ਨਵੀਂ ਦਿੱਲੀ - ਸਰਕਾਰ ਨੇ ਕੇਂਦਰੀ ਕਰਮਚਾਰੀਆਂ ਲਈ ਅਧਿਕਾਰਤ ਤੌਰ 'ਤੇ ਯੂਨੀਫਾਈਡ ਪੈਨਸ਼ਨ ਸਕੀਮ (UPS) ਦਾ ਐਲਾਨ ਕੀਤਾ ਹੈ। ਇਹ ਸਕੀਮ 1 ਅਪ੍ਰੈਲ, 2025 ਤੋਂ ਲਾਗੂ ਕੀਤੀ ਜਾਵੇਗੀ। ਇਸ ਨਾਲ ਕਰਮਚਾਰੀਆਂ ਨੂੰ ਸੇਵਾਮੁਕਤੀ ਤੋਂ ਬਾਅਦ ਗਾਰੰਟੀਸ਼ੁਦਾ ਪੈਨਸ਼ਨ ਮਿਲੇਗੀ, ਜਿਸ ਨਾਲ ਉਨ੍ਹਾਂ ਦੀ ਵਿੱਤੀ ਸੁਰੱਖਿਆ ਯਕੀਨੀ ਹੋਵੇਗੀ।
ਇਹ ਵੀ ਪੜ੍ਹੋ : ਪਤੰਗ ਉਡਾਉਣ 'ਤੇ ਵੀ ਲੱਗੀ ਪਾਬੰਦੀ! ਲੱਗੇਗਾ 50 ਹਜ਼ਾਰ ਤੋਂ ਇਕ ਲੱਖ ਤਕ ਦਾ ਜੁਰਮਾਨਾ
UPS ਕੀ ਹੈ ਅਤੇ ਕਿਵੇਂ ਕਰੇਗਾ ਕੰਮ?
ਯੂਨੀਫਾਈਡ ਪੈਨਸ਼ਨ ਸਕੀਮ (UPS) ਦਾ ਉਦੇਸ਼ ਪੁਰਾਣੀ ਪੈਨਸ਼ਨ ਸਕੀਮ (OPS) ਅਤੇ ਨਵੀਂ ਪੈਨਸ਼ਨ ਸਕੀਮ (NPS) ਵਿਚਕਾਰ ਸੰਤੁਲਨ ਬਣਾਉਣਾ ਹੈ। ਇਸ ਦੇ ਤਹਿਤ ਕਰਮਚਾਰੀਆਂ ਨੂੰ ਸੇਵਾਮੁਕਤੀ ਤੋਂ ਬਾਅਦ ਗਾਰੰਟੀਸ਼ੁਦਾ ਪੈਨਸ਼ਨ ਮਿਲੇਗੀ। ਇਹ ਪੈਨਸ਼ਨ ਕਰਮਚਾਰੀ ਦੀ ਮੂਲ ਤਨਖਾਹ ਦੇ 50% ਦੇ ਬਰਾਬਰ ਹੋਵੇਗੀ, ਜੋ ਜੀਵਨ ਭਰ ਲਈ ਦਿੱਤੀ ਜਾਵੇਗੀ। ਇਸ ਲਈ ਕਰਮਚਾਰੀਆਂ ਨੂੰ ਘੱਟੋ-ਘੱਟ 25 ਸਾਲ ਸੇਵਾ ਕਰਨੀ ਪਵੇਗੀ। ਨਾਲ ਹੀ, ਮਹਿੰਗਾਈ ਰਾਹਤ (DR) ਦਾ ਲਾਭ ਵੀ ਸਮੇਂ-ਸਮੇਂ 'ਤੇ ਪੈਨਸ਼ਨ ਵਿੱਚ ਜੋੜਿਆ ਜਾਵੇਗਾ।
ਇਹ ਵੀ ਪੜ੍ਹੋ : ਬਜਟ ਤੋਂ ਪਹਿਲਾਂ ਆਮ ਲੋਕਾਂ ਲਈ ਵੱਡੀ ਰਾਹਤ ! ਸਸਤਾ ਹੋਇਆ ਅਮੂਲ ਦੁੱਧ , ਜਾਣੋ ਕਿੰਨੇ ਘਟੇ ਭਾਅ
ਕਿਹੜੇ ਕਰਮਚਾਰੀ ਲੈ ਸਕਦੇ UPS ਦਾ ਲਾਭ?
ਯੂਨੀਫਾਈਡ ਪੈਨਸ਼ਨ ਸਕੀਮ (UPS) ਕੇਂਦਰ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ 'ਤੇ ਲਾਗੂ ਹੋਵੇਗੀ, ਜੋ ਰਾਸ਼ਟਰੀ ਪੈਨਸ਼ਨ ਸਕੀਮ (NPS) ਦੇ ਅਧੀਨ ਆਉਂਦੇ ਹਨ ਅਤੇ UPS ਦੀ ਚੋਣ ਕਰਦੇ ਹਨ। ਕਰਮਚਾਰੀਆਂ ਕੋਲ NPS ਅਧੀਨ UPS ਅਪਣਾਉਣ ਜਾਂ NPS ਅਧੀਨ ਆਪਣੀ ਪੁਰਾਣੀ ਯੋਜਨਾ ਨੂੰ ਜਾਰੀ ਰੱਖਣ ਦਾ ਵਿਕਲਪ ਹੋਵੇਗਾ। ਹਾਲਾਂਕਿ, UPS ਦੀ ਚੋਣ ਕਰਨ ਵਾਲੇ ਕਰਮਚਾਰੀ ਕਿਸੇ ਹੋਰ ਨੀਤੀ ਰਿਆਇਤ ਲਈ ਯੋਗ ਨਹੀਂ ਹੋਣਗੇ।
ਸਰਕਾਰੀ ਯੋਗਦਾਨ ਵਿੱਚ ਵੱਡਾ ਬਦਲਾਅ
ਐਨਪੀਐਸ ਦੇ ਤਹਿਤ ਕਰਮਚਾਰੀਆਂ ਨੂੰ ਆਪਣੀ ਮੂਲ ਤਨਖਾਹ ਦਾ 10% ਯੋਗਦਾਨ ਪਾਉਣਾ ਪੈਂਦਾ ਹੈ, ਜਦੋਂ ਕਿ ਸਰਕਾਰ ਦਾ ਯੋਗਦਾਨ 14% ਹੈ। ਇਸ ਦੇ ਨਾਲ ਹੀ 1 ਅਪ੍ਰੈਲ, 2025 ਤੋਂ ਯੂਪੀਐੱਸ ਲਾਗੂ ਹੋਣ ਤੋਂ ਬਾਅਦ ਸਰਕਾਰ ਦਾ ਯੋਗਦਾਨ ਕਰਮਚਾਰੀ ਦੀ ਮੂਲ ਤਨਖਾਹ ਦਾ 18.5% ਹੋਵੇਗਾ। ਇਸਦਾ ਮਤਲਬ ਹੈ ਕਿ ਕਰਮਚਾਰੀਆਂ ਨੂੰ ਹੁਣ ਜ਼ਿਆਦਾ ਪੈਨਸ਼ਨ ਮਿਲੇਗੀ ਪਰ ਇਸ ਨਾਲ ਸਰਕਾਰੀ ਖਜ਼ਾਨੇ 'ਤੇ ਵਾਧੂ ਬੋਝ ਪਵੇਗਾ। ਪਹਿਲੇ ਸਾਲ ਵਿੱਚ ਇਸਦਾ ਅਨੁਮਾਨਿਤ ਖ਼ਰਚਾ 6250 ਕਰੋੜ ਰੁਪਏ ਤੱਕ ਹੋ ਸਕਦਾ ਹੈ।
ਇਹ ਵੀ ਪੜ੍ਹੋ : ਹੁਣੇ ਤੋਂ ਕਰ ਲਓ ਪਲਾਨਿੰਗ, ਫਰਵਰੀ 'ਚ ਅੱਧਾ ਮਹੀਨਾ ਬੰਦ ਰਹਿਣਗੇ ਬੈਂਕ!
UPS ਦੇ ਫ਼ਾਇਦੇ:
50% ਪੈਨਸ਼ਨ: ਰਿਟਾਇਰਮੈਂਟ ਤੋਂ ਬਾਅਦ ਕਰਮਚਾਰੀ ਨੂੰ ਉਸਦੀ ਬੇਸਿਕ ਤਨਖਾਹ ਵਿਚੋਂ 50% ਪੈਨਸ਼ਨ ਮਿਲੇਗੀ, ਜੋ ਜੀਵਨ ਭਰ ਜਾਰੀ ਰਹੇਗੀ।
ਮਹਿੰਗਾਈ ਰਾਹਤ: ਮਹਿੰਗਾਈ ਰਾਹਤ (DR) ਸਮੇਂ-ਸਮੇਂ 'ਤੇ ਪੈਨਸ਼ਨ ਵਿੱਚ ਜੋੜੀ ਜਾਵੇਗੀ।
ਪਰਿਵਾਰ ਨੂੰ ਲਾਭ: ਕਰਮਚਾਰੀ ਦੀ ਮੌਤ ਤੋਂ ਬਾਅਦ ਪਰਿਵਾਰ ਦੇ ਇੱਕ ਮੈਂਬਰ ਨੂੰ ਪੈਨਸ਼ਨ ਦਾ 60% ਹਿੱਸਾ ਮਿਲੇਗਾ।
ਘੱਟੋ-ਘੱਟ ਪੈਨਸ਼ਨ: 10 ਸਾਲ ਜਾਂ ਇਸ ਤੋਂ ਵੱਧ ਸੇਵਾ ਵਾਲੇ ਕਰਮਚਾਰੀਆਂ ਨੂੰ ਘੱਟੋ-ਘੱਟ 10,000 ਰੁਪਏ ਪੈਨਸ਼ਨ ਮਿਲੇਗੀ।
ਗ੍ਰੈਚੁਟੀ ਅਤੇ ਇਕਮੁਸ਼ਤ ਰਕਮ: ਸੇਵਾਮੁਕਤੀ 'ਤੇ, ਕਰਮਚਾਰੀਆਂ ਨੂੰ ਗ੍ਰੈਚੁਟੀ ਤੋਂ ਇਲਾਵਾ ਇੱਕਮੁਸ਼ਤ ਰਕਮ ਦਿੱਤੀ ਜਾਵੇਗੀ, ਜੋ ਉਨ੍ਹਾਂ ਦੀ ਸੇਵਾ ਦੇ ਆਧਾਰ 'ਤੇ ਨਿਰਧਾਰਤ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬਜਟ ਤੋਂ ਪਹਿਲਾਂ ਆਮ ਜਨਤਾ ਨੂੰ ਵੱਡਾ ਝਟਕਾ: ਬੱਸ, ਆਟੋ ਅਤੇ ਟੈਕਸੀ ਦੇ ਕਿਰਾਏ 'ਚ ਹੋਇਆ ਭਾਰੀ ਵਾਧਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਧਾਰ, ਨਵੀਨਤਾ ਭਾਰਤ ਦੇ ਵਿਸ਼ਵਵਿਆਪੀ ਆਰਥਿਕ ਵਿਕਾਸ ਨੂੰ ਰਫਤਾਰ ਦਿੰਦੇ ਹਨ : ਅਮਿਤਾਭ ਕਾਂਤ
NEXT STORY