ਨਵੀਂ ਦਿੱਲੀ (ਬਿਜ਼ਨੈੱਸ ਡੈਸਕ) – ਕੱਚੇ ਤੇਲ ਦੀਆਂ ਕੀਮਤਾਂ ’ਚ ਬੜ੍ਹਤ ਨਾਲ ਡਾਲਰ ਦੇ ਮੁਕਾਬਲੇ ਰੁਪਏ ’ਚ ਕਮਜ਼ੋਰੀ ਦਰਮਿਆਨ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਲਗਾਤਾਰ ਕਮੀ ਦੇਖਣ ਨੂੰ ਮਿਲ ਰਹੀ ਹੈ। ਰਿਜ਼ਰਵ ਬੈਂਕ ਵਲੋਂ ਜਾਰੀ ਅੰਕੜਿਆਂ ਮੁਤਾਬਕ 8 ਅਪ੍ਰੈਲ ਨੂੰ ਖਤਮ ਹੋਏ ਹਫਤੇ ’ਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 2 ਅਰਬ ਡਾਲਰ ਤੋਂ ਵੱਧ ਘਟਿਆ ਹੈ। ਉੱਥੇ ਹੀ ਪਿਛਲੇ 5 ਹਫਤਿਆਂ ਦੌਰਾਨ ਦੇਸ਼ ਦੇ ਵਿਦੇਸ਼ੀ ਮੁਦਰਾ ਭੰਡਾਰ ’ਚ ਕੁੱਲ ਮਿਲਾ ਕੇ 28.5 ਅਰਬ ਡਾਲਰ ਦੀ ਕਮੀ ਦੇਖਣ ਨੂੰ ਮਿਲੀ ਹੈ। ਦੇਸ਼ ਦਾ ਮੁਦਰਾ ਭੰਡਾਰ ਪਿਛਲੇ ਸਾਲ 3 ਸਤੰਬਰ ਨੂੰ ਖਤਮ ਹੋਏ ਹਫਤੇ ਦੌਰਾਨ 642.45 ਅਰਬ ਡਾਲਰ ਦੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ ਸੀ ਯਾਨੀ ਭੰਡਾਰ ਆਪਣੇ ਉੱਚ ਪੱਧਰ ਤੋਂ 4 ਫੀਸਦੀ ਘਟ ਚੁੱਕਾ ਹੈ। ਹਫਤੇ ਦੌਰਾਨ ਰਿਜ਼ਰਵ ਬੈਂਕ ਦੇ ਚਾਰੇ ਘਟਕ ਫਾਰੇਨ ਕਰੰਸੀ ਅਸੈਟ, ਗੋਲਡ, ਐੱਸ. ਡੀ. ਆਰ., ਆਈ. ਐੱਮ. ਐੱਫ. ਰਿਜ਼ਰਵ ਪੋਜੀਸ਼ਨ ਸਾਰਿਆਂ ’ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਉੱਥੇ ਹੀ ਬੀਤੇ ਇਕ ਸਾਲ ਦੇ ਮੁਕਾਬਲੇ ਐੱਫ. ਸੀ. ਏ. ਯਾਨੀ ਫਾਰੇਨ ਕਰੰਸੀ ਅਸੈਟ ’ਚ ਗਿਰਾਵਟ ਦਰਜ ਹੋਈ ਹੈ।
ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਤੇ ਸਰਕਾਰ ਸਖ਼ਤ, ਕਾਰਵਾਈ ਦੇ ਹੁਕਮ ਹੋਏ ਜਾਰੀ
ਗੋਲਡ ਰਿਜ਼ਰਵ ’ਚ 21 ਕਰੋੜ ਡਾਲਰ ਦੀ ਗਿਰਾਵਟ
ਰਿਜ਼ਰਵ ਬੈਂਕ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦਾ ਗੋਲਡ ਰਿਜ਼ਰਵ 21 ਕਰੋੜ ਡਾਲਰ ਦੀ ਗਿਰਾਵਟ ਨਾਲ 42.5 ਅਰਬ ਡਾਲਰ ਦੇ ਪੱਧਰ ’ਤੇ ਆ ਗਿਆ। ਰੁਪਏ ਦੇ ਮੁੱਲ ’ਚ ਦੇਸ਼ ਦਾ ਕੁੱਲ ਰਿਜ਼ਰਵ 45.8 ਲੱਖ ਕਰੋੜ ਰੁਪਏ ਦੇ ਪੱਧਰ ’ਤੇ ਹੈ। ਮਾਰਚ ਦੇ ਮਹੀਨੇ ’ਚ ਵਿਦੇਸ਼ੀ ਮੁਦਰਾ ਭੰਡਾਰ ’ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ ਸੀ। ਅਪ੍ਰੈਲ ਨੂੰ ਖਤਮ ਹੋਏ ਹਫਤੇ ’ਚ ਗਿਰਾਵਟ ਰਿਕਾਰਡ ਪੱਧਰ ’ਤੇ ਪਹੁੰਚ ਗਈ। ਡਾਲਰ ਦੇ ਮੁਕਾਬਲੇ ਰੁਪਏ ’ਚ ਕਮਜ਼ੋਰੀ ਅਤੇ ਕਮੋਡਿਟੀ ਕੀਮਤਾਂ ’ਚ ਤੇਜ਼ ਬੜ੍ਹਤ ਨਾਲ ਰਿਜ਼ਰਵ ’ਤੇ ਅਸਰ ਪਿਆ ਹੈ। ਮੀਡੀਆ ’ਚ ਆਈਆਂ ਖਬਰਾਂ ਮੁਤਾਬਕ ਮਹਿੰਗੇ ਕੱਚੇ ਤੇਲ ਨਾਲ ਫੈੱਡਰਲ ਰਿਜ਼ਰਵ ਦੇ ਸੰਕੇਤਾਂ ਆਦਿ ਤੋਂ ਰੁਪਏ ’ਚ ਆਈ ਗਿਰਾਵਟ ਨੂੰ ਥੰਮਣ ਲਈ ਰਿਜ਼ਰਵ ਬੈਂਕ ਨੇ ਬਾਜ਼ਾਰ ’ਚ ਡਾਲਰ ਦਾ ਪ੍ਰਵਾਹ ਵਧਾਇਆ, ਜਿਸ ਨਾਲ ਰੁਪਏ ਨੂੰ ਸੰਭਾਲਿਆ ਜਾ ਸਕਿਆ। ਹਾਲਾਂਕ ਇਸ ਕ੍ਰਮ ’ਚ ਰਿਜ਼ਰਵ ’ਚ ਕਮੀ ਆਈ।
ਇਹ ਵੀ ਪੜ੍ਹੋ : Pure EV ਖ਼ਿਲਾਫ਼ FIR ਦਰਜ ਹੋਣ ਤੋਂ ਬਾਅਦ ਕੰਪਨੀ ਨੇ 2,000 ਇਲੈਕਟ੍ਰਿਕ ਸਕੂਟਰ ਮੰਗਵਾਏ ਵਾਪਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗੰਢਿਆਂ ਦੇ ਵਧਦੇ ਭਾਅ ਨੇ ਰੁਆਏ ਲੋਕ, ਮਹਿੰਗਾਈ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਚੁੱਕਿਆ ਇਹ ਕਦਮ
NEXT STORY