ਨਵੀਂ ਦਿੱਲੀ— ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਯਾਤਰੀ ਵਾਹਨ ਉਤਪਾਦਨ ਦੇ ਮਾਮਲੇ 'ਚ ਸਾਂਝੇ ਤੌਰ 'ਤੇ 50 ਲੱਖ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਨੇ 10 ਲੱਖ ਯਾਤਰੀ ਵਾਹਨਾਂ ਦਾ ਅੰਕੜਾ 2004 ਅਤੇ 20 ਲੱਖ ਵਾਹਨ ਨਿਰਮਾਣ ਦਾ ਅੰਕੜਾ 2010 'ਚ ਪਾਰ ਕੀਤਾ ਸੀ। ਟਾਟਾ ਮੋਟਰਜ਼ ਨੇ 30 ਲੱਖ ਦਾ ਅੰਕੜਾ 2015 'ਚ ਪਾਰ ਕੀਤਾ ਜਦੋਂ ਕਿ 2020 'ਚ 40 ਲੱਖ ਵਾਹਨ ਨਿਰਮਾਣ ਦਾ ਅੰਕੜਾ ਪਾਰ ਕੀਤਾ ਗਿਆ।
ਇਹ ਵੀ ਪੜ੍ਹੋ- ਟਾਟਾ ਗਰੁੱਪ ਦੀ ਬਿਸਲੇਰੀ ਨਾਲ ਡੀਲ ਅਟਕੀ, ਜਾਣੋ ਕਿੱਥੇ ਫਸਿਆ ਪੇਚ
ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਸ਼ ਚੰਦਰਾ ਨੇ ਇੱਕ ਬਿਆਨ 'ਚ ਕਿਹਾ, "ਹਰ 10 ਲੱਖ ਤੋਂ ਅਗਲੇ ਅੰਕੜੇ ਤੱਕ ਦਾ ਸਫ਼ਰ ਉਤਰਾਅ-ਚੜ੍ਹਾਅ ਨਾਲ ਭਰਿਆ ਹੋਇਆ ਹੈ।" ਕੰਪਨੀ ਨੇ ਕਿਹਾ ਕਿ ਉਨ੍ਹਾਂ ਨੇ ਕੋਵਿਡ ਮਹਾਮਾਰੀ ਅਤੇ ਸੈਮੀਕੰਡਕਟਰ ਦੀ ਕਮੀ ਦੇ ਸੰਕਟ ਦੇ ਬਾਵਜੂਦ ਪੂਰੇ ਵਿਸ਼ਵ ਦੇ ਆਟੋਮੋਟਿਵ ਉਦਯੋਗ ਨੂੰ ਪ੍ਰਭਾਵਿਤ ਕਰਨ ਦੇ ਬਾਵਜੂਦ ਤਿੰਨ ਸਾਲਾਂ ਦੇ ਅੰਦਰ 40 ਲੱਖ ਕਾਰਾਂ ਤੋਂ 50 ਲੱਖ ਯੂਨਿਟ ਤੱਕ ਪਹੁੰਚਣ ਦਾ ਕਾਰਨਾਮਾ ਕਰ ਦਿਖਾਇਆ।
ਇਹ ਵੀ ਪੜ੍ਹੋ- ਏਅਰ ਇੰਡੀਆ ਦੀ ਬਿਜ਼ਨੈੱਸ ਕਲਾਸ 'ਚ ਪਰੋਸੇ ਗਏ ਖਾਣੇ 'ਚ ਦਿਖਿਆ ਜਿਉਂਦਾ ਰੇਂਗਦਾ ਹੋਇਆ ਕੀੜਾ, ਵੀਡੀਓ ਵਾਇਰਲ
ਟਾਟਾ ਮੋਟਰਸ 50 ਲੱਖ ਯਾਤਰੀ ਵਾਹਨਾਂ ਦਾ ਉਤਪਾਦਨ ਕਰਨ ਦੀ ਉਪਲੱਬਧੀ 'ਤੇ ਦੇਸ਼ ਭਰ 'ਚ ਆਪਣੇ ਗਾਹਕਾਂ ਅਤੇ ਕਰਮਚਾਰੀਆਂ ਦੇ ਨਾਲ ਜਸ਼ਨ ਮਨਾਉਣ ਲਈ ਮੁਹਿੰਮ ਚਲਾਵੇਗੀ। ਕੰਪਨੀ ਨੇ ਕਿਹਾ ਕਿ ਉਸ ਦੀਆਂ ਸਾਰੀਆਂ ਨਿਰਮਾਣ ਇਕਾਈਆਂ ਅਤੇ ਖੇਤਰੀ ਦਫ਼ਤਰ ਇਕ ਮਹੀਨੇ ਲਈ ਜਸ਼ਨ ਮਨਾਉਣਗੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਨਿੱਕੀ ਹੇਲੀ ਨੇ ਪਾਕਿਸਤਾਨ 'ਤੇ ਸਾਧਿਆ ਨਿਸ਼ਾਨਾ , ਕਿਹਾ- ਅੱਤਵਾਦੀਆਂ ਦੇ ਇਸ ਗੜ੍ਹ ਨੂੰ ਨਹੀਂ ਮਿਲਣੀ ਚਾਹੀਦੀ ਮਦਦ
NEXT STORY