ਨਵੀਂ ਦਿੱਲੀ– ਇਲੈਕਟ੍ਰਿਕ ਕਾਰਾਂ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਟੈਸਲਾ ਇਨ੍ਹੀਂ ਦਿਨੀਂ ਮੁਸ਼ਕਲ ਦੌਰ ’ਚੋਂ ਲੰਘ ਰਹੀ ਹੈ। ਕੰਪਨੀ ਦੀ ਵਿਕਰੀ ਵਿਚ ਭਾਰੀ ਕਮੀ ਆਈ ਹੈ ਅਤੇ ਬਾਜ਼ਾਰ ਵਿਚ ਉਸ ਦੀ ਪਕੜ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ। ਕੰਪਨੀ ਦੇ ਸੀ. ਈ. ਓ. ਐਲਨ ਮਸਕ ਇਸ ਸਾਲ ਜ਼ਿਆਦਾਤਰ ਸਮਾਂ ਰੋਬੋਟਿਕਸ ਪ੍ਰਾਜੈਕਟਾਂ ਅਤੇ ਆਪਣੇ ਲੱਗਭਗ 1 ਟ੍ਰਿਲੀਅਨ ਡਾਲਰ ਵਾਲੇ ਪੇਅ ਪੈਕੇਜ ਦੀ ਮਨਜ਼ੂਰੀ ਵੱਲ ਧਿਆਨ ਦਿੰਦੇ ਰਹੇ। ਇਸੇ ਦੌਰਾਨ ਕੰਪਨੀ ਦੇ ਮੁੱਖ ਬਿਜ਼ਨੈੱਸ ਭਾਵ ਇਲੈਕਟ੍ਰਿਕ ਕਾਰਾਂ ਦੀ ਵਿਕਰੀ ’ਤੇ ਅਸਰ ਪਿਆ ਅਤੇ ਭਵਿੱਖ ਨੂੰ ਲੈ ਕੇ ਬੇਯਕੀਨੀ ਵਧ ਗਈ।
ਯੂਰਪ ’ਚ ਅਕਤੂਬਰ ਦੌਰਾਨ ਟੈਸਲਾ ਦੀ ਵਿਕਰੀ 48.5 ਫੀਸਦੀ ਘਟ ਗਈ। ਪੂਰੇ ਸਾਲ ਦੀ ਵਿਕਰੀ ਲੱਗਭਗ 30 ਫੀਸਦੀ ਘੱਟ ਰਹੀ, ਜਦੋਂਕਿ ਈ. ਵੀ. ਮਾਰਕੀਟ ਕੁਲ ਮਿਲਾ ਕੇ 26 ਫੀਸਦੀ ਰਹੀ। ਇਸ ਸਾਲ ਟੈਸਲਾ ਦੀ ਵੈਸ਼ਵਿਕ ਡਲਿਵਰੀ ’ਚ 7 ਫੀਸਦੀ ਦੀ ਕਮੀ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਇਹ ਕਮੀ ਉਸ ਵੇਲੇ ਨਜ਼ਰ ਆਈ ਹੈ ਜਦੋਂ ਤੀਜੀ ਤਿਮਾਹੀ ’ਚ ਕੰਪਨੀ ਨੇ ਰਿਕਾਰਡ ਡਲਿਵਰੀ ਹਾਸਲ ਕੀਤੀ ਸੀ।
ਖਤਰੇ ’ਚ ਸੈਮਸੰਗ ਦੀ ਕੁਰਸੀ! 2025 ’ਚ ਐੱਪਲ ਬਣ ਸਕਦੈ ਨੰਬਰ-1 ਸਮਾਰਟਫੋਨ ਬ੍ਰਾਂਡ
ਦੁਨੀਆ ਦੇ ਨੰਬਰ-1 ਸਮਾਰਟਫੋਨ ਨਿਰਮਾਤਾ ਵਜੋਂ ਸੈਮਸੰਗ ਦਾ ਲੰਮੇ ਸਮੇਂ ਤੋਂ ਕਾਇਮ ਦਬਦਬਾ ਹੁਣ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਹੈ। ‘ਕਾਊਂਟਰ ਪੁਆਇੰਟ ਰਿਸਰਚ’ ਦੀ ਨਵੀਂ ਰਿਪੋਰਟ ਦੱਸਦੀ ਹੈ ਕਿ 2025 ’ਚ ਐੱਪਲ ਸੈਮਸੰਗ ਨੂੰ ਪਛਾੜ ਕੇ ਗਲੋਬਲ ਸਮਾਰਟਫੋਨ ਮਾਰਕੀਟ ’ਚ ਚੋਟੀ ਦਾ ਸਥਾਨ ਹਾਸਲ ਕਰ ਸਕਦਾ ਹੈ। ਆਈਫੋਨ 17 ਸੀਰੀਜ਼ ਦੀ ਰਿਕਾਰਡਤੋੜ ਮੰਗ ਅਤੇ ਤੇਜ਼ੀ ਨਾਲ ਵਧ ਰਹੀ ਅਪਗ੍ਰੇਡ ਸਾਈਕਲ ਨੂੰ ਇਸ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।
ਰਿਪੋਰਟ ਅਨੁਸਾਰ 2025 ’ਚ ਐੱਪਲ ਦੀ ਆਈਫੋਨ ਸ਼ਿਪਮੈਂਟ ਵਿਚ 10 ਫੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ। ਇਸੇ ਤਰ੍ਹਾਂ ਸੈਮਸੰਗ ਸਿਰਫ 4.6 ਫੀਸਦੀ ਦੀ ਗ੍ਰੋਥ ਨਾਲ ਵਾਧਾ ਬਣਾਈ ਰੱਖਣ ’ਚ ਨਾਕਾਮ ਰਹਿ ਸਕਦਾ ਹੈ। ਜੇ ਅੰਦਾਜ਼ੇ ਸਹੀ ਸਾਬਤ ਹੋਏ ਤਾਂ 2025 ਦੇ ਅਖੀਰ ਤਕ ਐੱਪਲ 19.4 ਫੀਸਦੀ ਗਲੋਬਲ ਮਾਰਕੀਟ ਸ਼ੇਅਰ ਦੇ ਨਾਲ ਨੰਬਰ-1 ਬ੍ਰਾਂਡ ਬਣ ਜਾਵੇਗਾ।
ਮਨੀ ਲਾਂਡਰਿੰਗ ਮਾਮਲਾ: ਆਨਲਾਈਨ ਗੇਮਿੰਗ ਪਲੇਟਫਾਰਮ ‘WinZO’ ਦੇ ਸੰਸਥਾਪਕ ਗ੍ਰਿਫਤਾਰ
NEXT STORY