ਨਵੀਂ ਦਿੱਲੀ— ਸਰਕਾਰ ਇਸ ਸਾਲ ਕਣਕ ਦੀ ਖਰੀਦ ਰਿਕਾਰਡ 3.5 ਕਰੋੜ ਟਨ ਤੋਂ ਉੱਪਰ ਪੁੱਜਣ ਦੇ ਨਾਲ ਉੱਤਰ ਅਤੇ ਮੱਧ ਭਾਰਤ 'ਚ ਮਾਨਸੂਨ ਆਉਣ ਨਾਲ ਪਹਿਲਾਂ ਅਨਾਜ ਦੇ ਸਟੋਰੇਜ ਲਈ ਵਾਧੂ ਸਟੋਰੇਜ ਸਹੂਲਤਾਂ ਕਿਰਾਏ 'ਤੇ ਲੈਣ ਦੀ ਯੋਜਨਾ ਬਣਾ ਰਹੀ ਹੈ। ਕਣਕ ਅਤੇ ਚੌਲਾਂ ਦੀ ਖਰੀਦ ਅਤੇ ਵੰਡ ਲਈ ਭਾਰਤੀ ਖੁਰਾਕ ਨਿਗਮ (ਐੱਫ. ਸੀ. ਆਈ.) ਸਰਕਾਰ ਦੀ ਨੋਡਲ ਏਜੰਸੀ ਹੈ। ਐੱਫ. ਸੀ. ਆਈ. ਨੇ ਸੂਬਿਆਂ ਦੀਆਂ ਏਜੰਸੀਆਂ ਦੇ ਨਾਲ ਮਿਲ ਕੇ ਚੰਗੀ ਫਸਲ ਦੇ ਨਾਲ ਮਾਰਕੀਟਿੰਗ ਸਾਲ 2018-19 (ਅਪ੍ਰੈਲ-ਮਾਰਚ) 'ਚ ਰਿਕਾਰਡ 3.52 ਕਰੋੜ ਟਨ ਕਣਕ ਦੀ ਖਰੀਦ ਕੀਤੀ ਹੈ। ਇਨ੍ਹਾਂ ਏਜੰਸੀਆਂ ਦੀ ਸਾਂਝੇ ਰੂਪ ਨਾਲ ਸਟੋਰੇਜ 8 ਕਰੋੜ ਟਨ ਹੈ। ਖੁਰਾਕ ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਕਾਫ਼ੀ ਭੰਡਾਰ ਹੈ। ਅਸੀਂ ਕਣਕ ਦੇ ਸਟੋਰੇਜ ਲਈ ਪ੍ਰਬੰਧ ਕਰਾਂਗੇ। ਅਸੀਂ ਵੱਖ-ਵੱਖ ਬਦਲਾਂ 'ਤੇ ਵਿਚਾਰ ਕਰ ਰਹੇ ਹਾਂ। ਅਸੀਂ ਸਟੋਰੇਜ ਸਹੂਲਤਾਂ ਕਿਰਾਏ 'ਤੇ ਲੈਣ ਬਾਰੇ ਸੋਚ ਰਹੇ ਹਾਂ।
2018 ਕਾਵਾਸਾਕੀ ਨਿੰਜਾ ZX-10R ਦੀ ਬੁਕਿੰਗ ਹੋਈ ਸ਼ੁਰੂ, ਅਗਲੇ ਮਹੀਨੇ ਹੋ ਸਕਦੀ ਹੈ ਲਾਂਚ
NEXT STORY