ਨਵੀਂ ਦਿੱਲੀ — ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਟਾਟਾ ਸੰਨਜ਼ ਨੇ ਨੈਸ਼ਨਲ ਕੰਪਨੀ ਲਾਅ ਅਪੀਲ ਆਰਬੀਟ੍ਰੇਸ਼ਨ (ਐਨਸੀਐਲਏਟੀ) ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਨੂੰ ਬਹਾਲ ਕਰਨ ਦੇ ਆਦੇਸ਼ ਵਿਰੁੱਧ ਅੱਜ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਹੈ। ਟ੍ਰਿਬਿਊਨਲ ਨੇ ਸਮੂਹ ਦੇ ਮੌਜੂਦਾ ਚੇਅਰਮੈਨ ਐਨ ਚੰਦਰਸ਼ੇਕਰਨ ਦੀ ਨਿਯੁਕਤੀ ਨੂੰ ਵੀ ਅਯੋਗ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੇ ਅਗਲੇ ਹਫਤੇ ਟਾਟਾ ਦੀ ਅਪੀਲ 'ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ।
ਸਾਇਰਸ ਮਿਸਤਰੀ ਮਾਮਲੇ ’ਤੇ ਆਏ ਨੈਸ਼ਨਲ ਕੰਪਨੀ ਲਾਅ ਅਪੀਲੇ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਦੇ ਫੈਸਲੇ ਨੂੰ ਟਾਟਾ ਸੰਜ਼ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। 18 ਦਸੰਬਰ 2019 ਨੂੰ ਐੱਨ. ਸੀ. ਐੱਲ. ਏ. ਟੀ. ਨੇ ਸਾਇਰਸ ਮਿਸਤਰੀ ਦੇ ਪੱਖ ’ਚ ਫੈਸਲਾ ਦਿੰਦਿਆਂ ਉਨ੍ਹਾਂ ਨੂੰ ਮੁੜ ਤੋਂ ਟਾਟਾ ਸੰਜ਼ ਦਾ ਚੇਅਰਮੈਨ ਨਿਯੁਕਤ ਕਰਨ ਦਾ ਹੁਕਮ ਦਿੱਤਾ ਸੀ। ਨਾਲ ਹੀ ਟ੍ਰਿਬਿਊਨਲ ਨੇ ਐੱਨ. ਚੰਦਰਸ਼ੇਖਰਨ ਦੀ ਨਿਯੁਕਤੀ ਨੂੰ ਗ਼ੈਰ-ਕਾਨੂੰਨੀ ਐਲਾਨ ਦਿੱਤਾ ਸੀ।
ਟ੍ਰਿਬਿਊਨਲ ਨੇ ਸਾਇਰਸ ਮਿਸਤਰੀ ਨੂੰ ਹਟਾਉਣ ਦੇ ਫੈਸਲੇ ਨੂੰ ਗਲਤ ਠਹਿਰਾਇਆ। ਉਥੇ ਹੀ ਟ੍ਰਿਬਿਊਨਲ ਨੇ ਟਾਟਾ ਸੰਜ਼ ਨੂੰ ਅਪੀਲ ਲਈ 4 ਹਫਤੇ ਦਾ ਸਮਾਂ ਵੀ ਦਿੱਤਾ ਸੀ। ਟਾਟਾ ਸੰਜ਼ ਨੇ 24 ਅਕਤੂਬਰ 2016 ਨੂੰ ਮਿਸਤਰੀ ਨੂੰ ਚੇਅਰਮੈਨ ਅਹੁਦੇ ਤੋਂ ਹਟਾ ਦਿੱਤਾ ਸੀ। ਮਿਸਤਰੀ ਨੇ ਫੈਸਲੇ ਨੂੰ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ’ਚ ਚੁਣੌਤੀ ਦਿੱਤੀ ਸੀ ਪਰ ਉਹ ਹਾਰ ਗਏ। ਬਾਅਦ ’ਚ ਐੱਨ. ਸੀ. ਐੱਲ. ਟੀ. ਦੇ ਫੈਸਲੇ ਖਿਲਾਫ ਉਹ ਅਪੀਲੇ ਟ੍ਰਿਬਿਊਨਲ ਪੁੱਜੇ ਸਨ। ਸਾਇਰਸ ਮਿਸਤਰੀ, ਜੋ ਟਾਟਾ ਸੰਜ਼ ਦੇ ਛੇਵੇਂ ਚੇਅਰਮੈਨ ਸਨ, ਨੂੰ ਅਕਤੂਬਰ 2016 ’ਚ ਇਕ ਨਾਟਕੀ ਘਟਨਾਚੱਕਰ ’ਚ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਟਾਟਾ ਸੰਨਜ਼ ਨੇ ਸੁਪਰੀਮ ਕੋਰਟ ਨੂੰ ਇਸ ਪਟੀਸ਼ਨ 'ਤੇ ਤੁਰੰਤ ਸੁਣਵਾਈ ਕਰਨ ਦੀ ਬੇਨਤੀ ਕਰਦਿਆਂ ਕਿਹਾ ਕਿ ਐਨਸੀਐਲਏਟੀ ਦੇ ਹੁਕਮ ਨੂੰ ਰੱਦ ਕਰਨ ਦੀ ਲੋੜ ਹੈ ਕਿਉਂਕਿ ਟਾਟਾ ਸੰਨਜ਼ ਦੇ ਡਾਇਰੈਕਟਰ ਵਜੋਂ ਮਿਸਤਰੀ ਕਾਰਗੁਜ਼ਾਰੀ ਕਾਰਨ ਟਾਟਾ ਸੰਨਜ਼ ਬੋਰਡ ਦੇ ਹਿੱਤਾਂ ਨੂੰ ਖਤਰਾ ਪੈਦਾ ਹੋ ਗਿਆ ਸੀ। ਟਾਟਾ ਸੰਨਜ਼ ਨੇ ਕਿਹਾ ਕਿ ਟਾਟਾ ਸਮੂਹ ਤੋਂ ਹਟਾਏ ਜਾਣ ਤੋਂ ਬਾਅਦ ਮਿਸਤਰੀ ਨੇ ਕਈ ਕਦਮ ਉਠਾਏ ਜਿਸ ਨਾਲ ਟਾਟਾ ਸਮੂਹ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਿਆ। ਮਿਸਤਰੀ ਦੁਆਰਾ ਟਾਟਾ ਸੰਨਜ਼ ਬੋਰਡ ਆਫ਼ ਡਾਇਰੈਕਟਰਜ਼ ਨੂੰ ਭੇਜੀ ਗਈ ਗੁਪਤ ਈਮੇਲਾਂ ਜਾਣਬੁੱਝ ਕੇ ਲੀਕ ਕੀਤੀਆਂ ਗਈਆਂ ਸਨ ਅਤੇ ਮਿਸਤਰੀ ਦੀ ਪਹਿਲਕਦਮੀ 'ਤੇ ਬੋਰਡ ਦੀ ਬੈਠਕ ਦੇ ਗੁਪਤ ਵੇਰਵੇ ਜਨਤਕ ਕੀਤੇ ਗਏ ਸਨ। ਉਸੇ ਸਮੇਂ ਮਿਸਤਰੀ ਨੇ ਗੈਰ ਕਾਨੂੰਨੀ ਢੰਗ ਨਾਲ ਇਨਕਮ ਟੈਕਸ ਅਧਿਕਾਰੀਆਂ ਨਾਲ ਪੱਤਰ ਲਿਖ ਕੇ ਟਾਟਾ ਸੰਨਜ਼ ਦੇ ਦਸਤਾਵੇਜ਼ ਉਨ੍ਹਾਂ ਨੂੰ ਸੌਂਪੇ।
ਫਿਰ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਅੱਜ ਦੇ ਨਵੇਂ ਭਾਅ
NEXT STORY