ਨਵੀਂ ਦਿੱਲੀ — ਚਾਂਦੀ ਦੀਆਂ ਕੀਮਤਾਂ ਵਿਚ ਅੱਜ ਉਛਾਲ ਦੇਖਣ ਨੂੰ ਮਿਲਿਆ। ਚਾਂਦੀ 43 ਰੁਪਏ ਦੇ ਵਾਧੇ ਨਾਲ ਖੁੱਲ੍ਹੀ ਅਤੇ ਕਾਰੋਬਾਰ ਦੇ ਅੱਧੇ ਘੰਟੇ ਦੇ ਅੰਦਰ ਇਸ ਵਿਚ 50 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ। ਪਿਛਲੇ ਕੁਝ ਸਮੇਂ ਤੋਂ ਚਾਂਦੀ ਦੀ ਕੀਮਤ 'ਤੇ ਨਿਰੰਤਰ ਦਬਾਅ ਰਿਹਾ ਹੈ। ਇਸ ਦਾ ਰੇਟ ਅਗਸਤ ਮਹੀਨੇ ਵਿਚ 77 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਸੀ। ਉੱਚੇ ਪੱਧਰ ਤੋਂ ਇਹ ਹੁਣ 15 ਹਜ਼ਾਰ ਰੁਪਏ ਸਸਤੀ ਹੋ ਗਈ ਹੈ। ਫਿਲਹਾਲ ਇਹ 62-63 ਹਜ਼ਾਰ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਹੈ।
ਵੀਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀ ਚਮਕ ਫਿੱਕੀ ਪੈ ਗਈ। ਸੋਨਾ 95 ਰੁਪਏ ਦੀ ਗਿਰਾਵਟ ਦੇ ਨਾਲ 51,405 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ। ਪਿਛਲੇ ਸੈਸ਼ਨ ਵਿਚ ਇਸ ਦੀ ਬੰਦ ਕੀਮਤ 51,500 ਰੁਪਏ ਸੀ। ਚਾਂਦੀ ਵੀ 504 ਰੁਪਏ ਦੀ ਗਿਰਾਵਟ ਦੇ ਨਾਲ 63,425 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਪਿਛਲੇ ਸੈਸ਼ਨ ਵਿਚ ਇਸ ਦੀ ਬੰਦ ਕੀਮਤ 63,929 ਰੁਪਏ ਸੀ।
ਚਾਂਦੀ ਦੀ ਕੀਮਤ ਵਿਚ ਗਿਰਾਵਟ
ਐਮਸੀਐਕਸ 'ਤੇ ਅੱਜ 4 ਦਸੰਬਰ ਦੀ ਡਿਲਵਰੀ ਵਾਲੀ ਚਾਂਦੀ 43 ਰੁਪਏ ਦੀ ਗਿਰਾਵਟ ਨਾਲ 62658 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਖੁੱਲ੍ਹੀ। ਵੀਰਵਾਰ ਨੂੰ ਇਹ 62615 ਦੇ ਪੱਧਰ 'ਤੇ ਬੰਦ ਹੋਇਆ ਸੀ। ਸਵੇਰੇ ਇਹ 55 ਰੁਪਏ ਦੀ ਗਿਰਾਵਟ ਨਾਲ 62560 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਸੀ। ਹੁਣ ਤੱਕ ਇਸ ਵਿਚ 730 ਲਾਟ ਦਾ ਕਾਰੋਬਾਰ ਹੋਇਆ ਹੈ।
ਅੰਤਰਰਾਸ਼ਟਰੀ ਬਾਜ਼ਾਰ ਵਿਚ ਉਛਾਲ
ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਸਮੇਂ ਚਾਂਦੀ ਦੀ ਮਾਮੂਲੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 20 ਦਸੰਬਰ ਨੂੰ ਸਵੇਰੇ 10 ਵਜੇ ਇਨਵੈਸਟਿੰਗ ਡਾਟ ਕਾਮ ਦੀ ਵੈਬਸਾਈਟ 'ਤੇ ਉਪਲਬਧ ਅੰਕੜਿਆਂ ਅਨੁਸਾਰ ਦਸੰਬਰ ਡਿਲਵਰੀ ਵਾਲੀ ਚਾਂਦੀ ਇਸ ਸਮੇਂ 0.024 ਡਾਲਰ ਦੇ ਵਾਧੇ ਨਾਲ 24.73 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਕਾਰੋਬਾਰ ਕਰ ਰਹੀ ਸੀ। ਵੀਰਵਾਰ ਨੂੰ ਇਹ ਗਿਰਾਵਟ ਦੇ ਨਾਲ 24.70 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਬੰਦ ਹੋਈ ਸੀ।
ਰੁਪਿਆ ਵਧਿਆ, ਕੱਚਾ ਤੇਲ ਸਸਤਾ
ਸਵੇਰੇ 10 ਵਜੇ ਸੈਂਸੈਕਸ 172 ਅੰਕ ਦੇ ਵਾਧੇ ਨਾਲ 40731 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਮੇਂ ਰੁਪਏ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਫਿਲਹਾਲ ਰੁਪਿਆ 10 ਪੈਸੇ ਦੀ ਮਜ਼ਬੂਤੀ ਨਾਲ 73.63 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਕੱਚਾ ਤੇਲ ਇਸ ਸਮੇਂ ਐੱਮ.ਸੀ.ਐਕਸ 'ਤੇ ਗਿਰਾਵਟ ਦੇ ਰੁਝਾਨ ਨਾਲ ਕਾਰੋਬਾਰ ਕਰ ਰਿਹਾ ਹੈ। 19 ਨਵੰਬਰ ਨੂੰ ਡਿਲਵਿਰੀ ਕਰਨ ਵਾਲਾ ਕੱਚਾ ਤੇਲ 5 ਰੁਪਏ ਦੀ ਗਿਰਾਵਟ ਨਾਲ 2993 ਰੁਪਏ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। ਹੁਣ ਤੱਕ ਇਸ ਵਿਚ 1129 ਲਾਟ ਦਾ ਕਾਰੋਬਾਰ ਹੋਇਆ ਹੈ।
ਇਹ ਵੀ ਪੜ੍ਹੋ :
Amazon ਅਤੇ ਰਿਲਾਇੰਸ ਨੂੰ ਟੱਕਰ ਦੇਣ ਲਈ Flipkart ਨੇ ਕੀਤਾ 1500 ਕਰੋੜ ਦਾ ਸਮਝੌਤਾ
NEXT STORY