ਨਵੀਂ ਦਿੱਲੀ- ਜੇਕਰ ਤੁਸੀਂ ਟਾਟਾ ਮੋਟਰਜ਼ ਦੀ ਕਾਰ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੈ। ਕੰਪਨੀ ਨੇ ਆਪਣੇ ਗਾਹਕਾਂ ਨੂੰ ਸਸਤਾ ਕਰਜ਼ਾ ਦਿਵਾਉਣ ਲਈ ਇੰਡਸਇੰਡ ਬੈਂਕ ਨਾਲ ਹੱਥ ਮਿਲਾਇਆ ਹੈ। ਇਸ ਤਹਿਤ ਗਾਹਕ ਪਹਿਲੇ 3 ਤੋਂ 6 ਮਹੀਨਿਆਂ ਲਈ ਵਿਸ਼ੇਸ਼ ਘੱਟ ਈ. ਐੱਮ. ਆਈ. ਵਿਕਲਪ ਦਾ ਲਾਭ ਲੈ ਸਕਦੇ ਹਨ। ਇਸ ਤਹਿਤ ਈ. ਐੱਮ. ਆਈ. ਪ੍ਰਤੀ ਲੱਖ 834 ਰੁਪਏ ਤੋਂ ਸ਼ੁਰੂ ਹੋ ਰਹੀ ਹੈ।
ਕੰਪਨੀ ਦੇ ਇਸ ਕਰਾਰ ਤਹਿਤ ਪਹਿਲੇ 3 ਤੋਂ 6 ਮਹੀਨਿਆਂ ਤੱਕ ਈ. ਐੱਮ. ਆਈ. ਪੇਮੈਂਟ ਦੀ ਰਾਸ਼ੀ ਬਹੁਤ ਘੱਟ ਰਹੇਗੀ ਅਤੇ ਇਹ ਖ਼ਰੀਦਦਾਰ ਦੀ ਸੁਵਿਧਾ ਮੁਤਾਬਕ ਹੋਵੇਗੀ। ਇਸ ਵਿਚ ਨਾਨ ਇਨਕਮ ਪਰੂਫ ਫੰਡਿੰਗ ਦੀ ਸੁਵਿਧਾ ਹੋਵੇਗੀ ਅਤੇ ਪ੍ਰਾਡਕਟ ਤੇ ਮਾਡਲ ਦੇ ਹਿਸਾਬ ਨਾਲ ਇਸ ਦੀ ਮਿਆਦ 1 ਤੋਂ 7 ਸਾਲ ਦੀ ਹੋਵੇਗੀ। ਹੈਰੀਅਰ, ਸਫਾਰੀ ਤੇ ਟਿਗੋਰ ਦੀ ਖ਼ਰੀਦ 'ਤੇ ਗੱਡੀ ਦੀ ਐਕਸ ਸ਼ੋਅਰ ਰੂਮ ਕੀਮਤ ਦੇ 85 ਫ਼ੀਸਦ ਦੇ ਬਰਾਬਰ ਲੋਨ ਮਿਲੇਗਾ। ਟਿਯਾਗੋ, ਨੈਕਸਨ ਅਤੇ ਅਲਟ੍ਰਾਟਾਜ ਦੀ ਖ਼ਰੀਦ 'ਤੇ 90 ਫ਼ੀਸਦੀ ਤੱਕ ਲੋਨ ਦੀ ਸੁਵਿਧਾ ਹੈ।
ਇਸ ਬਾਰੇ ਕੰਪਨੀ ਦੇ ਮੁਖੀ (ਟਾਟਾ ਮੋਟਰਜ਼ ਪੈਸੈਂਜਰ ਵਹੀਕਲਜ਼ ਬਿਜ਼ਨਸ ਯੂਨਿਟ ਹੈਡ ਨੈਟਵਰਕ ਮੈਨੇਜਮੈਂਟ ਅਤੇ ਟ੍ਰੇਡ ਫਾਈਨੈਂਸ) ਰਮੇਸ਼ ਦੁਰਈਰਾਜਨ ਨੇ ਕਿਹਾ, "ਟਾਟਾ ਮੋਟਰਜ਼ ਨੇ ਹਮੇਸ਼ਾ ਆਪਣੇ ਗਾਹਕਾਂ ਨੂੰ ਸਪੋਰਟ ਕੀਤਾ ਹੈ। ਕੋਰੋਨਾ ਮਹਾਮਾਰੀ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਆਪਣੀ ਪੈਸੇਂਜਰ ਕਾਰ ਫੈਮਿਲੀ ਦੀ ਮਦਦ ਲਈ ਅਸੀਂ ਇੰਡਸਇੰਡ ਬੈਂਕ ਨਾਲ ਹੱਥ ਮਿਲਾਇਆ ਹੈ।" ਇੰਡਸਇੰਡ ਬੈਂਕ ਦੇ ਕਾਰਜਕਾਰੀ ਉਪ ਮੁੱਖੀ (ਯਾਤਰੀ ਵਾਹਨ) ਟੀ. ਏ. ਰਾਜਗੋਪਾਲਨ ਨੇ ਕਿਹਾ ਇਸ ਸਕੀਮ ਨਾਲ ਗਾਹਕਾਂ 'ਤੇ ਬੋਝ ਘੱਟ ਹੋਵੇਗਾ ਅਤੇ ਉਹ ਸੁਰੱਖਿਅਤ ਮਾਹੌਲ ਵਿਚ ਯਾਤਰਾ ਕਰ ਸਕਣਗੇ।
IPO ਦੀ ਤਿਆਰੀ ਤੋਂ ਪਹਿਲਾਂ ਓਲਾ 'ਚ ਹੋਇਆ 50 ਕਰੋੜ ਡਾਲਰ ਦਾ ਨਿਵੇਸ਼
NEXT STORY