ਗੈਜੇਟ ਡੈਸਕ– ਦੇਸ਼ ’ਚ ਇਲੈਕਟ੍ਰਿਕ ਵ੍ਹੀਕਲ ਨੂੰ ਉਤਸ਼ਾਹ ਦੇਣ ਲਈ ਟਾਟਾ ਮੋਟਰਜ਼ ਅਤੇ ਟਾਟਾ ਪਾਵਰ ਨੇ ਚਾਰਜਿੰਗ ਸਟੇਸ਼ਨ ਲਗਾਉਣ ਦੇ ਉਦੇਸ਼ ਨਾਲ ਹੱਥ ਮਿਲਾਇਆ ਹੈ। ਦੋਵਾਂ ਕੰਪਨੀਆਂ ਵਲੋਂ ਸ਼ੁੱਕਰਵਾਰ ਨੂੰ ਜਾਰੀ ਬਿਆਨ ’ਚ ਕਿਹਾ ਗਿਆ ਕਿ ਚਾਲੂ ਵਿੱਤੀ ਸਾਲ ’ਚ 300 ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਕੀਤੀ ਜਾਵੇਗੀ। ਇਹ ਚਾਰਜਿੰਗ ਸਟੇਸ਼ਨ ਮੁੰਬਈ, ਦਿੱਲੀ, ਪੁਣੇ, ਬੈਂਗਲੁਰੂ ਅਤੇ ਹੈਦਰਾਬਾਦ ’ਚ ਲਗਾਏ ਜਾਣਗੇ।
ਪੁਣੇ ’ਚ 7 ਚਾਰਜਿੰਗ ਸਟੇਸ਼ਨਾਂ ਤੋਂ ਸ਼ੁਰੂਆਤ
ਇਸ ਸਾਂਝੇ ਉਧਮ ਤਹਿਤ ਦੋਵਾਂ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਪੁਣੇ ’ਚ 7 ਚਾਰਜਿੰਗ ਸਟੇਸ਼ਨਾਂ ਦੀ ਸ਼ੁਰੂਆਤ ਕੀਤੀ। ਕੰਪਨੀ ਦੀ ਯੋਜਨਾ ਅਗਲੇ ਦੋ ਮਹੀਨਿਆਂ ’ਚ ਹੋਰ ਚਾਰ ਸ਼ਹਿਰਾਂ ’ਚ 45 ਚਾਰਜਰ ਲਗਾਉਣ ਦੀ ਹੈ। ਇਹ ਸਾਰੇ ਚਾਰਜਰ ਟਾਟਾ ਮੋਟਰਜ਼ ਦੇ ਡੀਲਰ, ਟਾਟਾ ਗਰੁੱਪ ਦੇ ਚੁਣੇ ਹੋਏ ਰਿਟੇਲ ਆਊਟਲੇਟ ਅਤੇ ਹੋਰ ਜਨਤਕ ਸਥਾਨਾਂ ’ਚੇ ਲਗਾਏ ਜਾਣਗੇ। ਇਹ ਸਾਰੇ ਫਾਸਟ ਚਾਰਜਰ ਹੋਣਗੇ।
ਆਸਾਨ ਹੋਵੇਗੀ ਇਲੈਕਟ੍ਰਿਕ ਵ੍ਹੀਕਲ ਦੀ ਚਾਰਜਿੰਗ
ਇਸ ਮੌਕੇ ਟਾਟਾ ਪਾਵਰ ਦੇ ਐੱਮ.ਡੀ. ਅਤੇ ਸੀ.ਈ.ਓ. ਪ੍ਰਵੀਰ ਸਿਨ੍ਹਾ ਨੇ ਕਿਹਾ ਕਿ ਸਾਡਾ ਟੀਚਾ ਭਾਰਤੀਆਂ ਲਈ ਇਲੈਕਟ੍ਰਿਕ ਵ੍ਹੀਕਲ ਚਾਰਜਿੰਗ ਨੂੰ ਜ਼ਿਆਦਾ ਆਸਾਨ ਬਣਾਉਣਾ ਹੈ ਅਤੇ ਟਾਟਾ ਮੋਟਰਜ਼ ਦੇ ਨਾਲ ਸਾਂਝੇਦਾਰੀ ਕਰਕੇ ਅਸੀਂ ਬੇਹੱਦ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਇਸ ਸਾਂਝੇ ਉਧਮ ਤਹਿਤ ਅਸੀਂ ਅਜਿਹੇ ਸਥਾਨਾਂ ਨੂੰ ਮਾਰਕ ਕਰਾਂਗੇ ਜਿਥੇ ਇਲੈਕਟ੍ਰਿਕ ਵ੍ਹੀਕਲ ਮਾਲਕਾਂ ਦੀ ਗਿਣਤੀ ਜ਼ਿਆਦਾ ਹੈ।
ਸਿਖਰ ਤੋਂ ਫਿਸਲਿਆ ਸੋਨਾ, ਚਾਂਦੀ ਮਜ਼ਬੂਤ
NEXT STORY