ਮੋਨਾਕੋ– ਟੋਕੀਓ ਓਲੰਪਿਕ ਦੀ 3000 ਮੀਟਰ ਸਟੀਪਲਚੇਜ਼ ਪ੍ਰਤੀਯੋਗਿਤਾ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵਾਲੀ ਇਥੋਪੀਆ ਦੀ ਦੌੜਾਕ ਵੋਂਡੇਮੇਗੇਨ ਨੂੰ ਦੋ ਪਾਬੰਦੀਸ਼ੁਦਾ ਪਦਾਰਥਾਂ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ 5 ਸਾਲ ਲਈ ਪਾਬੰਦੀਸ਼ੁਦਾ ਕੀਤਾ ਗਿਆ ਹੈ। ਵੋਂਡੇਮੇਗੇਨ ਪਿਛਲੇ ਸਾਲ ਮਾਮੂਲੀ ਫਰਕ ਨਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਣ ਤੋਂ ਖੁੰਝ ਗਈ ਸੀ। ਐਥਲੈਟਿਕਸ ਇੰਟੀਗ੍ਰਿਟੀ ਯੂਨਿਟ ਨੇ ਸੋਮਵਾਰ ਨੂੰ ਆਪਣੇ ਆਦੇਸ਼ ਵਿਚ ਕਿਹਾ ਕਿ ਵੋਂਡੇਮੇਗੇਨ ਦੇ ਨਮੂਨਿਆਂ ਵਿਚ ਟੇਸਟੋਸਟੋਰੋਨ ਤੇ ਈ. ਪੀ. ਓ. ਦੇ ਅੰਸ਼ ਮਿਲੇ ਹਨ ਜਿਹੜੇ ਖੂਨ ਨੂੰ ਵਾਧੂ ਆਕਸੀਜ਼ਨ ਲੈਣ ਵਿਚ ਮਦਦ ਕਰਦੇ ਹਨ।
ਭਾਰਤ ਨਾਲ ਦੋ-ਪੱਖੀ ਲੜੀ ’ਚ PCB ਮੁਖੀ ਨੇ ਕਿਹਾ, ਅਜੇ ਪਾਕਿਸਤਾਨ ਦਾ ਟੀਚਾ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ
NEXT STORY