ਮੁੰਬਈ- ਟਾਟਾ ਸਟੀਲ ਨੇ ਹਰਿਆਣਾ ਦੇ ਰੋਹਤਕ ਵਿਚ 5 ਲੱਖ ਟਨ ਸਾਲਾਨਾ (ਐੱਮ. ਟੀ. ਪੀ. ਏ.) ਸਟੀਲ ਰੀਸਾਈਕਲਿੰਗ ਪਲਾਂਟ ਦੀ ਸ਼ੁਰੂਆਤ ਕੀਤੀ ਹੈ।
ਇਹ ਪਲਾਂਟ ਆਰਤੀ ਗ੍ਰੀਨ ਟੈੱਕ ਦੇ ਸਹਿਯੋਗ ਨਾਲ 'ਬਿਲਡ, ਓਨ, ਆਪਰੇਟ' (ਬੀ. ਓ. ਓ.) ਪਾਰਟਨਰ ਦੇ ਆਧਾਰ 'ਤੇ ਸਥਾਪਤ ਕੀਤਾ ਗਿਆ ਹੈ। ਇਹ ਭਾਰਤ ਵਿਚ ਅਜਿਹੀ ਪਹਿਲੀ ਸਹੂਲਤ ਹੈ, ਜੋ ਸ਼੍ਰੇਡਰ, ਬੇਲਰ, ਮਟੀਰੀਅਲ ਹੈਂਡਲਰ ਵਰਗੇ ਆਧੁਨਿਕ ਸਾਜੋ-ਸਾਮਾਨਾਂ ਨਾਲ ਲੈੱਸ ਹੈ।
ਕਬਾੜ ਹੋ ਚੁੱਕੇ ਵਾਹਨਾਂ, ਪੁਰਾਣੇ ਘਰਾਂ, ਕੰਸਟ੍ਰਕਸ਼ਨ ਤੇ ਉਦਯੋਗਿਕ ਵਰਗੇ ਸਰੋਤਾਂ ਤੋਂ ਕੰਪਨੀ ਸਕ੍ਰੈਪ ਮਾਲ ਖ਼ਰੀਦੇਗੀ। ਇਨ੍ਹਾਂ ਦੀ ਫਿਰ ਮਸ਼ੀਨਾਂ ਰਾਹੀਂ ਪ੍ਰੋਸੈਸਿੰਗ ਕੀਤੀ ਜਾਵੇਗਾ ਅਤੇ ਉੱਚ ਗੁਣਵੱਤਾ ਵਾਲੇ ਪ੍ਰੋਸੈਸਡ ਸਕ੍ਰੈਪ ਨੂੰ ਡਾਊਨਸਟ੍ਰੀਮ ਸਟੀਲ ਬਣਾਉਣ ਲਈ ਸਪਲਾਈ ਕੀਤਾ ਜਾਵੇਗਾ।
ਰੀਸਾਈਕਲ ਰਾਹੀਂ ਤਿਆਰ ਕੀਤਾ ਗਿਆ ਸਟੀਲ ਘੱਟ ਕਾਰਬਨ ਨਿਕਾਸੀ ਪੈਦਾ ਕਰਦਾ ਹੈ। ਇਸ ਦੇ ਨਾਲ ਹੀ ਟਾਟਾ ਸਟੀਲ ਨੇ ਦੋ ਨਵੇਂ ਬ੍ਰਾਂਡ ਟਾਟਾ ਫੇਰੋਬਲੇਡ ਅਤੇ ਟਾਟਾ ਫੇਰੋਸ਼੍ਰੇਡ ਵੀ ਲਾਂਚ ਕੀਤੇ ਹਨ। ਇਹ ਪ੍ਰਾਡਕਟਸ ਉੱਚ ਗੁਣਵੱਤਾ ਵਾਲੇ ਪ੍ਰੋਸੈਸਡ ਸਕ੍ਰੈਪ ਹਨ। ਟਾਟਾ ਸਟੀਲ ਵਿਚ ਸਟੀਲ ਰੀਸਾਈਕਲਿੰਗ ਕਾਰੋਬਾਰ ਦੇ ਮੁਖੀ ਯੋਗੇਸ਼ ਬੇਦੀ ਨੇ ਕਿਹਾ, ''ਸਟੀਲ ਨੂੰ ਇਸ ਦੇ ਗੁਣਾਂ ਨੂੰ ਗੁਆਏ ਬਿਨਾਂ ਵਾਰ-ਵਾਰ ਰੀਸਾਈਕਲ ਕੀਤਾ ਜਾ ਸਕਦਾ ਹੈ। ਇਸ ਨਜ਼ਰੀਏ ਤੋਂ ਸਟੀਲ ਸਕ੍ਰੈਪ ਇਕ ਕੀਮਤੀ ਸਰੋਤ ਹੈ ਅਤੇ ਸਟੀਲ ਬਣਾਉਣ ਲਈ ਇਕ ਮਹੱਤਵਪੂਰਨ ਭਵਿੱਖ ਦਾ ਕੱਚਾ ਮਾਲ ਹੈ।''
ਸਿਰਫ 1 ਰੁ: ਦਾਨ ਦੇ ਕੇ ਬਚਾ ਸਕਦੇ ਹੋ 12,500 ਰੁਪਏ ਟੈਕਸ, ਸਮਝੋ ਗਣਿਤ
NEXT STORY