੀ ਦਹਿਲੀਜ਼ ’ਤੇ ਹਾਂ। ਵਿੱਤੀ ਸਾਲ 2020-21 ’ਚ ਮੋਟਰਸਾਈਕਲ ਅਤੇ ਸਕੂਟਰ ਦੀ ਕੁੱਲ ਵਿਕਰੀ 10 ਕਰੋੜ ਇਕਾਈ ਦੇ ਇਤਿਹਾਸਿਕ ਮੀਲ ਦੇ ਪੱਥਰ ਨੂੰ ਪਾਰ ਕਰ ਜਾਏਗੀ। ਮੁੰਜਾਲ ਨੇ ਕਿਹਾ ਕਿ ਕੰਪਨੀ ਕਰਜ਼ ਮੁਕਤ ਬਣੀ ਹੋਈ ਹੈ ਅਤੇ ਇਸ ਦਾ ਵਹੀਖਾਤਾ ਮਜ਼ਬੂਤ ਹੈ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਦਾਨਕਦੀ ਭੰਡਾਰ ਹੁਣ 14096 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
ਮੁਰੰਮਤ ਲਈ 22 ਦਿਨ ਬੰਦ ਰਹੇਗਾ ਇੰਡੀਅਨ ਆਇਲ ਦਾ ਪਾਰਾਦੀਪ ਸੋਧ ਪਲਾਂਟ
NEXT STORY