ਨਵੀਂ ਦਿੱਲੀ — ਭਾਰਤ ਦੇ ਪ੍ਰਚੂਨ ਖੇਤਰ ਵਿਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਅਤੇ ਇਹੀ ਕਾਰਨ ਹੈ ਕਿ ਇਸ ਮੌਕੇ ਦਾ ਪੂਰਾ ਲਾਭ ਲੈਣ ਲਈ ਤਿੰਨ ਵੱਡੀਆਂ ਕੰਪਨੀਆਂ 'ਚ ਮੁਕਾਬਲੇਬਾਜ਼ੀ ਚੱਲ ਰਹੀ ਹੈ। ਖ਼ਾਸਕਰ ਜੀਓਮਾਰਟ ਦੀ ਸ਼ੁਰੂਆਤ ਤੋਂ ਬਾਅਦ ਇਹ ਰਿਲਾਇੰਸ ਰਿਟੇਲ, ਫਲਿੱਪਕਾਰਟ ਅਤੇ ਐਮਾਜ਼ੋਨ ਲਈ ਵੱਡੀ ਚੁਣੌਤੀ ਪੇਸ਼ ਕਰ ਰਹੀ ਹੈ। ਬਾਜ਼ਾਰ ਹਿੱਸੇਦਾਰੀ ਵਧਾਉਣ ਲਈ ਵਾਲਮਾਰਟ ਦੀ ਮਾਲਕੀਅਤ ਵਾਲੀ ਫਲਿੱਪਕਾਰਟ ਨੇ ਆਦਿੱਤਿਆ ਬਿਰਲਾ ਫੈਸ਼ਨ ਰਿਟੇਲ ਵਿਚ 7.8 ਪ੍ਰਤੀਸ਼ਤ ਦੀ ਹਿੱਸੇਦਾਰੀ 1,500 ਕਰੋੜ ਵਿਚ ਖਰੀਦਣ ਦਾ ਐਲਾਨ ਕੀਤਾ ਹੈ।
7.8% ਸ਼ੇਅਰ ਵੇਚੇ
ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਲਿਮਟਿਡ (ਏ.ਬੀ.ਐਫ.ਆਰ.ਐਲ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਦੇ ਬੋਰਡ ਨੇ ਵਾਲਮਾਰਟ ਦੀ ਮਲਕੀਅਤ ਵਾਲੇ ਫਲਿੱਪਕਾਰਟ ਸਮੂਹ ਨੂੰ 7.8 ਪ੍ਰਤੀਸ਼ਤ ਹਿੱਸੇਦਾਰੀ ਦੇ ਅਧਾਰ 'ਤੇ 1,500 ਕਰੋੜ ਰੁਪਏ ਜਾਰੀ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ ਇੱਕ ਬਿਆਨ ਵਿਚ ਕਿਹਾ, 'ਆਦਿੱਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਨੇ ਅੱਜ ਫਲਿੱਪਕਾਰਟ ਗਰੁੱਪ ਨੂੰ ਤਰਜੀਹੀ ਸ਼ੇਅਰ ਜਾਰੀ ਕਰਕੇ 1,500 ਕਰੋੜ ਰੁਪਏ ਜੁਟਾਉਣ ਨੂੰ ਪ੍ਰਵਾਨਗੀ ਦਿੱਤੀ। ਇਸ ਦੇ ਤਹਿਤ ਇਕੁਇਟੀ ਪੂੰਜੀ 205 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਇਕੱਠੀ ਕੀਤੀ ਜਾਏਗੀ।
ਇਹ ਵੀ ਪੜ੍ਹੋ : RBI ਦਾ ਐਲਾਨ! ਬਦਲਣ ਵਾਲਾ ਹੈ Paytm ਅਤੇ Google Pay ਜ਼ਰੀਏ ਪੇਮੈਂਟ ਦਾ ਤਰੀਕਾ, ਜਾਣੋ ਨਵੇਂ ਨਿਯਮ
100 ਅਰਬ ਡਾਲਰ ਦਾ ਬਾਜ਼ਾਰ
ਏ.ਬੀ.ਐਫ.ਆਰ.ਐਲ. ਨੇ ਸਟਾਕ ਮਾਰਕੀਟ ਨੂੰ ਦੱਸਿਆ ਕਿ ਇਸ ਨਿਵੇਸ਼ ਦੇ ਨਾਲ ਫਲਿੱਪਕਾਰਟ ਗਰੁੱਪ ਨੂੰ ਆਪਣੀ ਪੂਰੀ 7.8 ਪ੍ਰਤੀਸ਼ਤ ਹਿੱਸੇਦਾਰੀ ਪੂਰੀ ਅਦਾਇਗੀ ਦੇ ਅਧਾਰ 'ਤੇ ਮਿਲੇਗੀ। ਕੰਪਨੀ ਨੇ ਕਿਹਾ, 'ਇਸ ਡੀਲ ਦੇ ਪੂਰਾ ਹੋਣ ਤੋਂ ਬਾਅਦ ਏ.ਬੀ.ਐਫ.ਆਰ.ਐਲ. ਦੇ ਪ੍ਰਮੋਟਰਾਂ ਅਤੇ ਪ੍ਰਮੋਟਰ ਸਮੂਹ ਦੀ 55.13 ਪ੍ਰਤੀਸ਼ਤ ਹਿੱਸੇਦਾਰੀ ਬਰਕਰਾਰ ਰਹੇਗੀ।” ਆਦਿੱਤਿਆ ਬਿਰਲਾ ਸਮੂਹ ਦੇ ਪ੍ਰਧਾਨ ਕੁਮਾਰ ਮੰਗਲਮ ਬਿਰਲਾ ਨੇ ਕਿਹਾ ਕਿ ਭਾਈਵਾਲੀ ਭਾਰਤ ਵਿਚ ਲਿਬਾਸ ਉਦਯੋਗ ਦੇ ਭਵਿੱਖ ਵਿਚ ਪੱਕਾ ਵਿਸ਼ਵਾਸ ਦਰਸਾਉਂਦੀ ਹੈ, ਜਿਸਦੇ ਅਗਲੇ ਪੰਜ ਸਾਲਾਂ ਵਿਚ 100 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਬੀਮਾ ਪਾਲਸੀ ਲੈਂਦੇ ਸਮੇਂ ਕਿਸੇ ਜਾਣਕਾਰੀ ਨੂੰ ਲੁਕਾਉਣਾ ਹੋ ਸਕਦੈ ਨੁਕਸਾਨਦੇਹ , ਜਾਣੋ SC ਦੇ ਫੈਸਲੇ ਬਾਰੇ
ਜਾਪਾਨ ਅਤੇ ਬ੍ਰਿਟੇਨ ਨੇ ਮੁਫਤ ਵਪਾਰ ਸਮਝੌਤੇ 'ਤੇ ਕੀਤੇ ਦਸਤਖਤ
NEXT STORY