ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਵੱਡੀ ਆਈ.ਟੀ. ਸੇਵਾ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਦੇ ਫਾਉਂਡਰ ਐੱਫ.ਸੀ. ਕੋਹਲੀ ਦਾ 96 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਇੰਡੀਅਨ ਆਈ.ਟੀ. ਇੰਡਸਟਰੀ ਦਾ ਪਿਤਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।
ਐੱਫ.ਸੀ. ਕੋਹਲੀ ਦਾ ਪੂਰਾ ਨਾਮ ਫਕੀਰ ਚੰਦਰ ਕੋਹਲੀ ਸੀ। ਉਹ 1991 'ਚ ਆਈ.ਬੀ.ਐੱਮ. ਨੂੰ ਟਾਟਾ-ਆਈ.ਬੀ.ਐੱਮ. ਦੇ ਹਿੱਸੇ ਦੇ ਰੂਪ 'ਚ ਭਾਰਤ ਲਿਆਉਣ ਦੇ ਫ਼ੈਸਲੇ 'ਚ ਸਰਗਰਮ ਰੂਪ ਨਾਲ ਸ਼ਾਮਲ ਸਨ। ਇਹ ਭਾਰਤ 'ਚ ਹਾਰਡਵੇਅਰ ਮੈਨਿਉਫੈਕਚਰਿੰਗ ਲਈ ਜੁਆਇਂਟ ਵੇਂਚਰ ਦਾ ਹਿੱਸਾ ਸੀ। ਸਾਫਟਵੇਅਰ ਇੰਡਸਟਰੀ ਦੇ ਪਿਤਾ ਮੰਨੇ ਜਾਣ ਵਾਲੇ ਐੱਫ.ਸੀ. ਕੋਹਲੀ ਨੇ ਭਾਰਤ ਦੀ ਤਕਨੀਕੀ ਕ੍ਰਾਂਤੀ ਦੀ ਅਗਵਾਈ ਕੀਤੀ ਅਤੇ ਟੀ.ਸੀ.ਐੱਸ. ਦੇ ਪਹਿਲੇ ਸੀ.ਈ.ਓ. ਦੇ ਰੂਪ 'ਚ ਦੇਸ਼ ਨੂੰ 100 ਬਿਲੀਅਨ ਡਾਲਰ ਦੀ ਆਈ.ਟੀ. ਇੰਡਸਟਰੀ ਦੇ ਨਿਰਮਾਣ 'ਚ ਮਦਦ ਕੀਤੀ।
ਇਹ ਕੰਪਨੀ ਕਰੇਗੀ ਹੋਰ 32 ਹਜ਼ਾਰ ਕਰਮਚਾਰੀਆਂ ਦੀ ਛਾਂਟੀ
NEXT STORY